Jammu Kashmir Election Result 2024: ਜੰਮੂ-ਕਸ਼ਮੀਰ ਦੇ ਰੁਝਾਨਾਂ ’ਚ NC-ਕਾਂਗਰਸ ਦੀ ਸਰਕਾਰ

Jammu Kashmir Election Result 2024
Jammu Kashmir Election Result 2024: ਜੰਮੂ-ਕਸ਼ਮੀਰ ਦੇ ਰੁਝਾਨਾਂ ’ਚ NC-ਕਾਂਗਰਸ ਦੀ ਸਰਕਾਰ

ਸ਼੍ਰੀਨਗਰ (ਏਜੰਸੀ)। Jammu Kashmir Election Result 2024:ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਰੁਝਾਨਾਂ ਮੁਤਾਬਕ ਨੈਸ਼ਨਲ ਕਾਨਫਰੰਸ (ਐੱਨਸੀ) ਤੇ ਕਾਂਗਰਸ ਗਠਜੋੜ ਦੀ ਸਰਕਾਰ ਬਣਦੀ ਨਜਰ ਆ ਰਹੀ ਹੈ। ਗਠਜੋੜ 47 ਸੀਟਾਂ ’ਤੇ ਅੱਗੇ ਹੈ। ਜਿਸ ’ਚੋਂ ਨੈਸ਼ਨਲ ਕਾਨਫਰੰਸ ਨੇ 29 ਸੀਟਾਂ ਜਿੱਤੀਆਂ ਹਨ। ਜਦਕਿ ਕਾਂਗਰਸ ਨੇ 5 ਸੀਟਾਂ ਜਿੱਤੀਆਂ ਹਨ। ਜਦਕਿ 29 ਸੀਟਾਂ ’ਤੇ ਅੱਗੇ ਚੱਲ ਰਹੀ ਭਾਜਪਾ ਨੇ 11 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਪੀਡੀਪੀ ਨੇ 2 ਸੀਟਾਂ ਜਿੱਤੀਆਂ ਹਨ ਤੇ 2 ਸੀਟਾਂ ’ਤੇ ਅੱਗੇ ਹੈ। ਆਮ ਆਦਮੀ ਪਾਰਟੀ ਨੂੰ ਇੱਕ ਸੀਟ ਮਿਲੀ ਹੈ। 7 ਸੀਟਾਂ ’ਤੇ ਆਜਾਦ ਉਮੀਦਵਾਰ ਅੱਗੇ ਚੱਲ ਰਹੇ ਹਨ, ਜਿਨ੍ਹਾਂ ’ਚੋਂ 4 ਉਮੀਦਵਾਰ ਜੇਤੂ ਰਹੇ ਹਨ।

ਇਹ ਵੀ ਪੜ੍ਹੋ : Government Employees: ਸਰਕਾਰੀ ਮੁਲਾਜ਼ਮਾਂ ਨੂੰ ਦੀਵਾਲੀ ਤੋਂ ਪਹਿਲਾਂ ਤੋਹਫ਼ਾ, ਮਿਲ ਸਕਦੈ ਇਹ ਲਾਭ

90 ਸੀਟਾਂ ਵਾਲੀ ਵਿਧਾਨ ਸਭਾ ’ਚ ਬਹੁਮਤ ਦਾ ਅੰਕੜਾ 46 ਹੈ। ਇਸ ਦੌਰਾਨ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਕਿਹਾ- ਉਮਰ ਅਬਦੁੱਲਾ ਜੰਮੂ-ਕਸ਼ਮੀਰ ਦੇ ਅਗਲੇ ਮੁੱਖ ਮੰਤਰੀ ਹੋਣਗੇ। ਉਮਰ ਅਬਦੁੱਲਾ ਨੇ ਦੋ ਸੀਟਾਂ ’ਤੇ ਚੋਣ ਲੜੀ ਸੀ। ਉਹ ਬਡਗਾਮ ਤੋਂ ਜਿੱਤੀ ਹੈ ਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੀ ਬੇਟੀ ਇਲਤਿਜਾ ਮੁਫਤੀ ਸ੍ਰੀਗੁਫਵਾੜਾ-ਬਿਜਬੇਹਰਾ ਸੀਟ ਤੋਂ ਹਾਰ ਗਈ ਹੈ। ਉਸਨੇ ਕਿਹਾ- ਮੈਂ ਲੋਕਾਂ ਦਾ ਫੈਸਲਾ ਸਵੀਕਾਰ ਕਰਦੀ ਹਾਂ। ਦੂਜੇ ਪਾਸੇ ਭਾਜਪਾ ਪ੍ਰਧਾਨ ਰਵਿੰਦਰ ਰੈਨਾ ਨੌਸਹਿਰਾ ਸੀਟ ਤੋਂ ਹਾਰ ਗਏ ਹਨ। ਜੰਮੂ-ਕਸ਼ਮੀਰ ’ਚ 18 ਸਤੰਬਰ ਤੋਂ 1 ਅਕਤੂਬਰ ਤੱਕ 3 ਪੜਾਵਾਂ ’ਚ 63.88 ਫੀਸਦੀ ਵੋਟਿੰਗ ਹੋਈ। 10 ਸਾਲ ਪਹਿਲਾਂ 2014 ’ਚ ਹੋਈਆਂ ਚੋਣਾਂ ’ਚ 65 ਫੀਸਦੀ ਵੋਟਿੰਗ ਹੋਈ ਸੀ। ਇਸ ਵਾਰ 1.12 ਫੀਸਦੀ ਘੱਟ ਵੋਟਿੰਗ ਹੋਈ। Jammu Kashmir Election Result 2024