ਗੁੜ ਦਾ ਪਰੌਂਠਾ
ਸਮੱਗਰੀ:
ਕਣਕ ਦਾ ਆਟਾ: 2 ਕੱਪ
ਗੁੜ: 3/4 ਕੱਪ (ਇੱਕਦਮ ਬਰੀਕ ਕੁੱਟਿਆ ਹੋਇਆ)
ਬਦਾਮ: 20-25 ਪੀਸ ਕੇ ਪਾਊਡਰ ਬਣਾ ਲਓ
ਘਿਓ: 2-3 ਵੱਡੇ ਚਮਚ
ਇਲਾਇਚੀ: 4 ਛਿੱਲ ਕੇ, ਕੁੱਟ ਕੇ ਪਾਊਡਰ ਬਣਾ ਲਓ
ਨਮਕ: ਅੱਧਾ ਛੋਟਾ ਚਮਚ
ਤਰੀਕਾ: ਆਟੇ ਨੂੰ ਕਿਸੇ ਵੱਡੇ ਡੌਂਗੇ ਵਿੱਚ ਕੱਢ ਲਓ, ਫਿਰ ਨਮਕ ਅਤੇ ਇੱਕ ਛੋਟਾ ਚਮਚ ਘਿਓ ਪਾ ਕੇ ਮਿਲਾ ਦਿਓ ਕੋਸੇ ਪਾਣੀ ਦੀ ਮੱਦਦ ਨਾਲ ਨਰਮ ਆਟਾ ਗੁੰਨ੍ਹ ਕੇ ਤਿਆਰ ਕਰ ਲਓ ਗੁੰਨ੍ਹੇ ਆਟੇ ਨੂੰ ਢੱਕ ਕੇ 20 ਮਿੰਟਾਂ ਲਈ ਰੱਖ ਦਿਓ ਆਟਾ ਫੁੱਲ ਕੇ ਸੈੱਟ ਹੋ ਜਾਵੇਗਾ
ਸਟਫ਼ਿੰਗ (ਭਰਾਈ) ਤਿਆਰ ਕਰ ਲਓ:ਗੁੜ ਵਿੱਚ ਬਦਾਮ ਪਾਊਡਰ ਅਤੇ ਇਲਾਇਚੀ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ
ਪਰੌਂਠੇ ਬਣਾਓ:
ਤਵਾ ਗਰਮ ਕਰੋ, ਥੋੜ੍ਹਾ ਜਿਹਾ ਆਟਾ ਲੈ ਕੇ ਪੇੜਾ ਬਣਾ ਲਓ, ਸੁੱਕੇ ਆਟੇ ਵਿਚ ਲਪੇਟ ਕੇ 3-4 ਇੰਚ ਦੇ ਵਿਆਸ ਵਿਚ ਪਰੌਂਠਾ ਵੇਲ ਲਓ, ਵੇਲੇ ਗਏ ਪਰੌਂਠੇ ਦੇ ਉੱਪਰ ਥੋੜ੍ਹਾ ਜਿਹਾ ਘਿਓ ਲਾਓ, ਹੁਣ 1-2 ਛੋਟੇ ਚਮਚ ਸਟਫ਼ਿੰਗ ਪਰੌਂਠੇ ਦੇ ਵਿਚ ਰੱਖੋ ਤੇ ਪਰੌਂਠੇ ਨੂੰ ਚਾਰੇ ਪਾਸਿਓਂ ਚੁੱਕ ਕੇ ਸਟਫ਼ਿੰਗ ਨੂੰ ਬੰਦ ਕਰੋ ਹੁਣ ਉਂਗਲੀਆਂ ਨਾਲ ਦਬਾ ਕੇ ਸਟਫ਼ਿੰਗ ਨੂੰ ਚਾਰੇ ਪਾਸੇ ਇੱਕੋ-ਜਿਹਾ ਫੈਲਾਉਂਦੇ ਹੋਏ ਪਰੌਂਠੇ ਨੂੰ ਵਧਾਓ, ਹੁਣ ਇਸਨੂੰ ਸੁੱਕੇ ਆਟੇ ਵਿਚ ਲਪੇਟ ਕੇ ਹਲਕਾ ਦਬਾਅ ਦਿੰਦੇ ਹੋਏ ਗੋਲ 5-6 ਇੰਚ ਦੇ ਵਿਆਸ ਵਿਚ ਥੋੜ੍ਹਾ ਮੋਟਾ ਪਰੌਂਠਾ ਵੇਲ ਕੇ ਤਿਆਰ ਕਰੋ
ਤਵਾ ਗਰਮ ਹੋ ਗਿਆ ਹੈ,
ਤਵੇ ’ਤੇ ਪਰੌਂਠਾ ਪਾਓ ਅਤੇ ਹੇਠਲੀ ਤਹਿ ਹਲਕੀ ਜਿਹੀ ਸਿਕਣ ’ਤੇ ਪਰੌਂਠਾ ਪਲਟ ਦਿਓ, ਦੂਜੀ ਤਹਿ ’ਤੇ ਥੋੜ੍ਹ ਜਿਹਾ ਘਿਓ ਪਾ ਕੇ ਚਾਰੇ ਪਾਸੇ ਫੈਲਾਓ, ਪਰੌਂਠੇ ਨੂੰ ਪਲਟ ਦਿਓ ਅਤੇ ਦੂਜੇ ਪਾਸੇ ਵੀ ਘਿਓ ਪਾ ਕੇ ਚਾਰੇ ਪਾਸੇ ਫੈਲਾਓ ਪਰੌਂਠੇ ਨੂੰ ਦੋਵੇਂ ਪਾਸੇ ਪਲਟ ਕੇ ਭੂਰਾ ਹੋਣ ਤੱਕ ਸੇਕੋ ਸਾਰੇ ਪਰੌਂਠੇ ਇਸੇ ਤਰ੍ਹਾਂ ਤਿਆਰ ਕਰ ਲਓ
ਗੁੜ ਦੇ ਪਰੌਂਠੇ ਦਹੀਂ, ਦੁੱਧ ਆਦਿ ਨਾਲ ਪਰੋਸ ਕੇ ਖਾਓ ਅਤੇ ਖੁਆਓ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।