ਜਮਸ਼ੇਦ ‘ਤੇ 10 ਸਾਲਾਂ ਦੀ ਪਾਬੰਦੀ

ਸਪਾੱਟ ਫਿਕਸਿੰਗ ਅਤੇ ਭ੍ਰਿਸ਼ਟਾਚਾਰ ‘ਚ ਸ਼ਮੂਲੀਅਤ ਦਾ ਦੋਸ਼ੀ | Nasir Jamshed

ਕਰਾਚੀ (ਏਜੰਸੀ)। ਸਾਬਕਾ ਪਾਕਿਸਤਾਨੀ ਬੱਲੇਬਾਜ਼ ਨਾਸਿਰ ਜਮਸ਼ੇਦ ਨੂੰ ਪਾਕਿਸਤਾਨ ਸੁਪਰ ਲੀਗ (ਪੀਐਸਐਲ) ਟੀ20 ਟੂਰਨਾਮੈਂਟ ‘ਚ ਸਪਾੱਟ ਫਿਕਸਿੰਗ ਅਤੇ ਭ੍ਰਿਸ਼ਟਾਚਾਰ ‘ਚ ਸ਼ਮੂਲੀਅਤ ਦਾ ਦੋਸ਼ੀ ਠਹਿਰਾਉਂਦਿਆਂ ਰਾਸ਼ਟਰੀ ਬੋਰਡ ਪੀਸੀਬੀ ਨੇ 10 ਸਾਲਾਂ ਲਈ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਹੈ ਪਾਕਿਸਤਾਨ ਕ੍ਰਿਕਟ ਬੋਰਡ ਨੇ ਦੱਸਿਆ ਕਿ ਨਾਸਿਰ ਨੂੰ ਭ੍ਰਿਸ਼ਟਾਚਾਰ ਰੋਕੂ ਅਦਾਲਤ ਨੇ ਪੀਐਸਐਲ ‘ਚ ਭ੍ਰਿਸ਼ਟਾਚਾਰ ਦਾ ਦੋਸ਼ੀ ਪਾਇਆ ਹੈ ਅਤੇ 10 ਸਾਲਾਂ ਦੀ ਪਾਬੰਦੀ ਲਾਈ ਹੈ ਪਾਕਿਸਤਾਨ ਕ੍ਰਿਕਟ ਟੀਮ ਲਈ ਜਮਸ਼ੇਦ ਨੇ ਕਰੀਅਰ ‘ਚ 48 ਇੱਕ ਰੋਜ਼ਾ ਅਤੇ ਦੋ ਟੈਸਟ ਮੈਚ ਖੇਡੇ ਹਨ। (Nasir Jamshed)

ਇਹ ਵੀ ਪੜ੍ਹੋ : ਨਿਆਇਕ ਅਫਸਰਾਂ ਨੇ ਹੜ੍ਹ ਪੀੜ੍ਹਤਾਂ ਲਈ ਰਵਾਨਾ ਕੀਤੀ ਰਾਹਤ ਸਮੱਗਰੀ

ਉਹਨਾਂ ਇਸ ਤੋਂ ਪਹਿਲਾਂ ਫਰਵਰੀ 2017 ‘ਚ ਪੀਸੀਬੀ ਦੇ ਭ੍ਰਿਸ਼ਟਾਚਾਰ ਰੋਕੂ ਨਿਯਮਾਂ ਦਾ ਉਲੰਘਣ ਕਰਨ ਲਈ ਵੀ ਕ੍ਰਿਕਟ ਦੇ ਸਾਰੇ ਫਾਰਮੇਟਾਂ ਤੋਂ ਬਰਖ਼ਾਸਤ ਕੀਤਾ ਗਿਆ ਸੀ ਜਦੋਂਕਿ ਦਸੰਬਰ ‘ਚ ਫਿਰ ਏਸੀਯੂ ਦੇ ਨਾਲ ਜਾਂਚ ‘ਚ ਸਹਿਯੋਗ ਨਾ ਕਰਨ ‘ਤੇ ਇੱਕ ਸਾਲ ਦੀ ਪਾਬੰਦੀ ਲੱਗੀ ਸੀ ਪੀਸੀਬੀ ਦੇ ਕਾਨੂੰਨੀ ਸਲਾਹਕਾਰ ਤਫਾਜੁਲ ਰਿਜ਼ਵੀ ਨੇ ਦੱਸਿਆ ਕਿ ਜਮਸ਼ੇਦ ਦੀ ਸਪਾੱਟ ਫਿਕਸਿੰਗ ਮਾਮਲੇ ‘ਚ ਅਹਿਮ ਭੂਮਿਕਾ ਸੀ ਉਹਨਾਂ ਕਿਹਾ ਕਿ ਪੀਸੀਬੀ ਨੇ ਨਾਸਿਰ ਜਮਸ਼ੇਦ ਵਿਰੁੱਧ ਜੋ ਵੱਖ ਵੱਖ ਦੋਸ਼ ਲਗਾਏ ਸਨ ਉਹ ਸਾਬਤ ਹੋ ਗਏ ਹਨ ਜਿਸ ਤੋਂ ਬਾਅਦ ਜੱਜ ਨੇ ਕ੍ਰਿਕਟਰ ਨੂੰ 10 ਸਾਲ ਲਈ ਬਰਖ਼ਾਸਤ ਕਰ ਦਿੱਤਾ ਹੈ ਅਤੇ ਨਾਸਿਰ ਹੁਣ ਕ੍ਰਿਕਟ ਜਾਂ ਕ੍ਰਿਕਟ ਪ੍ਰਸ਼ਾਸਨ ‘ਚ ਕਿਸੇ ਭੁਮਿਕਾ ‘ਚ ਨਹੀਂ ਆਵੇਗਾ। (Nasir Jamshed)