ਸਾਡੇ ਨਾਲ ਸ਼ਾਮਲ

Follow us

18.4 C
Chandigarh
Monday, February 23, 2026
More
    Home Breaking News Jagannath Rat...

    Jagannath Rath Yatra: ਜਗਨਨਾਥ ਰੱਥ ਯਾਤਰਾ ਦੌਰਾਨ ਭਗਦੜ, 3 ਦੀ ਮੌਤ

    Jagannath Rath Yatra
    Jagannath Rath Yatra: ਜਗਨਨਾਥ ਰੱਥ ਯਾਤਰਾ ਦੌਰਾਨ ਭਗਦੜ, 3 ਦੀ ਮੌਤ

    ਭੁਵਨੇਸ਼ਵਰ (ਏਜੰਸੀ)। Jagannath Rath Yatra: ਓਡੀਸ਼ਾ ਦੇ ਪੁਰੀ ’ਚ ਜਗਨਨਾਥ ਰੱਥ ਯਾਤਰਾ ਦੌਰਾਨ ਇੱਕ ਵੱਡਾ ਹਾਦਸਾ ਵਾਪਰਿਆ। ਐਤਵਾਰ ਸਵੇਰੇ 4 ਵਜੇ ਦੇ ਕਰੀਬ, ਗੁੰਡੀਚਾ ਮੰਦਰ ਸਾਹਮਣੇ ਜਗਨਨਾਥ ਦੇ ਨੰਦੀਘੋਸ਼ ਰੱਥ ਦੇ ਨੇੜੇ ਭੀੜ ’ਚ ਭਗਦੜ ਮਚ ਗਈ। ਇਸ ਦੌਰਾਨ 3 ਸ਼ਰਧਾਲੂਆਂ ਦੀ ਮੌਤ ਹੋ ਗਈ। 6 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਹਾਦਸੇ ’ਚ ਮਰਨ ਵਾਲਿਆਂ ਦੇ ਨਾਂਅ ਬਸੰਤੀ ਸਾਹੂ (36), ਪ੍ਰੇਮ ਕਾਂਤੀ ਮਹਾਨਤੀ (78) ਤੇ ਪ੍ਰਭਾਤੀ ਦਾਸ ਹਨ। ਸਾਰੀਆਂ ਲਾਸ਼ਾਂ ਨੂੰ ਪੁਰੀ ਮੈਡੀਕਲ ਕਾਲਜ ’ਚ ਰੱਖਿਆ ਗਿਆ ਹੈ। ਇਸ ਦੌਰਾਨ ਭਗਦੜ ਮਚੀ ਤੇ ਲੋਕ ਡਿੱਗਣ ਨਾਲ ਕੁਚਲੇ ਗਏ। ਦੱਸਿਆ ਜਾ ਰਿਹਾ ਹੈ ਕਿ ਜਿਸ ਥਾਂ ’ਤੇ ਭਗਦੜ ਹੋਈ, ਉੱਥੇ ਲੋੜੀਂਦੀ ਪੁਲਿਸ ਜਾਂ ਸੁਰੱਖਿਆ ਬਲ ਤਾਇਨਾਤ ਨਹੀਂ ਸਨ।

    ਇਹ ਖਬਰ ਵੀ ਪੜ੍ਹੋ : Earthquake News: ਹਰਿਆਣਾ ’ਚ ਭੂਚਾਲ ਦੇ ਝਟਕੇ, ਲੋਕ ਘਰਾਂ ਤੋਂ ਬਾਹਰ ਨਿਕਲੇ