ਖੂਨੀ ਡੋਰ ਦੀ ਵਿਕਰੀ ਤੇ ਸਪਲਾਈ ਨੂੰ ਪਿਛਲੇ 10 ਤੋਂ ਵੱਧ ਸਾਲਾ ਤੋਂ ਨਾ ਰੋਕ ਪਾਉਣਾ ਸਰਕਾਰ ਦੀ ਨਕਾਮੀ : ਜਗਜੀਤ ਸਿੰਘ ਡੱਲੇਵਾਲ
China Door Ban: (ਗੁਰਪ੍ਰੀਤ ਪੱਕਾ) ਫਰੀਦਕੋਟ। ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਕੌਮੀ ਕਨਵੀਨਰ ਤੇ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜਗਜੀਤ ਸਿੰਘ ਡੱਲੇਵਾਲ ਨੇ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋ ਹਰ ਸਾਲ ਕਿਹਾ ਜਾਦਾ ਹੈ ਕਿ ਚਾਈਨਾ ਡੋਰ ਮਨੁੱਖੀ ਜਿੰਦਗੀਆਂ ਅਤੇ ਜੀਵ ਜੰਤੂਆਂ ਲਈ ਬਹੁਤ ਖ਼ਤਰਨਾਕ ਹੈ ਇਸ ਲਈ ਸਰਕਾਰ ਵੱਲੋ ਇਹ ਸਖਤੀ ਨਾਲ ਬੈਨ ਕੀਤੀ ਗਈ ਹੈ, ਉਹਨਾਂ ਕਿਹਾ ਜੇਕਰ ਸਰਕਾਰ ਵੱਲੋ ਇਹ ਸੱਚਮੁੱਚ ਅਸਲ ਵਿੱਚ ਬੈਨ ਹੈ ਤਾਂ ਫੇਰ ਇਹ ਚਾਈਨਾ ਤੋਂ ਆ ਕਿਸ ਤਰ੍ਹਾਂ ਰਹੀ ਹੈ? ਇਹ ਵੀਂ ਆਪਣੇ-ਆਪ ਵਿੱਚ ਇੱਕ ਸਵਾਲ ਹੈ ਅਤੇ ਜੇਕਰ ਇਹ ਅਣਮੁੱਲੀਆਂ ਮਨੁੱਖੀ ਜਿੰਦਗੀਆਂ ਤੇ ਬੇਜ਼ੁਬਾਨ ਜੀਵ-ਜੰਤੂਆਂ ਦੀ ਜ਼ਿੰਦਗੀ ਨਾਲ ਖੇਲਣ ਵਾਲੀ ਖੂਨੀ ਡੋਰ ਚਾਈਨਾ ਤੋਂ ਨਹੀਂ ਆ ਰਹੀ ਅਤੇ ਏਥੇ ਹੀ ਬਣ ਰਹੀ ਹੈ ਫੇਰ ਸਰਕਾਰ ਇਸ ਨੂੰ ਬਣਾਉਣ ਵਾਲਿਆਂ ਉੱਪਰ ਕੋਈ ਕਾਰਵਾਈ ਕਿਉਂ ਨਹੀਂ ਕਰ ਰਹੀ।
ਇਹ ਵੀ ਪੜ੍ਹੋ: Railway Track Blast Punjab: ਡੀਆਈਜੀ ਨਾਨਕ ਸਿੰਘ ਨੇ ਰੇਲਵੇ ਟਰੈਕ ’ਤੇ ਹੋਏ ਧਮਾਕੇ ਦੀ ਘਟਨਾ ਦਾ ਲਿਆ ਜਾਇਜ਼ਾ
ਜਗਜੀਤ ਸਿੰਘ ਡੱਲੇਵਾਲ ਨੇ ਅੱਗੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਇਸ ਖੂਨੀ ਡੋਰ ਨਾਲ ਰੋਜ਼ਾਨਾ ਬੱਚੇ ਅਤੇ ਜੀਵ ਜੰਤੂ ਸ਼ਿਕਾਰ ਹੋ ਰਹੇ ਹਨ ਤੇ ਕੀਮਤੀ ਜਾਨਾਂ ਜਾ ਰਹੀਆ ਹਨ ਅਤੇ ਇਸ ਲਈ ਜਿੱਥੇ ਵੀ ਇਸ ਖੂਨੀ ਡੋਰ ਨਾਲ ਕੋਈ ਘਟਨਾ ਹੁੰਦੀ ਹੈ ਉਸ ਦੇ ਲਈ ਉਸ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਅਤੇ ਸੰਬੰਧਿਤ ਥਾਣਾ ਮੁਖੀ ਵੀ ਉਸ ਘਟਨਾ ਦੇ ਲਈ ਦੋਸ਼ੀ ਹੈ ਕਿਉਂਕਿ ਪ੍ਰਸਾਸ਼ਨ ਦੀ ਨਾਕਾਮੀ ਕਾਰਨ ਹੀ ਇਹ ਹਵਾ ਵਿੱਚ ਮੌਤ ਵੰਡਣ ਵਾਲੀ ਡੋਰ ਉੱਡ ਰਹੀ ਹੈ, ਜਿਸ ਕਾਰਨ ਸੜਕ ਉੱਪਰ ਜਾਂਦੇ ਹੋਏ ਰਾਹਗੀਰਾਂ ਲਈ ਹਰ ਸਮੇਂ ਮੌਤ ਦਾ ਖੌਅ ਬਣਿਆ ਰਹਿੰਦਾ ਹੈ ਅਤੇ ਜਿਸ ਦੇ ਕਾਰਨ ਹੀ ਅਣਗਿਣਤ ਘਟਨਾਵਾਂ ਤੇ ਸਰਕਾਰੀ ਕਤਲ ਹੋ ਰਹੇ ਹਨ ਅਤੇ ਉਹਨਾਂ ਕਤਲਾਂ ਅਤੇ ਅਣਗਿਣਤ ਅਣਸੁਖਾਵੀਆਂ ਘਟਨਾਵਾਂ ਦੇ ਲਈ ਚਾਈਨਾ ਡੋਰ ਵੇਚਣ ਵਾਲੇ ਅਤੇ ਉਸ ਤੋਂ ਇਲਾਵਾ ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲੇ ਵਿਅਕਤੀ ਵੀ ਜਿੰਮੇਵਾਰ ਹਨ। China Door Ban
ਇਸ ਲਈ ਚਾਈਨਾ ਡੋਰ ਨਾਲ ਪਤੰਗ ਬਾਜ਼ੀ ਕਰਨ ਵਾਲਾ ਚਾਹੇ ਕੋਈ ਵੱਡਾ ਹੈ ਜਾਂ ਛੋਟਾ ਹੈ ਉਸ ਉੱਪਰ ਵੀ FIR ਹੋਣੀ ਚਾਹੀਦੀ ਹੈ। ਜਗਜੀਤ ਸਿੰਘ ਡੱਲੇਵਾਲ ਨੇ ਅੱਗੇ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਕੁੱਝ ਥਾਵਾਂ ’ਤੇ ਕੁੱਝ ਪੁਲਸ ਅਫਸਰਾਂ ਨੇ ਸ਼ਾਲਾਘਾਯੋਗ ਕਦਮ ਵੀ ਚੁੱਕੇ ਹਨ ਜਿਸ ਦੀ ਅਸੀਂ ਸਰਾਹਨਾ ਕਰਦੇ ਹਾਂ ਅਤੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੋ ਕੀਮਤੀ ਜਾਨਾਂ ਬਚਾਉਣ ਲਈ ਉਹਨਾਂ ਨੇ ਵਧੀਆਂ ਉਪਰਾਲੇ ਕੀਤੇ ਗਏ ਅਤੇ ਸਖ਼ਤ ਕਦਮ ਚੁੱਕ ਰਹੇ ਹਨ ਅਤੇ ਉਹਨਾ ਪੰਜਾਬ ਪੁਲਿਸ ਦੇ ਸਾਰੇ ਅਫਸਰ ਸਾਹਿਬਾਨ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਖੂਨੀ ਡੋਰ ਨੂੰ ਕੰਟਰੋਲ ਕਰਨ ਲਈ ਸਖਤੀ ਨਾਲ ਪੇਸ਼ ਆਇਆ ਜਾਵੇ।














