ਇੰਗਲੈਂਡ ਖਿਲਾਫ ਸੀਰੀਜ਼ ‘ਚ ਕਪਤਾਨੀ ਸੰਭਾਲੇਗੀ ਮਿਤਾਲੀ

Ithali, Series, England

ਨਵੀਂ ਦਿੱਲੀ | ਤਜ਼ਰਬੇਕਾਰ ਬੱਲੇਬਾਜ਼ ਮਿਤਾਲੀ ਰਾਜ ਇੰਗਲੈਂਡ ਖਿਲਾਫ 22 ਫਰਵਰੀ ਤੋਂ ਮੁੰਬਈ ‘ਚ ਹੋਣ ਵਾਲੀ ਤਿੰਨ ਮੈਚਾਂ ਦੀ ਇੱਕ ਰੋਜ਼ਾ ਸੀਰੀਜ਼ ‘ਚ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ ਸੰਭਾਲੇਗੀ ਮਿਤਾਲੀ ਦੀ ਅਗਵਾਈ ‘ਚ ਭਾਰਤ ਨੇ ਹਾਲ ‘ਚ ਨਿਊਜ਼ੀਲੈਂਡ ‘ਚ ਪਹਿਲੀ ਵਾਰ ਇੱਕ ਰੋਜ਼ਾ ਸੀਰੀਜ਼ 2-1 ਨਾਲ ਜਿੱਤੀ ਪਰ ਇਸ ਤੋਂ ਬਾਅਦ ਮਿਤਾਲੀ ਨੂੰ ਮੇਜ਼ਬਾਨ ਨਿਊਜ਼ੀਲੈਂਡ ਖਿਲਾਫ ਪਹਿਲੇ ਦੋ ਟੀ20 ਮੈਚਾਂ ਤੋਂ ਬਾਹਰ ਰੱਖਿਆ ਗਿਆ ਜੋ ਭਾਰਤ ਹਾਰ ਗਿਆ ਸੀਨੀਅਰ ਮਹਿਲਾ ਚੋਣ ਕਮੇਟੀ ਨੇ ਇੰਗਲੈਂਡ ਖਿਲਾਫ ੱਿÂਕ ਰੋਜ਼ਾ ਸੀਰੀਜ਼ ਲਈ ਭਾਰਤੀ ਟੀਮ ਐਲਾਨ ਕੀਤੀ ਤਿੰਨੇ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡੇ ਜਾਣਗੇ ਇਹ ਇੱਕ ਰੋਜ਼ਾ ਮੈਚ ਆਈਸੀਸੀ ਮਹਿਲਾ ਚੈਂਪੀਅਨਸ਼ਿਪ ਦਾ ਹਿੱਸਾ ਹਨ ਮੈਚ 22, 25 ਤੇ 28 ਫਰਵਰੀ ਨੂੰ ਖੇਡੇ ਜਾਣਗੇ ਚੋਣਕਰਤਾਵਾਂ ਨੇ ਇਸ ਤੋਂ ਇਲਾਵਾ ਬੁਰਡ ਪ੍ਰਧਾਨ ਇਲੈਵਨ ਟੀਮ ਦੀ ਚੋਣ ਕੀਤੀ ਹੈ ਜੋ ਇਸ ਸੀਰੀਜ਼ ਤੋਂ ਪਹਿਲਾਂ 18 ਫਰਵਰੀ ਨੂੰ ਮੁੰਬਈ ‘ਚ ਹੀ ਇੱਕ ਰੋਜ਼ਾ ਅਭਿਆਸ ਮੈਚ ਖੇਡੇਗੀ ਬੋਰਡ ਪ੍ਰਧਾਨ ਇਲੈਵਨ ਟੀਮ ਦਾ ਕਪਤਾਨ ਓਪਨਰ ਸਮ੍ਰਿਤੀ ਮੰਧਾਨਾ ਨੂੰ ਬਣਾਇਆ ਗਿਆ ਹੈ

ਭਾਰਤੀ ਟੀਮ : ਮਿਤਾਲੀ ਰਾਜ ਕਪਤਾਨ, ਝੂਲਨ ਗੋਸਵਾਮੀ, ਸਮ੍ਰਿਤੀ ਮੰਧਾਨਾ, ਜੇਮਿਮਾ ਰੋਡ੍ਰਿਗਸ, ਹਰਮਨਪ੍ਰੀਤ ਕੌਰ, ਦੀਪਤੀ ਸ਼ਰਮਾ, ਤਾਨਿਆ ਭਾਟੀਆ ਵਿਕਟਕੀਪਰ, ਆਰ ਕਲਪਨਾ ਵਿਕਟਕੀਪਰ, ਮੋਲਾ ਮੇਸ਼ਰਾਮ, ਏਕਤਾ ਬਿਸ਼ਟ, ਰਾਜੇਸ਼ਵਰੀ ਗਾਇਕਵਾੜ, ਪੂਨਮ ਯਾਦਵ, ਸ਼ਿਖਾ ਪਾਂਡੇ, ਮਾਨਸੀ ਜੋਸੀ, ਪੂਨਮ ਰਾਓਤ
ਬੋਰਡ ਪ੍ਰਧਾਨ ਇਲੈਵਨ: ਸਮ੍ਰਿਤੀ ਮੰਧਾਨਾ ਕਪਤਾਨ, ਵੇਦਾ ਕ੍ਰਿਸ਼ਨਾਮੂਰਤੀ, ਦੇਵਿਕਾ ਵੈਧ, ਐੱਸ ਮੇਘਨਾ, ਭਾਰਤੀ ਫੁੱਲਮਾਲੀ, ਕੋਮਲ ਜੰਜਾਦ, ਆਰ ਕਲਪਨਾ, ਪ੍ਰਿਆ ਪੂਨੀਆ, ਹਰਲੀਨ ਦਿਓਲ, ਰੀਮਾ ਲਕਛਮੀ, ਏਕਾ, ਮਨਾਲੀ ਦਕਸ਼ਿਣੀ, ਮੀਨੂੰ ਮਣੀ, ਤਨੁਜਾ ਕੰਵਰ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here