ਕਦੋਂ ਹੋਈ ਰੂਹਾਨੀ ਜਾਮ ‘ਜਾਮ-ਏ-ਇੰਸਾਂ ਗੁਰੂ ਕਾ’ ਦੀ ਸ਼ੁਰੂਆਤ

Jaam-E-Insan-Guru-Ka-Diwas-696x463

ਰੂਹਾਨੀ ਜਾਮ ‘ਜਾਮ-ਏ-ਇੰਸਾਂ ਗੁਰੂ ਕਾ’ (Jaam-E-Insan Guru Ka Diwas)

ਸਰਸਾ। ਮਰ ਰਹੀ ਇਨਸਾਨੀਅਤ ਨੂੰ ਮੁੜ ਜਿਉਂਦਾ ਕਰਨ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਰੂਹਾਨੀ ਜਾਮ ‘ਜਾਮ-ਏ-ਇੰਸਾਂ ਗੁਰੂ ਕਾ’ ਦਾ ਸ਼ੁੱਭ ਆਰੰਭ 29 ਅਪਰੈਲ 2007 ਨੂੰ ਆਪਣੇ ਪਵਿੱਤਰ ਕਰ ਕਮਲਾਂ ਨਾਲ ਕੀਤਾ ਰੂਹਾਨੀ ਜਾਮ ਪੀਣ ਤੋਂ ਪਹਿਲਾਂ ਡੇਰਾ ਸ਼ਰਧਾਲੂ ਡੇਰਾ ਸੱਚਾ ਸੌਦਾ ਦੇ  ਬਣਾਏ ਗਏ 47 ਨਿਯਮਾਂ ਦੀ ਪਾਲਣਾ ਕਰਨ ਦਾ ਪ੍ਰਣ ਲੈਂਦੇ ਹਨ ਇਹ ਨਿਯਮ ਮਨੁੱਖ ਨੂੰ ਨੈਤਿਕ ਤੌਰ ‘ਤੇ ਪਾਕਿ ਪਵਿੱਤਰ ਜੀਵਨ ਬਤੀਤ ਕਰਨ ਤੇ ਮਨੁੱਖਤਾ ਦੀ ਭਲਾਈ ਦੇ ਕਾਰਜ ਕਰਨ ਦੇ ਲਈ ਪ੍ਰੇਰਿਤ ਕਰਦੇ ਹਨ।

Dera Sacha Sauda

ਹੁਣ ਤੱਕ ਕਰੋੜਾਂ ਡੇਰਾ ਸ਼ਰਧਾਲੂ ਰੂਹਾਨੀ ਜਾਮ ਪੀ ਕੇ ਮਾਨਵਤਾ ਭਲਾਈ ਦੇ ਕੰਮ ਕਰ ਰਹੇ ਹਨ ਰੂਹਾਨੀ ਜਾਮ ਪੀ ਕੇ ਲੋਕਾਂ ‘ਚ ਇਨਸਾਨੀਅਤ ਦੀ ਭਾਵਨਾ ਜਾਗੀ ਹੈ, ਜਿਸ ਨੇ ਵੀ ਸੱਚੀ ਭਾਵਨਾ ਰੂਹਾਨੀ ਜਾਮ ਗ੍ਰਹਿਣ ਕੀਤਾ, ਉਸਦੀ ਜ਼ਿੰਦਗੀ ਦਾ ਦਸਤੂਰ ਹੀ ਬਦਲ ਗਿਆ ਰੂਹਾਨੀ ਜਾਮ ਦੀ ਸ਼ੁਰੂਆਤ ਤੋਂ ਬਾਅਦ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਮਾਨਵਤਾ ਭਲਾਈ ਕਾਰਜਾਂ ਦੀ ਰਫ਼ਤਾਰ ਤੇਜ਼ ਕੀਤੀ ਜੋ ਕਿ ਹੁਣ ਵਧ ਕੇ 134 ਹੋ ਚੁੱਕੀ ਹੈ ਤੇ ਲਗਾਤਾਰ ਜਾਰੀ ਹੈ

ਅਨੋਖਾ, ਬੇਮਿਸਾਲ, ਪ੍ਰੇਰਨਾ ਸਰੋਤ

ਅਪਰੈਲ ਸੰਨ 1948 ਨੂੰ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਜਨ ਕਲਿਆਣ ਲਈ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਡੇਰਾ ਸੱਚਾ ਸੌਦਾ ਨੇ ਮਾਨਵਤਾ ਭਲਾਈ ‘ਚ ਵਿਸ਼ਵ ਭਰ ‘ਚ ਆਪਣੀ ਵੱਖਰੀ ਪਛਾਣ ਬਣਾਈ ਹੈ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਹੁਕਮ ਅਨੁਸਾਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ‘ਚ ਸੇਵਾ, ਸਦਭਾਵਨਾ ਦੀ ਅਨੋਖੀ ਅਲਖ ਜਗਾਈ, ਜਿਸ ਨਾਲ ਲੱਖਾਂ ਲੋਕ ਇਨਸਾਨੀਅਤ ਦੇ ਰਸਤੇ ‘ਤੇ ਅਡੋਲ ਚੱਲਣ ਲੱਗੇ ਵਰਤਮਾਨ ‘ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਮਾਰਗ ਦਰਸ਼ਨ ‘ਚ ਇਨਸਾਨੀਅਤ ਦੇ ਮਾਰਗ ‘ਤੇ ਅੱਗੇ ਵਧਣ ਦਾ ਕਾਰਜ ਦਿਨ-ਦੁੱਗਣੀ ਤੇ ਰਾਤ-ਚੌਗੁਣੀ ਗਤੀ ਨਾਲ ਚੱਲ ਪਿਆ

ਪੂਜਨੀਕ ਗੁਰੂ ਜੀ ਵੱਲੋਂ ਸਥਾਪਿਤ ਕੀਤੀ ਗਈ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਨੇ ਅਜਿਹੀ ਸਵੈਸੇਵੀ ਸੰਸਥਾ ਵਜੋਂ ਪਛਾਣ ਬਣਾਈ, ਜੋ ਦੇਸ਼-ਵਿਦੇਸ਼ ‘ਚ ਕਿਤੇ ਵੀ ਕੋਈ ਵੀ ਆਫ਼ਤ ਆਉਂਦੀ ਹੈ ਤਾਂ ਪਹਿਲੀ ਕਤਾਰ ‘ਚ ਮੱਦਦ ਲਈ ਖੜ੍ਹੀ ਤਿਆਰ ਮਿਲਦੀ ਹੈ ਭਾਵੇਂ ਗੁਜਰਾਤ ਦਾ ਭੂਚਾਲ ਹੋਵੇ, ਰਾਜਸਥਾਨ ਦਾ ਸੋਕਾ, ਦੇਸ਼-ਵਿਦੇਸ਼ ‘ਚ ਸੁਨਾਮੀ ਹੋਵੇ, ਉੱਤਰਾਖੰਡ, ਜੰਮੂ ਜਾਂ ਹਰਿਆਣਾ ਪੰਜਾਬ ‘ਚ ਹੜ੍ਹ ਹੋਵੇ, ਹਰ ਕੁਦਰਤੀ ਆਫ਼ਤ ‘ਚ ਸਭ ਤੋਂ ਪਹਿਲਾਂ ਪਹੁੰਚ ਕਰਕੇ ਪੀੜਤਾਂ ਦੀ ਹਰ ਸੰਭਵ ਮੱਦਦ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਵੱਲੋਂ ਕੀਤੀ ਗਈ ਹੈ ਮੌਜ਼ੂਦਾ ਸਮੇਂ ‘ਚ ਜਾਰੀ ਕੋਰੋਨਾ ਮਹਾਂਮਾਰੀ ‘ਚ ਵੀ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ ਲਗਾਤਾਰ ਸਮਾਜ ‘ਚ ਰਾਹਤ ਤੇ ਬਚਾਅ ਸਮੱਗਰੀ ਵੰਡ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ