ਜਡੇਜਾ-ਹਨੁਮਾ ਦੇ ਅਰਧ ਸੈਂਕੜੇ ਪਰ ਭਾਰਤ ਪੱਛੜਿਆ

ਏਜੰਸੀ, ਲੰਦਨ, 9 ਸਤੰਬਰ

 

 

ਭਾਰਤ ਨੇ ਹਰਫ਼ਨਮੌਲਾ ਰਵਿੰਦਰ ਜਡੇਜਾ ਅਤੇ ਆਪਣਾ ਪਹਿਲਾ ਮੈਚ ਖੇਡ ਰਹੇ ਮੱਧਕ੍ਰਮ ਦੇ ਬੱਲੇਬਾਜ ਹਨੁਮਾ ਵਿਹਾਰੀ ਦੇ ਕੀਮਤੀ ਅਰਧ ਸੈਂਕੜਿਆਂ ਬਾਵਜੂਦ ਇੰਗਲੈਂਡ ਵਿਰੁੱਧ ਪੰਜਵੇਂ ਅਤੇ ਆਖ਼ਰੀ ਕ੍ਰਿਕਟ ਟੈਸਟ ਦੇ ਤੀਸਰੇ ਦਿਨ ਆਪਣੀ ਪਾਰੀ ‘ਚ 292 ਦੌੜਾਂ ਬਣਾਈਆਂ ਅਤੇ ਇੰਗਲੈਂਡ ਨੂੰ ਵੱਡਾ ਵਾਧਾ ਲੈਣ ਤੋਂ ਰੋਕਿਆ ਇਸ ਦੇ ਜਵਾਬ ‘ਚ ਇੰਗਲੈਂਡ ਨੇ ਤੀਸਰੇ ਦਿਨ ਦੀ ਖੇਡ ਸਮਾਪਤੀ ਤੱਕ ਜੇਨਿੰਗਸ ਅਤੇ ਮੋਈਅਨ ਅਲੀ ਦੀਆਂ ਵਿਕਟਾਂ ਗੁਆ 43 ਓਵਰਾਂ ‘ਚ 114 ਦੌੜਾਂ ਬਣਾ ਲਈਆਂ ਅਤੇ ਮੇਜਬਾਨ ਟੀਮ ਦੀਆਂ ਅੱਠ ਵਿਕਟਾਂ ਅਜੇ ਬਾਕੀ ਹਨ ਅੰਤਰਰਾਸ਼ਟਰੀ ਕਰੀਅਰ ਦਾ ਆਖ਼ਰੀ ਮੈਚ ਖੇਡ ਰਹੇ ਇੱਗਲੈਂਡ ਦੇ ਓਪਨਰ ਅਲੇਸਟਰ ਕੁਕ 46 ਦੌੜਾਂ ਅਤੇ ਕਪਤਾਨ ਜੋ ਰੂਟ 29 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਨਾਬਾਦ ਹਨ ਭਾਰਤ ਵੱਲੋਂ ਤੇਜ਼ ਗੇਂਦਬਾਜ਼ ਸ਼ਮੀ ਨੇ ਜੇਨਿੰਗਸ ਅਤੇ ਖੱਬੇ ਹੱਥ ਦੇ ਸਪਿੱਨਰ ਰਵਿੰਦਰ ਜਡੇਜਾ ਨੇ ਮੋਈਨ ਅਲੀ ਦੀਆਂ ਵਿਕਟਾਂ ਲਈ
ਭÎਾਰਤ ਵੱਲੋਂ ਜਿੱਥੇ ਹਨੁਮਾ ਨੇ ਠਰੰਮੇ ਨਾਲ ਖੇਡਦਿਆਂ ਭਾਰਤੀ ਪਾਰੀ ਨੂੰ ਸਵਾਰਿਆ ਉੱਥੇ ਜਡੇਜਾ ਨੇ ਪੂਰੀ ਟੀਮ ਸਿਮਟਦੀ ਦੇਖ ਆਖ਼ਰੀ ਪਲਾਂ ‘ਚ ਧੂੰਆਂਧਾਰ ਬੱਲੇਬਾਜ਼ੀ ਕਰਦਿਆਂ ਭਾਰਤ ਨੂੰ 300 ਦੌੜਾਂ ਦੇ ਕਰੀਬ ਪਹੁੰਚਾ ਦਿੱਤਾ ਪਰ ਜਡੇਜਾ ਨੂੰ ਜ਼ਿਆਦਾ ਸਟਰਾਈਕ ਦੇਣ ਦੇ ਚੱਕਰ ‘ਚ ਬੁਮਰਾਹ ਦੇ ਰਨ ਆਊਟ ਹੋਣ ਦੇ ਕਾਰਨ ਇੰਗਲੈਂਡ ਨੇ ਆਪਣੀ 332 ਦੌੜਾਂ ਦੀ ਪਹਿਲੀ ਪਾਰੀ ਦੇ ਆਧਾਰ ‘ਤੇ 40 ਦੌੜਾਂ ਦੀ ਮਹੱਤਵਪੂਰਨ ਵਾਧਾ ਹਾਸਲ ਕਰ ਲਿਆ

 

ਪੰਜ ਮੈਚਾਂ ‘ਚ ਭਾਰਤ ਦੀ ਹੇਠਲੇ ਕ੍ਰਮ ‘ਤੇ ਸਰਵਸ੍ਰੇਸ਼ਠ ਭਾਈਵਾਲੀ
77 ਵਿਹਾਰੀ-ਜਡੇਜਾ ਓਵਲ
57 ਕੋਹਲੀ-ਉਮੇਸ਼ ਐਜਬੇਸਟਨ
55 ਪਾਂਡਿਆ-ਅਸ਼ਵਿਨ ਲਾਰਡਜ਼
46 ਪੁਜਾਰਾ ਬੁਮਰਾਹ ਰੋਜ਼ ਬਾਊਲ
35 ਕੋਹਲੀ-ਇਸ਼ਾਂਤ ਐਜ਼ਬੇਸਟਨ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।