ਜਾਧਵ ਮਾਮਲਾ : ਭਾਰਤ ਵੱਲੋਂ ਪਾਕਿ ਨੂੰ ਚਿਤਾਵਨੀ

ਕਿਹਾ, ਜਾਧਵ ਨੂੰ ਫਾਂਸੀ ਦਿੱਤੀ ਤਾਂ ਭੁਗਤਣੇ ਪੈਣਗੇ ਗੰਭੀਰ ਨਤੀਜੇ

ਨਵੀਂ ਦਿੱਲੀ (ਏਜੰਸੀ) ਕੇਂਦਰ ਸਰਕਾਰ ਨੇ ਬੇਗੁਨਾਹ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਫਾਂਸੀ ਦੀ ਸਜ਼ਾ ਸੁਣਾਏ ਜਾਣ ‘ਤੇ ਸਖਤ ਇਤਰਾਜ਼ ਪ੍ਰਗਟਾਉਂਦਿਆਂ ਅੱਜ ਪਾਕਿਸਤਾਨ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਜੇਕਰ ਇਸ ‘ਤੇ ਅਮਲ ਕੀਤਾ ਗਿਆ ਤਾਂ ਇਹ ਸਿੱਧਾ ਕਤਲ ਹੋਵੇਗਾ ਤੇ ਗੁਆਂਢੀ ਦੇਸ਼ ਨੂੰ ਦੁਵੱਲੇ ਸਬੰਧਾਂ ਨੂੰ ਲੈ ਕੇ ਗੰਭੀਰ ਸਿੱਟੇ ਭੁਗਤਣੇ ਪੈਣਗੇ ।

ਸਮੁੰਦਰੀ ਫੌਜ ਦੇ ਸੇਵਾ ਮੁਕਤ ਅਧਿਕਾਰੀ ਜਾਧਵ ਨੂੰ ਪਾਕਿਸਤਾਨ ਦੀ ਇੱਕ ਫੌਜੀ ਅਦਾਲਤ ਵੱਲੋਂ ਫਾਂਸੀ ਸੰਸਦ ਦੀ ਸਜ਼ਾ ਸੁਣਾਏ ਜਾਣ ਦੀ ਸੰਸਦ ਦੇ ਦੋਵਾਂ ਸਦਨਾਂ ‘ਚ ਸਖ਼ਤ ਨਿੰਦਾ ਕੀਤੀ ਤੇ ਕਿਹਾ ਕਿ ਨਿਆਂ ਦੀ ਸੁਭਾਵਿਕ ਪ੍ਰਕਿਰਿਆ ਤੇ ਮਰਿਆਦਾ ਦੀ ਪੂਰੀ ਤਰ੍ਹਾਂ ਉਲੰਘਣਾ ਕਰਕੇ ਨਿਰਦੋਸ਼ ਵਿਅਕਤੀ ਨੂੰ ਸਜ਼ਾ ਸੁਣਾਈ ਗਈ ਹੈ ਮੈਂਬਰਾਂ ਵੱਲੋਂ ਪ੍ਰਗਟ ਕੀਤੀ ਗਈ ਚਿੰਤਾ ਤੋਂ ਬਾਅਦ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਦੋਵਾਂ ਸਦਨਾਂ ‘ਚ ਦਿੱਤੇ ਗਏ ਆਪਣੇ ਬਿਆਨ ‘ਚ ਕਿਹਾ ਕਿ ਪੂਰਾ ਦੇਸ਼ ਜਾਧਵ ਨੂੰ ਲੈ ਕੇ ਚਿੰਤਤ ਹੈ ਤੇ ਉਨ੍ਹਾਂ ਨੂੰ ਬਚਾਉਣ ਲਈ ਸਰਕਾਰ ਹਰ ਕਦਮ ਚੁੱਕੇਗੀ ਉਨ੍ਹਾਂ ਕਿਹਾ ਕਿ ਇਹ ਇੱਕ ਬੇਗੁਨਾਹ ਭਾਰਤੀ ਨਾਗਰਿਕ ਨੂੰ ਗਲਤ ਤਰੀਕੇ ਨਾਲ ਫਸਾਉਣ ਦੀ ਕੋਸ਼ਿਸ਼ ਹੈ ।

ਜੇਕਰ ਪਾਕਿਸਤਾਨ ਜਾਧਵ ਨੂੰ ਫਾਂਸੀ ਦੀ ਸਜ਼ਾ ਦਿੰਦਾ ਹੈ ਇਹ ਸਿੱਧਾ ਕਤਲ ਹੋਵੇਗਾ ਪਾਕਿਸਤਾਨ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਵਿਦੇਸ਼ ਮੰਤਰੀ ਨੇ ਕਿਹਾ ਕਿ ਜੇਕਰ ਅਜਿਹਾ ਹੋਇਆ ਤਾਂ ਗੁਆਂਢੀ ਦੇਸ਼ ਨੂੰ ਦੁਵੱਲੇ ਸਬੰਧਾਂ ‘ਤੇ ਗੰਭੀਰ ਸਿੱਟੇ ਭੁਗਤਣੇ ਪੈਣਗੇ ਉਨ੍ਹਾਂ ਕਿਹਾ ਕਿ ਅੱਤਵਾਦ ਨੂੰ ਲੈ ਕੇ ਅਲੱਗ-ਥਲੱਗ ਪਿਆ ਪਾਕਿਸਤਾਨ ਕੌਮਾਂਤਰੀ ਭਾਈਚਾਰੇ ਦਾ ਧਿਆਨ ਵੰਡਵਾਉਣ ਲਈ ਉਲਟਾ ਭਾਰਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਤਹਿਤ ਇਸ ਤਰ੍ਹਾਂ ਦੇ ਕੰਮ ਕਰ ਰਿਹਾ ਹੈ ਵਿਦੇਸ਼ ਮੰਤਰੀ ਨੇ ਕਿਹਾ ਕਿ ਪੂਰੇ ਸਦਨ ਨੇ ਵੇਦਨਾ, ਗੁੱਸਾ ਤੇ ਚਿੰਤਾ ਨਾਲ ਇਸ ਮੁੱਦੇ ਨੂੰ ਚੁੱਕਿਆ ਹੈ ਸਰਕਾਰ ਮੈਂਬਰਾਂ ਦੀ ਚਿੰਤਾ ਨਾਲ ਸਹਿਮਤ ਹੈ ।

ਉਨ੍ਹਾਂ ਸਦਨ ਨੂੰ ਭਰੋਸਾ ਦਿੱਤਾ ਕਿ ਜਾਧਵ ਨੂੰ ਬਚਾਉਣ ਲਈ ਜੋ ਵੀ ਕਰਨਾ ਪਵੇਗਾ, ਕੀਤਾ ਜਾਵੇਗਾ ਉਹ ਨਾ ਸਿਰਫ਼ ਆਪਣੇ ਮਾਤਾ-ਪਿਤਾ ਦਾ ਪੁੱਤਰ ਹੈ ਸਗੋਂ ਦੇਸ਼ ਦਾ ਪੁੱਤਰ ਹੈ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਜਾਧਵ ਈਰਾਨ ‘ਚ ਵਪਾਰ ਕਰਦੇ ਸਨ ਉਨ੍ਹਾਂ ਅਗਵਾ ਕਰਕੇ ਪਾਕਿਸਤਾਨ ਲਿਜਾਇਆ ਗਿਆ ਭਾਰਤੀ ਮਿਸ਼ਨ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਮਿਲਣ ਲਈੇ ਪਾਕਿਸਤਾਨ  ਨੂੰ 13 ਵਾਰ ਅਪੀਲ ਕੀਤੀ ਗਈ ਪਰ ਇੱਕ ਵਾਰ ਵੀ ਇਸ ਦੀ ਆਗਿਆ ਨਹੀਂ ਦਿੱਤੀ ਗਈ ਇਹ ਕੌਮਾਂਤਰੀ ਕਾਨੂੰਨਾਂ ਦੀ ਪੂਰੀ ਤਰ੍ਹਾਂ ਉਲੰਘਣਾ ਹੈ ।

ਸ੍ਰੀਮਤੀ ਸਵਰਾਜ ਨੇ ਇਸ ਗੱਲ ਦਾ ਹੈਰਾਨੀ ਪ੍ਰਗਟਾਈ ਕਿ ਪਾਕਿਸਤਾਨ ਦੀ ਫੌਜੀ ਅਦਾਲਤ ਵੱਲੋਂ ਜਾਧਵ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਉੱਥੋਂ ਦੇ ਵਿਦੇਸ਼ ਵਿਭਾਗ ਨੇ ਭਾਰਤੀ ਦੂਤਾਵਾਸ ਨੂੰ ਚਿੱਠੀ ਭੇਜ ਕੇ ਜਾਧਵ ਨਾਲ ਸੰਪਰਕ ਦੀ ਆਗਿਆ ਦਿੱਤੀ ਹੈ ਸ੍ਰੀਮਤੀ ਸਵਰਾਜ ਨੇ ਦੱਸਿਆ ਕਿ ਇੱਥੋਂ ਤੱਕ ਕਿ ਪਾਕਿਸਤਾਨ ਦੇ ਇੱਕ ਸੀਨੀਅਰ ਆਗੂ ਵੀ ਇਸ ਮਾਮਲੇ ‘ਚ ਸਬੂਤ ਦੀ ਸੱਚਾਈ ‘ਤੇ ਸ਼ੱਕ ਪ੍ਰਗਟਾ ਚੁੱਕਾ ਹੈ ਇਸ ਤੋਂ ਪਹਿਲਾਂ ਲੋਕ ਸਭਾ ‘ਚ ਇਹ ਮੁੱਦਾ ਚੁੱਕਦਿਆਂ ਕਾਂਗਰਸ ਦੇ ਆਗੂ ਮਲਿੱਕਾਅਰਜੁਨ ਖੜਗੇ ਨੇ ਕਿਹਾ ਕਿ ਜਾਧਵ ਨੂੰ ਫਾਂਸੀ ਦੇਣ ਦਾ ਪਾਕਿਸਤਾਨ ਫੌਜੀ ਅਦਾਲਤ ਦਾ ਫੈਸਲਾ ਸੋਚੀ ਸਮਝੀ ਰਣਨੀਤੀ ਦਾ ਹਿੱਸਾ ਹੈ ਤੇ ਸਰਕਾਰ ਨੂੰ ਇਸ ‘ਤੇ ਸਖ਼ਤ ਪ੍ਰਤਿਕਿਰਿਆ ਪ੍ਰਗਟ ਕਰਨੀ ਚਾਹੀਦੀ ਹੈ ।

ਭਾਰਤੀ ਜਨਤਾ ਪਾਰਟੀ ਦੇ ਨਿਸ਼ਿਕਾਂਤ ਦੁਬੇ ਨੇ ਇਸ ਪਾਕਿਸਤਾਨ ਦੀ ਬੇਹੁਦਾ ਹਰਕਤ ਕਰਾਰ ਦਿੱਤਾ ਤੇ ਕਿਹਾ ਕਿ ਪੂਰਾ ਦੇਸ਼ ਉਸਦੇ ਖਿਲਾਫ਼ ਇਕਜੁਟ ਹੈ ਕੌਮੀ ਜਨਤਾ ਦਲ ਦੇ ਜੈਪ੍ਰਕਾਸ਼ ਨਾਰਾਇਣ ਯਾਦਵ ਨੇ ਕਿਹਾ ਕਿ ਪਾਕਿਸਤਾਨ ਅੱਤਵਾਦ ਦੀ ਫੈਕਟਰੀ ਚਲਾ ਰਿਹਾ ਤੇ ਉਸਦੇ ਰਵੱਈਏ ‘ਚ ਸੁਧਾਰ ਆਉਣ ਵਾਲਾ ਨਹੀਂ ਹੈ ਇਹ ਨਿਰਦੋਸ਼ ਭਾਰਤੀ ਨਾਗਰਿਕ ਨੂੰ ਫਾਂਸੀ ਦੀ ਸਜ਼ਾ ਸੁਣਾ ਰਿਹਾ ਹੈ ਤੇ ਆਪਣੇ ਇੱਥੇ ਮੁਹੰਮਦ ਹਾਫਿਜ ਵਰਗੇ ਅੱਤਵਾਦੀਆਂ ਨੂੰ ਪਾਲ ਰਿਹਾ ਹੈ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube ‘ਤੇ ਫਾਲੋ ਕਰੋ।