Crime News: ਜੈਤੋ ਪੁਲਿਸ ਦੀ ਵੱਡੀ ਕਾਰਵਾਈ, ਅਗਵਾ ਤੇ ਲੜਾਈ-ਝਗੜੇ ਦੇ ਮਾਮਲੇ ’ਚ 7 ਜਣੇ ਗ੍ਰਿਫਤਾਰ

Crime News
Crime News: ਜੈਤੋ ਪੁਲਿਸ ਦੀ ਵੱਡੀ ਕਾਰਵਾਈ, ਅਗਵਾ ਤੇ ਲੜਾਈ-ਝਗੜੇ ਦੇ ਮਾਮਲੇ ’ਚ 7 ਜਣੇ ਗ੍ਰਿਫਤਾਰ

Crime News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਅਪਰਾਧਿਕ ਅਤੇ ਮਾੜੇ ਅਨਸਰਾਂ ਖਿਲਾਫ ਲਗਾਤਾਰ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਤਹਿਤ ਕਾਰਵਾਈ ਕਰਦੇ ਹੋਏ ਵਿਅਕਤੀ ਨੂੰ ਅਗਵਾ ਅਤੇ ਲੜਾਈ ਝਗੜੇ ਦੇ ਮਾਮਲੇ ਵਿੱਚ 07 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕੁਲਵਿੰਦਰ ਕੌਰ ਪਤਨੀ ਨਰਿੰਦਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਡਾ. ਅੰਬੇਦਕਰ ਨਗਰ, ਫਰੀਦਕੋਟ ਨੇ ਆਪਣਾ ਬਿਆਨ ਦਰਜ ਕਰਵਾਇਆ ਕਿ ਜਦੋਂ ਉਹ ਕੰਮ ਤੋਂ ਘਰ ਆਈ ਤਾਂ ਉਸਦੇ ਬੇਟੇ ਨੇ ਦੱਸਿਆ ਕਿ ਮਾਮੇ ਹਰਦੀਪ ਸਿੰਘ ਨੂੰ ਕੋਈ ਚੁੱਕ ਕੇ ਲੈ ਗਿਆ ਹੈ।

ਇਹ ਵੀ ਪੜ੍ਹੋ: Punjab Monsoon: ਮਾਨਸੂਨ ’ਚ ਡੁੱਬ ਸਕਦੈ ਅੱਧਾ ਪੰਜਾਬ, ਡੀਸਿਲਟਿੰਗ ਨਹੀਂ ਕਰਵਾ ਰਿਹਾ ਜਲ ਸਰੋਤ ਵਿਭਾਗ

ਮੁਹੱਲੇ ਵਿੱਚ ਜਾਣ ਉਪਰੰਤ ਉਸ ਨੂੰ ਪਤਾ ਲੱਗਾ ਕਿ ਉਹਨਾਂ ਦੇ ਮੁਹੱਲੇ ਦੇ ਵਿਸ਼ਾਲ ਅਤੇ ਕ੍ਰਿਸ਼ਨ ਕੋਲ ਬਾਹਰੋਂ ਦੋ ਮੁੰਡੇ ਮੋਟਰਸਾਈਕਲ ’ਤੇ ਨਸ਼ੇ ਦੀ ਖਰੀਦ ਕਰਨ ਲਈ ਆਏ ਸਨ ਵਿਸ਼ਾਲ ਸਿੰਘ ਕੋਲ ਉਸਦਾ ਭਰਾ ਹਰਦੀਪ ਸਿੰਘ ਵੀ ਖੜਾ ਸੀ ਅਤੇ ਜਦੋਂ ਵਿਸ਼ਾਲ ਸਿੰਘ ਅਤੇ ਕ੍ਰਿਸ਼ਨ ਵਾਪਸ ਨਾ ਆਏ ਤਾਂ ਉਹ ਗੁੱਸੇ ਵਿੱਚ ਉਸਦੇ ਭਰਾ ਨੂੰ ਚੁੱਕ ਕੇ ਲੈ ਗਏ। ਜਿਸ ਉਪੰਰਤ ਉਹਨਾਂ ਵੱਲੋਂ ਹਰਦੀਪ ਸਿੰਘ ਨੂੰ ਛੱਡਣ ਦੇ ਬਦਲੇ ਪੈਸਿਆਂ ਦੀ ਮੰਗ ਕੀਤੀ ਗਈ। ਜਿਸ ’ਤੇ ਥਾਣਾ ਸਿਟੀ ਫਰੀਦਕੋਟ ਵਿੱਚ ਮੁਕੱਦਮਾ ਨੰਬਰ 202 ਅ/ਧ 140(1), 3(5) ਬੀ.ਐਨ.ਐਸ ਵਾਧਾ ਜੁਰਮ 127(2), 115(2) ਬੀ.ਐਨ.ਐਸ ਦਰਜ ਰਜਿਸਟਰ ਕੀਤਾ ਗਿਆ। ਜਿਸ ਵਿੱਚ ਮੁਲਜ਼ਮ ਅਕਾਸ਼ਦੀਪ ਸਿੰਘ ਉਰਫ ਕਾਸ਼ੀ ਪੁੱਤਰ ਮੁਕੰਦ ਸਿੰਘ ਵਾਸੀ ਪਿੰਡ ਮੱਤਾ, ਜ਼ਿਲਾ ਫਰੀਦਕੋਟ ਨੂੰ ਗ੍ਰਿਫਤਾਰ ਕੀਤਾ ਗਿਆ।

ਇਹ ਵੀ ਪੜ੍ਹੋ: Punjab Government: ਹੁਣ ਸੜਕਾਂ ਨੂੰ ਗੋਦ ਦੇਵੇਗੀ ਪੰਜਾਬ ਸਰਕਾਰ, ਆਪਣੇ ਹੀ ਅਧਿਕਾਰੀਆਂ ਤੋਂ ਉੱਠਿਆ ਵਿਸ਼ਵਾਸ

ਇਸੇ ਦੌਰਾਨ ਅਮਨਦੀਪ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਗੁਰੂ ਕੀ ਢਾਬ ਦੇ ਬਿਆਨਾਂ ਦੇ ਅਧਾਰ ’ਤੇ ਥਾਣਾ ਜੈਤੋ ਵਿਖੇ 13 ਮੁਲਜ਼ਮਾਂ ਖਿਲਾਫ ਮੁਕੱਦਮਾ ਨੰਬਰ 59 ਅ/ਧ 191(3), 190, 342, 351(1) ਬੀ.ਐਨ.ਐਸ ਦਰਜ ਰਜਿਸਟਰ ਕੀਤਾ ਗਿਆ। ਜਿਸ ਵਿੱਚ ਮੁੱਦਈ ਅਮਨਦੀਪ ਸਿੰਘ ਵੱਲੋਂ ਸੂਚਨਾ ਦਿੱਤੀ ਗਈ ਕਿ 13 ਮੁਲਜ਼ਮਾਂ ਵੱਲੋਂ ਹਮਮਸ਼ਵਰਾ ਹੋ ਕੇ ਕਿਸੇ ਪੁਰਾਣੀ ਰੰਜਿਸ਼ ਕਰਕੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਮੁਦੱਈ ਅਮਨਦੀਪ ਸਿੰਘ ਦੇ ਪਿੰਡ ਆ ਕੇ ਸੱਟਾਂ ਮਾਰੀਆਂ ਗਈਆਂ ਹਨ। Crime News

ਜਿਸ ਉਪਰੰਤ ਮੁਲਜ਼ਮ ਗੁਰਸੇਵਕ ਸਿੰਘ ਉਰਫ ਸੇਵਕ, ਮੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਨੇੜੇ ਭਗਤ ਸਿੰਘ ਕਾਲਜ, ਕੋਟਕਪੂਰਾ, ਅਕਾਸ਼ਦੀਪ ਸਿੰਘ ਉਰਫ ਮੱਦੀ ਪੁੱਤਰ ਭੁਪਿੰਦਰ ਸਿੰਘ ਉਰਫ ਭਿੰਦਾ, ਵਿਜੈ ਸਿੰਘ ਉਰਫ ਘੁੰਦਾ ਪੁੱਤਰ ਰਾਜਵਿੰਦਰ ਸਿੰਘ, ਕੁਲਜੀਤ ਸਿੰਘ ਉਰਫ ਕਿੱਟੂ ਪੁੱਤਰ ਨਗਿੰਦਰ ਸਿੰਘ ਵਾਸੀ ਅੰਬੇਦਕਰ ਨਗਰ, ਫਰੀਦਕੋਟ ਅਤੇ ਕ੍ਰਿਸ਼ਨ ਸਿੰਘ ਉਰਫ ਖੱਟੀ ਪੁੱਤਰ ਜਗਦੀਸ਼ ਸਿੰਘ ਵਾਸੀ ਕੰਮੇਆਣਾ ਗੇਟ ਫਰੀਦਕੋਟ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਮਨਦੀਪ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਗੁਰੂ ਕੀ ਢਾਬ ਜੋ ਕਿ ਹਸਪਤਾਲ ਵਿਖੇ ਜੇਰੇ ਇਲਾਜ ਹੈ। ਉਕਤ ਮੁਕੱਦਮਿਆਂ ਵਿੱਚ ਗ੍ਰਿਫਤਾਰ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਂਡ ਹਾਸਿਲ ਕਰਨ ਉਪਰੰਤ ਮੁਲਜ਼ਮਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। Crime News