ਜਲੰਧਰ। ਇਥੋਂ ਦੇ ਪਿੰਡ ਨਿੱਝਰਾਂ ਨੇੜੇ ਅਣਪਛਾਤਿਆਂ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਨਿਝਰਾਂ ਥਾਣਾ ਲਾਂਬੜਾ ਨੇੜੇ ਪੁਲਸ ਨੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਸੇ ਦੌਰਾਨ ਪਿੰਡ ਗੋਬਿੰਦਪੁਰ ਵੱਲੋਂ ਦੋ ਕਾਰਾਂ ਆਉਂਦੀਆਂ ਦਿਖਾਈ ਦਿੱਤੀਆਂ। ਨਾਕੇ ‘ਤੇ ਮੌਜੂਦ ਏ. ਐਸ. ਆਈ. ਪਿੱਪਲ ਸਿੰਘ ਨੇ ਕਾਰ ਸਵਾਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਰੁਕੇ ਅਤੇ ਫਾਇਰ ਕਰਦੇ ਹੋਏ ਨਕੋਦਰ ਵੱਲ ਨੂੰ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਅਨਪਛਾਤੇ ਲੋਕ ਇਨੋਵਾ ਅਤੇ ਆਈ-20 ਕਾਰ ‘ਚ ਸਵਾਰ ਸਨ। ਮੌਕੇ ‘ਤੇ ਤਾਇਨਾਤ ਪੁਲਸ ਵੱਲੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।














