Jammu Kashmir Terrorists Attack: ਜੰਮੂ ਦੇ ਕਠੂਆ ’ਚ ਫੌਜ ਦੀ ਗੱਡੀ ’ਤੇ ਹਮਲਾ, ਗਰਨੇਡ ਸੁੱਟ ਕੇ ਭੱਜੇ ਅੱਤਵਾਦੀ, ਤਲਾਸ਼ੀ ਮੁਹਿੰਮ ਜਾਰੀ

Jammu Kashmir Terrorists Attack

ਸ਼੍ਰੀਨਗਰ (ਏਜੰਸੀ)। ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੀ ਬਿਲਵਾਰ ਤਹਿਸੀਲ ’ਚ ਸੋਮਵਾਰ ਨੂੰ ਅੱਤਵਾਦੀਆਂ ਨੇ ਫੌਜ ਦੇ ਵਾਹਨ ’ਤੇ ਹਮਲਾ ਕਰ ਦਿੱਤਾ। ਇਹ ਘਟਨਾ ਲੋਹੀ ਮਲਹਾਰ ਬਲਾਕ ਦੇ ਮਛੇੜੀ ਇਲਾਕੇ ਦੇ ਪਿੰਡ ਬਦਨੋਟਾ ਦੀ ਹੈ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਫੌਜ ਨੇ ਜਵਾਬੀ ਕਾਰਵਾਈ ਕੀਤੀ, ਜਿਸ ਤੋਂ ਬਾਅਦ ਮਛੇੜੀ ਇਲਾਕੇ ’ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਮੁਕਾਬਲਾ ਸ਼ੁਰੂ ਹੋ ਗਿਆ ਹੈ। ਪੁਲਿਸ ਤੇ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਮਛੇੜੀ ਇਲਾਕੇ ’ਚ ਤਲਾਸ਼ੀ ਲੈ ਰਹੀ ਸੀ। ਇਹ ਇਲਾਕਾ ਭਾਰਤੀ ਫੌਜ ਦੀ 9 ਕੋਰ ਦੇ ਅਧੀਨ ਆਉਂਦਾ ਹੈ। ਤਲਾਸ਼ੀ ਦੌਰਾਨ ਅੱਤਵਾਦੀਆਂ ਨੇ ਉਨ੍ਹਾਂ ’ਤੇ ਗੋਲੀਬਾਰੀ ਕੀਤੀ। (Jammu Kashmir Terrorists Attack)

ਇਹ ਵੀ ਪੜ੍ਹੋ : Batala News: ਕਿੱਧਰ ਨੂੰ ਜਾ ਰਿਹੈ ਪੰਜਾਬ, ਅੰਨ੍ਹੇਵਾਹ ਗੋਲੀਬਾਰੀ ’ਚ ਚਾਰ ਦੀ ਮੌਤ

ਇਲਾਕੇ ’ਚ ਹੋਰ ਸੁਰੱਖਿਆ ਬਲ ਭੇਜੇ ਗਏ ਹਨ। ਦੋ ਮਹੀਨਿਆਂ ’ਚ ਫੌਜ ਦੇ ਵਾਹਨ ’ਤੇ ਇਹ ਦੂਜਾ ਅੱਤਵਾਦੀ ਹਮਲਾ ਹੈ। ਇਸ ਤੋਂ ਪਹਿਲਾਂ 4 ਮਈ ਨੂੰ ਪੁੰਛ ਦੇ ਸਾਹਸਿਤਰ ਇਲਾਕੇ ’ਚ ਹਵਾਈ ਫੌਜ ਦੇ ਕਾਫਲੇ ’ਤੇ ਹਮਲਾ ਹੋਇਆ ਸੀ, ਜਿਸ ’ਚ ਕਾਰਪੋਰਲ ਵਿੱਕੀ ਪਹਾੜੇ ਸ਼ਹੀਦ ਹੋ ਗਏ ਸਨ ਤੇ 4 ਹੋਰ ਜਵਾਨ ਜ਼ਖਮੀ ਹੋ ਗਏ ਸਨ। ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੀਆਂ ਦੋ ਗੱਡੀਆਂ ’ਤੇ ਭਾਰੀ ਗੋਲੀਬਾਰੀ ਕੀਤੀ। ਇਨ੍ਹਾਂ ’ਚੋਂ ਇੱਕ ਵਾਹਨ ਹਵਾਈ ਸੈਨਾ ਦਾ ਸੀ। ਦੋਵੇਂ ਗੱਡੀਆਂ ਸਨਾਈ ਟਾਪ ਵੱਲ ਜਾ ਰਹੀਆਂ ਸਨ। ਅੱਤਵਾਦੀਆਂ ਦੀਆਂ ਗੋਲੀਆਂ ਗੱਡੀ ਦੇ ਅਗਲੇ ਤੇ ਪਾਸੇ ਦੇ ਸ਼ੀਸ਼ੇ ਨੂੰ ਪਾਰ ਕਰ ਗਈਆਂ। (Jammu Kashmir Terrorists Attack)

ਇਸ ਸਾਲ ਜਨਵਰੀ ’ਚ ਵੀ ਪੁੰਛ ’ਚ ਵੀ ਹੋਇਆ ਸੀ ਹਮਲਾ | Jammu Kashmir Terrorists Attack

ਇਸ ਸਾਲ 12 ਜਨਵਰੀ ਨੂੰ ਜੰਮੂ-ਕਸ਼ਮੀਰ ਦੇ ਪੁੰਛ ’ਚ ਅੱਤਵਾਦੀਆਂ ਨੇ ਫੌਜ ਦੇ ਵਾਹਨ ’ਤੇ ਹਮਲਾ ਕੀਤਾ ਸੀ। ਇਸ ਤੋਂ ਬਾਅਦ ਜਵਾਨਾਂ ਨੂੰ ਜਵਾਬੀ ਕਾਰਵਾਈ ਕਰਨੀ ਪਈ। ਕਿਸੇ ਦੇ ਜਖਮੀ ਜਾਂ ਮਾਰੇ ਜਾਣ ਦੀ ਕੋਈ ਖਬਰ ਨਹੀਂ ਆਈ ਸੀ। (Jammu Kashmir Terrorists Attack)