ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਬੱਚਿਆਂ ਨੂੰ ਵੰਡਿਆ ਗਿਆ ਸਟੇਸ਼ਨਰੀ ਦਾ ਸਮਾਨ | Jalalabad News
ਜਲਾਲਾਬਾਦ (ਰਜਨੀਸ਼ ਰਵੀ)। Jalalabad News : ਜਿਸ ਤਰ੍ਹਾਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਗੁਰੂ ਪੁੰਨਿਆ ਦਾ ਪਵਿੱਤਰ ਤਿਉਹਾਰ ਦੇਸ਼ ਅਤੇ ਦੁਨੀਆ ਵਿਚ ਮਨੁੱਖਤਾ ਦਾ ਭਲਾਈ ਦੇ ਕਾਰਜ ਕਰਦੇ ਹੋਏ ਸ਼ਰਧਾ, ਉਤਸ਼ਾਹ ਨਾਲ ਮਨਾਇਆ ਗਿਆ, ਉਸੇ ਤਰ੍ਹਾਂ ਜ਼ਿਲ੍ਹਾ ਫਾਜ਼ਿਲਕਾ ਦੇ ਬਲਾਕਾਂ ਵੱਖ-ਵੱਖ ਬਲਾਕਾਂ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਭਲਾਈ ਕਾਰਜ ਕਰਕੇ ਗੁਰੂ ਪੁੰਨਿਆ ਦਾ ਦਿਹਾੜਾ ਸ਼ਰਧਾਲ ਨਾਲ ਮਨਾਇਆ।
ਇਸੇ ਤਰ੍ਹਾਂ ਜਲਾਲਾਬਾਦ ਵਿਖੇ ਇਥੋਂ ਦੇ ਐਮ ਐਸ ਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਦੇ ਕੇਂਦਰ ਵਿਖੇ ਚਾਰ ਬਲਾਕਾਂ ਦੀ ਸਾਂਝੀ ਨਾਮ ਚਰਚਾ ਹੋਈ ਜਿਨਾਂ ਵਿੱਚ ਘਬਾਇਆ ਚੱਕ ਸਿੰਘੇ ਵਾਲਾ ਤਾਰੇ ਵਾਲਾ ਅਤੇ ਜਲਾਲਾਬਾਦ ਦੀ ਸਾਧ-ਸੰਗਤ ਸ਼ਾਮਲ ਸੀ। ਨਾਮ ਚਰਚਾ ਦੀ ਕਾਰਵਾਈ ਬਲਾਕ ਪ੍ਰੇਮੀ ਸੇਵਕ ਉਡੀਕ ਚੰਦ ਬੇਨਤੀ ਦਾ ਸ਼ਬਦ ਬੋਲ ਕੇ ਸ਼ੁਰੂ ਕਰਵਾਈ ਗਈ ਅਤੇ ਉਸ ਤੋਂ ਬਾਅਦ ਸਾਧ ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਗੁਰੂ ਪੂਰਨਿਮਾ ਦੀ ਵਧਾਈ ਦਿੱਤੀ। ਗੁਰੂ ਪੁੰਨਿਆ ਦੇ ਸ਼ੁਭ ਮੌਕੇ ’ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਸਿੱਖਿਆਵਾਂ ਅਨੁਸਾਰ ਲੋੜਵੰਦ ਬੱਚਿਆਂ ਨੂੰ ਕੱਪੜੇ ਅਤੇ ਬੱਚਿਆਂ ਨੂੰ ਕਿਤਾਬਾਂ, ਕਾਪੀਆਂ ਅਤੇ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ। ਇਸ ਤੋਂ ਇਲਾਵਾ ਠੰਡੇ-ਮਿੱਠੇ ਜਲ ਦੀ ਛਬੀਲ ਲਗਾਈ ਗਈ ਸੀ ।
ਇਸ ਮੌਕੇ ਸਾਧ-ਸੰਗਤ ਨੂੰ ਸੰਬੋਧਨ ਕਰਦੇ ਜ਼ਿੰਮੇਵਾਰ 85 ਮੈਂਬਰਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੀ ਪਵਿੱਤਰ ਅਗਵਾਈ ਵਿੱਚ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 163 ਮਾਨਵਤਾ ਭਲਾਈ ਕਾਰਜਾਂ ਤਹਿਤ ਲੋੜਵੰਦ ਬੱਚਿਆਂ ਨੂੰ ਕੱਪੜੇ ਵੰਡੇ ਗਏ। ਇਸ ਦੇ ਨਾਲ ਹੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਬੱਚਿਆਂ ਨੂੰ ਕਿਤਾਬਾਂ, ਕਾਪੀਆਂ ਅਤੇ ਸਟੇਸ਼ਨਰੀ ਦ ਸਮਾਨ ਵੰਡਿਆ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ 85 ਮੈਂਬਰ ਭੈਣ ਹਰਜਿੰਦਰ ਕੌਰ ਇੰਸਾਂ, ਭੈਣ ਬਿੰਦਰ ਇੰਸਾਂ, ਭੈਣ ਕਮਲੇਸ਼ ਇੰਸਾਂ 85 ਮੈਂਬਰ, ਜਸਵਿੰਦਰ ਸਿੰਘ ਇੰਸਾਂ, ਸੁਭਾਸ਼ ਸੁਖੀਜਾ ਇੰਸਾਂ, ਰਜੀਵ ਸੋਈ ਇੰਸਾਂ, ਹਰਦੇਵ ਇੰਸਾਂ, ਅਸ਼ਵਨੀ ਸਿਡਾਨਾ, ਵਿੱਕੀ ਇੰਸਾਂ, ਸ਼ੇਖਰ ਬੱਬਰ, ਬਿੱਟੂ ਰਹੇਜਾ, ਹਰਮੀਤ ਇੰਸਾਂ, ਵਿਮਲ ਇੰਸਾਂ, ਹੰਸ ਰਾਜ, ਰਾਜ ਕੁਮਾਰ ਇੰਸਾਂ, ਰਕੇਸ਼ ਇੰਸਾਂ, ਰਾਜ ਕੁਮਾਰ ਸਚਦੇਵਾ, ਬਲਾਕ ਚੱਕ ਸਿੰਘੇ ਵਾਲਾ, ਓਮ ਪ੍ਰਕਾਸ਼ ਟਿੰਡਾਂ ਵਾਲਾ ਬਲਾਕ ਤਾਰੇ ਵਾਲਾ, ਮਨਦੀਪ ਇੰਸਾਂ, ਰਕੇਸ਼ ਇੰਸਾਂ ਚੱਕ ਕਬਰ ਵਾਲਾ, ਸੰਤੋਸ਼ ਇੰਸਾਂ, ਕੱਚੇ ਕਾਲੇ ਵਾਲਾ, ਸੋਨੂੰ ਇੰਸਾਂ ਘੁਬਾਇਆ, ਬਿੱਟੂ ਇੰਸਾਂ ਹਾਜਰਾ, ਪ੍ਰੀਤਮ ਟਰਿਆਂ, ਦੇਸ਼ ਰਾਜ ਇੰਸਾਂ ਘੁਬਾਇਆ, ਚਾਰ ਬਲਾਕਾਂ ਦੇ ਵੱਖ-ਵੱਖ ਪਿੰਡਾਂ ਦੇ ਪ੍ਰੇਮੀ ਸੇਵਕ ਤੇ 15 ਮੈਂਬਰ ਮੌਜ਼ੂਦ ਸਨ।