ਸ੍ਰੀ ਨਗਰ। ਜੰਮੂ ਅਤੇ ਕਸ਼ਮੀਰ ਹਾਈਵੇਅ ‘ਤੇ ਅੱਜ ਅੱਤਵਾਦੀਆਂ ਨੇ ਸੀ. ਆਰ. ਪੀ. ਐੱਫ. ਦੇ ਕਾਫਲੇ ‘ਤੇ ਹਮਲਾ ਕਰ ਦਿੱਤਾ, ਜਿਸ ‘ਚ 18 ਜਵਾਨ ਸ਼ਹੀਦ ਹੋ ਗਏ ਅਤੇ 45 ਜਵਾਨ ਜ਼ਖਮੀ ਹੋ ਗਏ। ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਜਾਣਕਾਰੀ ਮੁਤਾਬਕ ਅੱਤਵਾਦੀਆਂ ਨੇ ਇਸ ਇਲਾਕੇ ‘ਚ ਪਹਿਲਾਂ ਹਾਈਵੇਅ ‘ਤੇ ਲਗਾਈ ਆਈ. ਈ. ਡੀ. ਬਲਾਸਟ ਕੀਤਾ ਅਤੇ ਫਿਰ ਸੀ. ਆਰ. ਪੀ. ਐੱਫ. ਜਵਾਨਾਂ ਦੇ ਵਾਹਨਾਂ ‘ਤੇ ਆਟੋਮੈਟਿਕ ਹਥਿਆਰਾਂ ਰਾਹੀਂ ਜਬਰਦਸਤ ਗੋਲੀਬਾਰੀ ਕੀਤੀ। ਬਲਾਸਟ ‘ਚ ਕਈ ਜਵਾਨ ਜ਼ਖਮੀ ਹੋ ਗਏ। ਜ਼ਖਮੀ ਜਵਾਨਾਂ ਨੂੰ ਹਸਪਤਾਲ ‘ਚ ਲਿਜਾਇਆ ਗਿਆ। ਮਿਲੀ ਜਾਣਕਾਰੀ ਮੁਤਾਬਕ ਖੁਫੀਆ ਏਜੰਸੀ ਨੇ 8 ਫਰਵਰੀ ਨੂੰ ਹਮਲੇ ਦਾ ਅਲਰਟ ਜਾਰੀ ਕਰ ਦਿੱਤਾ ਸੀ। ਏਜੰਸੀਆਂ ਨੇ ਆਪਣੇ ਅਲਰਟ ‘ਚ ਕਿਹਾ ਸੀ ਕਿ ਸੀਮਾ ‘ਤੇ ਆਏ ਅੱਤਵਾਦੀ ਚੋਣਾਂ ਸਮੇਂ ‘ਚ ਰੈਲੀਆਂ ਅਤੇ ਵੱਡੇ ਨੇਤਾਵਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਜ਼ਿਕਰਯੋਗ ਹੈ ਕਿ ਦਸੰਬਰ 2018 ਜੈਸ਼ ਦਾ ਟਾਪ ਟ੍ਰੇਨਰ ਕਮਾਂਡਰ ਅਬਦੁਲ ਰਸ਼ੀਦ ਗਾਜੀ ਜੰਮੂ-ਕਸ਼ਮੀਰ ‘ਚੋਂ ਦਾਖਲ ਹੋਣ ‘ਚ ਸਫਲ ਰਿਹਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।