ਪੰਜ ਘੰਟਿਆਂ ਦੀ ਪੈਰੋਲ ’ਤੇ ਪਿਤਾ ਦੇ ਸਸਕਾਰ ’ਤੇ ਪੁੱਜਾ ਜਗਦੀਸ਼ ਭੋਲਾ

Jagdish Bhola
ਬਠਿੰਡਾ : ਪਿਤਾ ਦੇ ਸਸਕਾਰ ਮੌਕੇ ਪੈਰੋਲ ਮਿਲਣ ’ਤੇ ਜਗਦੀਸ਼ ਭੋਲਾ ਨੂੰ ਪਿੰਡ ਰਾਏਕੇ ਕਲਾਂ ਲੈ ਕੇ ਪੁੱਜੀ ਪੁਲਿਸ ਤਸਵੀਰ : ਸੱਚ ਕਹੂੰ ਨਿਊਜ਼

ਨਸ਼ਾ ਤਸਕਰੀ ਦੇ ਮਾਮਲਿਆਂ ’ਚ ਜੇਲ੍ਹ ’ਚ ਬੰਦ ਹੈ ਕੌਮਾਂਤਰੀ ਪਹਿਲਵਾਨ Jagdish Bhola

(ਸੁਖਜੀਤ ਮਾਨ) ਬਠਿੰਡਾ। ਨਸ਼ਾ ਤਸਕਰੀ ਦੇ ਮਾਮਲਿਆਂ ਦਾ ਸਾਹਮਣਾ ਕਰ ਰਹੇ ਬਰਖਾਸਤ ਡੀਐਸਪੀ ਪਹਿਲਵਾਨ ਜਗਦੀਸ਼ ਭੋਲਾ (Jagdish Bhola) ਅੱਜ ਆਪਣੇ ਪਿਤਾ ਦੇ ਸਸਕਾਰ ’ਚ ਸ਼ਾਮਲ ਹੋਣ ਲਈ ਬਠਿੰਡਾ ਕੇਂਦਰੀ ਜ਼ੇਲ੍ਹ ’ਚੋਂ ਪੰਜ ਘੰਟੇ ਦੀ ਪੈਰੋਲ ’ਤੇ ਪਿੰਡ ਰਾਏਕੇ ਕਲਾਂ ਪੁੱਜਾ ਇਸ ਪੈਰੋਲ ਦੌਰਾਨ ਉਹ ਪਿੰਡ ਵਾਸੀਆਂ ਤੇ ਰਿਸ਼ਤੇਦਾਰਾਂ ਨੂੰ ਮਿਲ ਕੇ ਭਾਵੁਕ ਹੋਇਆ ਤੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਸਿਆਸੀ ਦੱਸਦਿਆਂ ਸੀਬੀਆਈ ਜਾਂਚ ਦੀ ਮੰਗ ਕੀਤੀ।

ਇਹ ਵੀ ਪੜ੍ਹੋ: Kargil Vijay Diwas: ਮਾਲਵਾ ਪੱਟੀ ਨਾਲ ਸਬੰਧਿਤ ਸ਼ਹੀਦਾਂ ਦੇ ਪਰਿਵਾਰਾਂ ਨੂੰ ਕੀਤਾ ਸਨਮਾਨਿਤ

ਵੇਰਵਿਆਂ ਮੁਤਾਬਿਕ ਜਗਦੀਸ਼ ਭੋਲਾ ਦੇ ਪਿਤਾ ਬਲਸ਼ਿੰਦਰ ਸਿੰਘ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਉਨ੍ਹਾਂ ਦਾ ਅੱਜ ਪਿੰਡ ਰਾਏਕੇ ਕਲਾਂ ਵਿਖੇ ਸਸਕਾਰ ਕੀਤਾ ਗਿਆ। ਸਸਕਾਰ ਮੌਕੇ ਜਗਦੀਸ਼ ਭੋਲਾ ਪੰਜ ਘੰਟਿਆਂ ਦੀ ਪੈਰੋਲ ਮਿਲਣ ’ਤੇ ਆਪਣੇ ਪਿੰਡ ਪੁੱਜਾ ਜਿੱਥੇ ਪਿਤਾ ਦੇ ਸਸਕਾਰ ਦੀਆਂ ਰਸਮਾਂ ਅਦਾ ਕੀਤੀਆਂ। ਸਖਤ ਸੁਰੱਖਿਆ ਪ੍ਰਬੰਧਾਂ ’ਚ ਪੁਲਿਸ ਉਸ ਨੂੰ ਲੈ ਕੇ ਪਿੰਡ ਪੁੱਜੀ। ਇਸ ਮੌਕੇ ਪਿੰਡ ਵਾਸੀਆਂ ਤੇ ਰਿਸ਼ਤੇਦਾਰਾਂ ਨੂੰ ਮਿਲਣ ਮੌਕੇ ਭੋਲਾ ਕਈ ਵਾਰ ਭਾਵੁਕ ਹੋਇਆ। (Jagdish Bhola)

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਸਦੇ ਕੇਸਾਂ ਨੂੰ ਸਿਆਸੀ ਰੰਗਤ ਦਿੱਤੀ ਗਈ ਹੈ ਉਸ ’ਤੇ ਝੂਠੇ ਕੇਸ ਪਾਉਣ ਤੋਂ ਇਲਾਵਾ ਉਸਦੀ ਜ਼ਮਾਨਤ ਅਰਜ਼ੀ ਵੀ ਖਾਰਜ ਕਰਵਾਈ ਜਾ ਰਹੀ ਹੈ। ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਇੱਕ ਕੇਸ ’ਚ ਦੂਜੇ ਮੁਲਜ਼ਮਾਂ ਜਿੰਨ੍ਹਾਂ ਨੂੰ 15-15 ਸਾਲ ਦੀ ਸਜ਼ਾ ਹੋਈ ਹੈ, ਉਨ੍ਹਾਂ ਨੂੰ ਜ਼ਮਾਨਤਾਂ ਮਿਲ ਰਹੀਆਂ ਹਨ ਜਦੋਂ ਕਿ ਉਸ ਨੂੰ 12 ਸਾਲ ਦੀ ਸਜ਼ਾ ਹੈ ਪਰ ਜ਼ਮਾਨਤ ਨਹੀਂ ਮਿਲੀ ਇਸ ਮਾਮਲੇ ’ਚ ਉਨ੍ਹਾਂ ਸੀਬੀਆਈ ਜਾਂਚ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ਦੌਰਾਨ ਉਸ ’ਤੇ ਦੋਸ਼ ਸਾਬਿਤ ਹੋਏ ਤਾਂ ਉਸ ਨੂੰ ਫਾਂਸੀ ’ਤੇ ਲਟਕਾ ਦਿੱਤਾ ਜਾਵੇ। ਦੱਸਣਯੋਗ ਹੈ ਕਿ ਜਗਦੀਸ਼ ਭੋਲਾ ਪਿਛਲੇ ਕਰੀਬ 11 ਸਾਲਾਂ ਤੋਂ ਜੇਲ੍ਹ ’ਚ ਬੰਦ ਹੈ।