ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News ਜਗਮੀਤ ਬਰਾੜ ਦੀ...

    ਜਗਮੀਤ ਬਰਾੜ ਦੀ ਜਲਦ ਕਾਂਗਰਸ ਵਾਪਸੀ, ਬਠਿੰਡਾ ਤੋਂ ਹੋਣਗੇ ਉਮੀਦਵਾਰ

    Jagmeet Brar, Soon, Return, Congress, Bathinda, Candidates

    ਰਾਹੁਲ ਅਤੇ ਸੋਨੀਆ ਗਾਂਧੀ ਨਾਲ ਮੀਟਿੰਗਾਂ ‘ਚ ਹੋਇਆ ਫਾਈਨਲ, ਅਮਰਿੰਦਰ ਸਿੰਘ ਦਾ ਇੰਤਜ਼ਾਰ | Jagmeet Brar

    • ਬਠਿੰਡਾ ਤੋਂ ਲੋਕ ਸਭਾ ਚੋਣਾਂ ‘ਚ ਹਰਸਿਮਰਤ ਕੌਰ ਦੇ ਖ਼ਿਲਾਫ਼ ਜਗਮੀਤ ਨੂੰ ਉਤਾਰੇਗੀ ਕਾਂਗਰਸ | Jagmeet Brar

    ਚੰਡੀਗੜ੍ਹ (ਅਸ਼ਵਨੀ ਚਾਵਲਾ)। ਹਮੇਸ਼ਾ ਹੀ ਸੁਰਖ਼ੀਆਂ ਵਿੱਚ ਰਹਿਣ ਵਾਲੇ ਜਗਮੀਤ ਸਿੰਘ ਬਰਾੜ ਜਲਦ ਹੀ ਕਾਂਗਰਸ ਵਿੱਚ ਵਾਪਸੀ ਕਰਨ ਜਾ ਰਹੇ ਹਨ। ਇਸ ਸਬੰਧੀ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨਾਲ ਮੀਟਿੰਗ ਹੋਣ ਤੋਂ ਬਾਅਦ ਫੈਸਲਾ ਕਰ ਲਿਆ ਗਿਆ ਹੈ ਪਰ ਸਿਰਫ਼ ਅਮਰਿੰਦਰ ਸਿੰਘ ਦੀ ਹਾਮੀ ‘ਤੇ ਗੱਲ ਅੜੀ ਪਈ ਹੈ। ਇਸ ਲਈ ਖ਼ੁਦ ਜਗਮੀਤ ਬਰਾੜ ਅਮਰਿੰਦਰ ਸਿੰਘ ਦੀ ਹਾਮੀ ਦਾ ਇੰਤਜ਼ਾਰ ਕਰਨ ਵਿੱਚ ਲਗੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਕੇਂਦਰੀ ਲੀਡਰਸ਼ਿਪ ਵੱਲੋਂ ਇਸ ਸਬੰਧੀ ਪੰਜਾਬ ਕਾਂਗਰਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਤਾਂ ਕਿ ਲੋਕ ਸਭਾ ਚੋਣਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

    ਜ਼ਿਕਰਯੋਗ ਹੈ ਕਿ ਆਲ ਇੰਡੀਆ ਕਾਂਗਰਸ ਪਾਰਟੀ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਸਦਨ ਦੇ ਅੰਦਰ ਅਤੇ ਬਾਹਰ ਜਗਮੀਤ ਬਰਾੜ ਦੀ ਤਾਰੀਫ਼ ਕਰ ਚੁੱਕੇ ਹਨ ਅਤੇ ਰਾਹੁਲ ਗਾਂਧੀ ਵੀ ਜਗਮੀਤ ਬਰਾੜ ਨੂੰ ਪਸੰਦ ਕਰਦੇ ਹਨ, ਪਰ ਜਗਮੀਤ ਬਰਾੜ ਦੀ ਸਖ਼ਤ ਬਿਆਨਬਾਜ਼ੀ ਦੇ ਕਾਰਨ ਜਗਮੀਤ ਬਰਾੜ ਨੂੰ ਕਾਂਗਰਸ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ ਪਰ ਹੁਣ ਲੋਕ ਸਭਾ ਚੋਣਾਂ 2019 ਨੂੰ ਦੇਖਦੇ ਹੋਏ ਜਗਮੀਤ ਸਿੰਘ ਨੂੰ ਕਾਂਗਰਸ ਵਾਪਿਸ ਲਿਆਉਣਾ ਚਾਹੁੰਦੀ ਹੈ।

    LEAVE A REPLY

    Please enter your comment!
    Please enter your name here