‘ਜਾਗੋ ਦੁਨੀਆ ਦੇ ਲੋਕੋ’ ਨੇ ਤੋੜੇ ਰਿਕਾਰਡ, 10 ਮਿਲੀਅਨ ਪਾਰ ਹੋਏ ਵਿਊ

Jaago Duniya De Loko

ਲੋਕਾਂ ’ਚ ਗੀਤ ਨੂੰ ਲੈ ਕੇ ਭਾਰੀ ਉਤਸ਼ਾਹ (Jago Duniya De Loko Teaser)

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਨਵੇਂ ਗੀਤ ‘ਜਾਗੋ ਦੁਨੀਆ ਦੇ ਲੋਕੋ’ (Jaago Duniya De Loko) ਗੀਤ ਨੇ ਇਕ ਕਰੋੜ ਤੋਂ ਵੱਧ ਦਾ ਅੰਕੜਾ ਛੂਹ ਲਿਆ ਹੈ। ਜਿਸ ਨੂੰ ਦੇਸ਼-ਵਿਦੇਸ਼ ਦੇ ਲੋਕਾਂ ਵੱਲੋਂ ਭਾਰੀ ਉਤਸ਼ਾਹ ਨਾਲ ਦੇਖਿਆ ਜਾ ਰਿਹਾ ਹੈ। ਲੋਕ ਗੀਤ ਨੂੰ ਬੇਹੱਦ ਪਸੰਦ ਕਰ ਰਹੇ ਹਨ। ਇਸ ਗੀਤ ਨੇ ਚਾਰੇ ਪਾਸੇ ਧੁੰਮਾਂ ਪਾ ਰੱਖੀਆਂ ਹਨ। ਹਰ ਕੋਈ ਇਸ ਗੀਤ ਦੀਵਾਨਾ ਹੋ ਗਿਆ ਹੈ।

ਜਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਸਰਵ ਕਲਾ ਸੰਪੂਰਨ ਹਨ। ਆਪ ਜੀ ਵੱਲੋਂ ਗਾਏ ਗਏ ਭਜਨਾਂ ਦੇ ਕਈ ਵੀਡੀਓ ਗੀਤ ਦੁਨੀਆ ਭਰ ’ਚ ਪ੍ਰਸਿੱਧ ਹੋ ਚੁੱਕੇ ਹਨ। ਪੂਜਨੀਕ ਗੁਰੂ ਜੀ ਭਜਨ ਆਪ ਹੀ ਲਿਖਦੇ ਹਨ, ਆਪ ਹੀ ਗਾਉਂਦੇ ਹਨ ਤੇ ਆਪ ਹੀ ਉਨ੍ਹਾਂ ਦੀ ਤਰਜ਼ ਤੇ ਸੰਗੀਤ ਬਣਾਉਂਦੇ ਹਨ। ਜੋ ਸੰਗੀਤ ਦੀ ਦੁਨੀਆ ’ਚ ਅਨੋਖੀ ਮਿਸਾਲ ਹੈ।

ਪੂਜਨੀਕ ਗੁਰੂ ਜੀ ਨੇ ‘ਜਾਗੋ ਦੁਨੀਆ ਦੇ ਲੋਕੋ’ ਗੀਤ ਲਾਂਚ ਕੀਤਾ। ਲਾਂਚ ਹੁੰਦੇ ਹੀ ਗੀਤ ਸੋਸ਼ਲ ਮੀਡੀਆ ’ਤੇ ਹੱਥੋਂ ਹੱਥ ਵਾਇਰਲ ਹੋ ਗਿਆ। ਸਾਧ-ਸੰਗਤ ਨੇ ਅਪਣੇ ਘਰਾਂ ’ਚ ਗੀਤ ਨੂੰ ਪੂਰੇ ਪਰਿਵਾਰਾਂ ਨਾਲ ਸ਼ਰਧਾ ਅਤੇ ਉਲਾਸ ਨਾਲ ਸਰਵਣ ਕਰਦੇ ਹੋਏ ਨੱਚ-ਨੱਚ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ।

ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ-ਪ੍ਰਦੇਸ਼, ਕਰਨਾਟਕ, ਦਿੱਲੀ, ਤਮਿਲਨਾਡੂ, ਗੁਜਰਾਤ, ਬਿਹਾਰ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਨਾਲ-ਨਾਲ ਅਮਰੀਕਾ, ਕਨਾਡਾ, ਨਿਊਜੀਲੈਂਡ, ਯੂਏਈ, ਅਸਟਰੇਲੀਆ, ਜਰਮਨੀ, ਇਟਲੀ, ਇੰਗਲੈਂਡ, ਦੁਬਈ ਅਤੇ ਕੁਵੈਤ ਸਮੇਤ ਕਈ ਦੇਸ਼ਾਂ ’ਚ ਇਸ ਗੀਤ ’ਤੇ ਨੱਚਦੀ ਸਾਧ-ਸੰਗਤ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਖੂਬ ਨਜ਼ਰ ਆਈ। ਤੁਹਾਨੂੰ ਦੱਸ ਦੇਈਏ ਕਿ ਇਹ ਗੀਤ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਖੁਦ ਲਿੱਖਿਆ, ਗਾਇਆ ਅਤੇ ਸੰਗੀਤਬੱਧ ਕਰਨ ਦੇ ਨਾਲ-ਨਾਲ ਵੀਡੀਓ ਵੀ ਖੁਦ ਹੀ ਬਣਵਾਈ ਹੈ। (Jaago Duniya De Loko)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ