Crime News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਸੰਗਠਿਤ ਅਪਰਾਧਾਂ ਵਿੱਚ ਸ਼ਾਮਿਲ ਗਿਰੋਹਾਂ ਖਿਲਾਫ ਸਖਤੀ ਨਾਲ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਜਿਸਦੇ ਤਹਿਤ ਲਗਾਤਾਰ ਲੁੱਟਾਂ ਖੋਹਾਂ, ਚੋਰੀਆਂ ਅਤੇ ਨਸ਼ੇ ਦੀ ਤਸਕਰੀ ਵਿੱਚ ਸ਼ਾਮਿਲ ਦੋਸ਼ੀਆਂ ਨੂੰ ਜੇਲਾਂ ਅੰਦਰ ਸੁੱਟਿਆਂ ਜਾ ਰਿਹਾ ਹੈ। ਇਸੇ ਦਾ ਦੀ ਨਤੀਜਾ ਹੈ ਕਿ ਪਿਛਲੇ ਕਰੀਬ 07 ਮਹੀਨੇ ਦੌਰਾਨ ਸੰਗਠਿਤ ਅਪਰਾਧ ਖਿਲਾਫ ਸਖਤ ਕਾਰਵਾਈ ਕਰਦੇ ਹੋਏ 34 ਮੁਕੱਦਮੇ ਦਰਜ ਕਰਕੇ 170 ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ।
ਇਹ ਵੀ ਪੜ੍ਹੋ: Sunam News: ਐਸ.ਡੀ.ਐਮ ਪ੍ਰਮੋਦ ਸਿੰਗਲਾ ਵੱਲੋਂ ਸੁਨਾਮ ਅਤੇ ਮਹਿਲਾਂ ਦੀ ਅਨਾਜ ਮੰਡੀ ਦਾ ਨਿਰੀਖਣ
ਇਸ ਨੂੰ ਇੱਕ ਕਦਮ ਹੋਰ ਅੱਗੇ ਵਧਾਉਦਿਆ ਸ੍ਰੀ ਜਸਮੀਤ ਸਿੰਘ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਦੀ ਯੋਗ ਰਹਿਨੁਮਾਈ ਹੇਠ ਸੁਖਦੀਪ ਸਿੰਘ ਡੀ.ਐਸ.ਪੀ (ਜੈਤੋ) ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਥਾਣਾ ਜੈਤੋ ਵੱਲੋਂ ਲੁੱਟਾ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਵਿੱਚ ਸ਼ਾਮਲ 07 ਮੈਬਰਾਂ ਨੂੰ ਤੇਜ਼ਥਾਰ ਹਥਿਆਰਾਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ।
ਮੁਲਜ਼ਮਾਂ ਕੋਲੋਂ ਤੇਜ਼ਥਾਰ ਹਥਿਆਰ ਵੀ ਕੀਤੇ ਗਏ ਬਰਾਮਦ | Crime News
ਇੰਸਪੈਕਟਰ ਗੁਰਵਿੰਦਰ ਸਿੰਘ ਮੁੱਖ ਅਫਸਰ ਥਾਣਾ ਜੈਤੋ ਦੀ ਨਿਗਰਾਨੀ ਹੇਠ ਸ:ਥ ਸੁਖਵੀਰ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਅਤੇ ਗਸ਼ਤ ਦੇ ਸਬੰਧ ਵਿੱਚ ਦਾਣਾ ਮੰਡੀ ਗੇਟ ਨੰਬਰ 01 ਪਰ ਮੌਜੂਦ ਸੀ ਤਾ ਉਹਨਾਂ ਨੂੰ ਇਤਲਾਹ ਮਿਲੀ ਕਿ ਇੱਕ ਗਿਰੋਹ ਦੇ ਮੈਬਰ ਜੋ ਕਿ ਚੋਰੀਆਂ, ਲੁੱਟ-ਖੋਹਾਂ ਕਰਨ ਦੇ ਆਦਿ ਹਨ ਅਤੇ ਜੋ ਮਾਰੂ ਹਥਿਆਰਾਂ ਸਮੇਤ ਮੁਕਤਸਰ ਬਾਈਪਾਸ ਜੈਤੋ ’ਤੇ ਬਣੇ ਅੰਡਰ ਬ੍ਰਿਜ ਦੇ ਨਜ਼ਦੀਕ ਇਕੱਠੇ ਹੋ ਕੇ ਲੁੱਟ-ਖੋਹ ਦੀ ਯੋਜਨਾ ਬਣਾ ਰਹੇ ਹਨ। ਜਿਸ ’ਤੇ ਮਕੱਦਮਾ ਨੰਬਰ 35 ਅ/ਧ 112(2) ਬੀ.ਐਨ.ਐਸ ਥਾਣਾ ਜੈਤੋ 07 ਮੁਲਜ਼ਮਾਂ ਖਿਲਾਫ ਦਰਜ ਰਜਿਸਟਰ ਕੀਤਾ ਗਿਆ ਅਤੇ ਤੁਰੰਤ ਕਾਰਵਾਈ ਕਰਦੇ ਹੋਏ ਇਸ ਗਿਰੋਹ ਦੇ 04 ਮੈਬਰਾਂ ਨੂੰ 01 ਖੰਡਾ, 01 ਕ੍ਰਿਪਾਨ, 01 ਕਹੀ ਦਾ ਦਸਤਾ ਅਤੇ 01 ਅਣਘੜਤ ਟੰਬੇ ਸਮੇਤ ਕਾਬੂ ਕੀਤਾ ਗਿਆ। Crime News
ਗ੍ਰਿਫਤਾਰ ਕੀਤੇ ਮੁਲਜ਼ਮਾਂ ਵਿੱਚ ਬੰਟੀ ਪੁੱਤਰ ਬਨਾਰਸੀ ਦਾਸ ਵਾਸੀ ਗਲੀ ਨੰ 2 ਸੁਖਚੈਨਪੁਰਾ ਬਸਤੀ ਜੈਤੋ, ਸ਼ਿਵ ਕੁਮਾਰ ਉਰਫ ਸੋਨੀ ਪੁੱਤਰ ਰਾਧੇ ਸ਼ਾਮ ਵਾਸੀ ਬਿਸ਼ਨੰਦੀ ਰੋਡ ਜੈਤੋ, ਕਰਮਪਾਲ ਸਿੰਘ ਉਰਫ ਲੱਭੀ ਪੁੱਤਰ ਗੁਰਦੀਪ ਸਿੰਘ ਵਾਸੀ ਰੋੜੀਕਪੂਰਾ ਅਤੇ ਜਸਪ੍ਰੀਤ ਸਿੰਘ ਉਰਫ ਜੱਸੀ ਪੁੱਤਰ ਹਰਜਿੰਦਰ ਸਿੰਘ ਵਾਸੀ ਰੋੜੀਕਪੂਰਾ ਸ਼ਾਮਿਲ ਹਨ। ਇਸ ਦੇ ਨਾਲ ਹੀ ਇਸ ਗਿਰੋਹ ਵਿੱਚ ਸ਼ਾਮਿਲ 03 ਹੋਰ ਮੁਲਜ਼ਮ ਜੋ ਕਿ ਜੁਵੇਨਾਇਲ ਹਨ, ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਜਦੋਂ ਤਫਤੀਸ਼ ਦੌਰਾਨ ਮੁਲਜ਼ਮਾਂ ਦੇ ਕ੍ਰਿਮੀਨਲ ਰਿਕਾਰਡ ਦੀ ਜਾਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਗ੍ਰਿਫਤਾਰ ਮੁਲਜ਼ਮਾਂ ਖਿਲਾਫ ਪਹਿਲਾ ਵੀ ਡਕੈਤੀ, ਕਤਲ ਦੀ ਕੋਸ਼ਿਸ਼ ਅਤੇ ਲੜਾਈ-ਝਗੜੇ ਤਹਿਤ ਕ੍ਰਿਮੀਨਲ ਕੇਸ ਦਰਜ ਰਜਿਸਟਰ ਹਨ। ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ।