ਸਾਡੇ ਨਾਲ ਸ਼ਾਮਲ

Follow us

11.3 C
Chandigarh
Friday, January 23, 2026
More
    Home Breaking News ਐਕਟਿਵਾ ਸਵਾਰ ਲ...

    ਐਕਟਿਵਾ ਸਵਾਰ ਲਈ ਟਰਾਲਾ ਬਣਿਆ ਕਾਲ, ਸ਼ਹਿਰ ’ਚ ਸੋਗ ਦੀ ਲਹਿਰ

    Jalalabad News

    ਲੋਕਾਂ ਨੇ ਟਰਾਲਾ ਚਾਲਕ ਕਾਬੂ ਕਰਕੇ ਕੀਤਾ ਪੁਲਿਸ ਹਵਾਲੇ | Jalalabad News

    ਜਲਾਲਾਬਾਦ (ਰਜਨੀਸ਼ ਰਵੀ)। ਸਥਾਨਕ (Jalalabad News) ਸ੍ਰੀ ਮੁਕਤਸਰ ਸਾਹਿਬ ਸਰਕੂਲ ਰੋਡ ’ਤੇ ਸਥਿੱਤ ਬਾਹਮਣ ਚੁੰਗੀ ਦੇ ਨੇੜੇ ਹੋਈ ਇੱਕ ਦੁਖਦਾਈ ਸੜਕ ਦੁਰਘਟਨਾ ਦੀ ਖਬਰ ਮਿਲੀ ਹੈ। ਜਿਸ ਵਿੱਚ ਇੱਕ ਵਿਆਕਤੀ ਦੀ ਮੌਤ ਹੋ ਗਈ। ਇਸ ਸੰਬਧੀ ਪ੍ਰਾਪਤ ਜਾਣਕਾਰੀ ਅਨੁਸਾਰ ਕਥਿਤ ਲਾਪਰਵਾਹੀ ਨਾਲ ਆ ਰਹੇ ਟਰਾਲੇ ਵੱਲੋਂ ਐਕਟਿਵਾ ਤੇ ਸਵਾਰ ਵਿਆਕਤੀ ਨੂੰ ਉਪਰ ਚੜ੍ਹਾ ਦਿੱਤਾ ਗਿਆ ਜਿਸ ’ਤੇ ਐਕਟਿਵਾ ਸਵਾਰ ਨਰਾਇਨ ਦਾਸ ਦਾਹੂਜਾ ਦੀ ਮੌਤ ਹੋ ਗਈ।

    ਇਸ ਦੁੱਖਦਾਈ ਘਟਨਾ ਦੀ ਜਾਣਕਾਰੀ ਮਿਲਣ ’ਤੇ ਡੀਐੱਸਪੀ ਅਤੁਲ ਸੋਨੀ ਤੇ ਸਬੰਧਿਤ ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਜਲਾਲਾਬਾਦ ਦੀ ਪੁਲਿਸ ਨੇ ਮੌਕੇ ’ਤੇ ਪੁੱਜ ਗਈ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਐਕਟਿਵਾ ਸਵਾਰ ਮਿ੍ਰਤਕ ਵਿਅਕਤੀ ਨਰੈਣ ਦਾਸ (ਦਹੂਜਾ) ਪੁੱਤਰ ਹਰੀ ਚੰਦ ਵਾਸੀ ਨੇੜੇ ਬਾਹਮਣ ਚੰਗੀ ਜੋ ਕਿ ਡੀਏਵੀ ਕਾਲਜ ਰੋਡ ਆਟਾ ਚੱਕੀ ਦਾ ਕਾਰੋਬਾਰ ਕਰਦਾ ਆਪਣੇ ਘਰ ਤੋਂ ਚਾਹ ਲੈ ਕੇ ਚੱਕੀ ’ਤੇ ਜਾ ਰਿਹਾ ਸੀ ਤਾਂ ਜਦੋਂ ਉਹ ਬਾਹਮਣ ਚੁੰਗੀ ਦੇ ਕੋਲ ਪੁੱਜਾ ਤਾਂ ਇੱਕ ਟਰਾਲਾ ਚਾਲਕ ਵਲੋਂ ਉਸ ਦੀ ਐਕਟਿਵਾ ਨੂੰ ਲਾਪ੍ਰਵਾਹੀ ਨਾਲ ਟੱਕਰ ਮਾਰ ਕੇ ਦਰੜ ਦੇਣ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ। ਇਸ ਘਟਨਾਂ ਤੋਂ ਬਾਅਦ ਆਸਪਾਸ ਖੜ੍ਹੇ ਲੋਕਾਂ ਨੇ ਟਰਾਲਾ ਚਾਲਕ ਨੂੰ ਕਾਬੂ ਕਰਕੇ ਪੁਲਸ ਦੇ ਹਵਾਲੇ ਕਰ ਦਿੱਤਾ। ਇਸ ਘਟਨਾ ਦੀ ਖ਼ਬਰ ਸ਼ਹਿਰ ’ਚ ਫੈਲ ਦੇ ਸੋਗ ਦੀ ਲਹਿਰ ਦੌੜ ਗਈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here