India-US Relation: ਸੌਖਾ ਨਹੀਂ ਹੋਵੇਗਾ ਭਾਰਤ-ਅਮਰੀਕਾ ਰਿਸ਼ਤਿਆਂ ਨੂੰ ਨਕਾਰਨਾ

India-US Relation
India-US Relation: ਸੌਖਾ ਨਹੀਂ ਹੋਵੇਗਾ ਭਾਰਤ-ਅਮਰੀਕਾ ਰਿਸ਼ਤਿਆਂ ਨੂੰ ਨਕਾਰਨਾ

India-US Relation: ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਅਤੇ ਸਭ ਤੋਂ ਪ੍ਰਾਚੀਨ ਲੋਕਤੰਤਰ ਅਰਥਾਤ ਸੰਯੁਕਤ ਰਾਜ ਅਮਰੀਕਾ ਦੀ ਵਾਗਡੋਰ ਹੁਣ ਰਿਪਬਲਿਕਨ ਪਾਰਟੀ ਦੇ ਆਗੂ ਡੋਨਾਲਡ ਟਰੰਪ ਦੇ ਹੱਥਾਂ ’ਚ ਹੋਵੇਗੀ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ 131 ਸਾਲ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੈ, ਜਦੋਂ ਕਿਸੇ ਸਾਬਕਾ ਰਾਸ਼ਟਰਪਤੀ ਨੇ ਇੱਕ ਵਾਰ ਚੋਣਾਂ ਹਾਰਨ ਤੋਂ ਬਾਅਦ ਫਿਰ ਤੋਂ ਸੱਤਾ ’ਚ ਵਾਪਸੀ ਕੀਤੀ ਹੈ ਇਸ ਤੋਂ ਪਹਿਲਾਂ 1893 ’ਚ ਗ੍ਰੋਵਰ ਕਲੀਕਲੈਂਡ ਅਜਿਹੇ ਰਾਸ਼ਟਰਪਤੀ ਸਨ ਜਿਨ੍ਹਾਂ ਨੂੰ ਦੁਬਾਰਾ ਰਾਸ਼ਟਰਪਤੀ ਚੁਣੇ ਜਾਣ ਤੋਂ ਪਹਿਲਾਂ ਚੋਣਾਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪੂਰੇ ਸਿਆਸੀ ਪਰਿਦ੍ਰਿਸ਼ ਅਤੇ ਚੋਣ ਕੈਂਪੇਨ ’ਤੇ ਨਜ਼ਰ ਮਾਰੀਏ ਤਾਂ ਇਹ ਗੱਲ ਸਾਫ ਹੋ ਜਾਂਦੀ ਹੈ ਕਿ ਕਮਲਾ ਦੇ ਜਿੱਤ ਦੇ ਯਤਨਾਂ ’ਚ ਹੀ ਉਨ੍ਹਾਂ ਦੀ ਹਾਰ ਛੁਪੀ ਹੋਈ ਸੀ।

ਪੂਰੀ ਚੋਣ ਮੁਹਿੰਮ ਦੌਰਾਨ ਉਨ੍ਹਾਂ ਨੇ ਟਰੰਪ ਨੂੰ ਹਲਕੇ ’ਚ ਲਿਆ ਅਮਰੀਕੀ ਮੀਡੀਆ ਸੰਯੁਕਤ ਰਾਜ ਨੂੰ ਪਹਿਲੀ ਗੈਰ-ਗੋਰੀ ਅਤੇ ਮਹਿਲਾ ਰਾਸ਼ਟਰਪਤੀ ਦੇਣ ਲਈ ਉਤਸ਼ਾਹਿਤ ਸੀ ਮੀਡੀਆ ਦੇ ਇਸ ਉਤਸ਼ਾਹ ’ਚ ਕਮਲਾ ਦੇ ਵਧੇਰੇ ਆਤਮ-ਵਿਸ਼ਵਾਸ ਨੇ ਕਾਕਟੈਲ ਦਾ ਕੰਮ ਕੀਤਾ ਜਿਸ ਦਾ ਨਤੀਜਾ ਇਹ ਹੋਇਆ ਕਿ ਉਹ ਚੁਣਾਵੀਂ ਸੰਨਾਟੇ ’ਚ ਪਸਰੀ ਵੋਟਰਾਂ ਦੀ ਮਨਸ਼ਾ ਨੂੰ ਟੋਹ ਨਹੀਂ ਸਕੇ ਅਤੇ ਚੋਣ ਹਾਰ ਗਏ ਉਹ ਜਿੱਤ ਨੂੰ ਜੇਬ੍ਹ ’ਚ ਰੱਖ ਕੇ ਖਰਗੋਸ਼ ਵਾਂਗ ਸਰਪਟ ਦੌੜ ਰਹੀ ਸਨ ਇਸ ਦੇ ਉਲਟ ਟਰੰਪ ਨੇ 2019 ਦੀਆਂ ਚੋਣਾਂ ’ਚ ਮਿਲੀ ਹਾਰ ਤੋਂ ਕੁਝ ਚੀਜ਼ਾਂ ਸਿੱਖੀਆਂ ਇਸ ਵਾਰ ਉਨ੍ਹਾਂ ਨੇ ਨਰਮਾਈ ਅਤੇ ਸ਼ਾਂਤੀ ਨਾਲ ਚੋਣ ਲੜੀ ਉਨ੍ਹਾਂ ਦੇ ਕੈਂਪਨ ’ਚ ਪਹਿਲਾਂ ਵਰਗੀ ਹਮਲਾਵਰਤਾ ਨਹੀਂ ਸੀ ਚੋਣ ਮੁਹਿੰਮ ਦੌਰਾਨ ਉਨ੍ਹਾਂ ਨੇ ਆਪਣੇ ਭਾਸ਼ਣਾਂ ਅਤੇ ਸੰਬੋਧਨਾਂ ’ਚ ਜਿਸ ਤਰ੍ਹਾਂ ਦੀ ਭਾਸ਼ਾ ਤੇ ਬਾਡੀ ਲੈਂਗੁਏਜ ਦੀ ਵਰਤੋਂ ਕੀਤੀ।

Read This : Farmers News: ਕਿਸਾਨਾਂ ਨੇ ਰੇਲਵੇ ਸਟੇਸ਼ਨ ’ਤੇ ਡੀਏਪੀ ਰੈਂਕ ਦਾ ਕੀਤਾ ਘਿਰਾਓ

ਉਸ ਨਾਲ ਉਹ ਅਮਰੀਕੀ ਵੋਟਰਾਂ ਅੰਦਰ ਇਸ ਵਿਸ਼ਵਾਸ ਨੂੰ ਜਗਾਉਣ ’ਚ ਸਫਲ ਹੋਏ ਕਿ ਉਹ ‘ਮੇਕ ਅਮਰੀਕਾ ਗੇ੍ਰਟ ਅਗੇਨ’ ਦੇ ਏਜੰਡੇ ’ਤੇ ਹੀ ਕੰਮ ਕਰਦੇ ਦਿਸਣਗੇ ਦੇਖਿਆ ਜਾਵੇ ਤਾਂ ਟਰੰਪ ਨੇ ਉਸ ਦਿਨ ਜਿੱਤ ਦਾ ਮਨ ਬਣਾ ਲਿਆ ਸੀ ਜਦੋਂ ਉਨ੍ਹਾਂ ਦੀ ਪਾਰਟੀ ਨੇ ਉਨ੍ਹਾਂ ਨੂੰ ਰਾਸ਼ਟਰਪਤੀ ਅਹੁਦੇ ਲਈ ਇੱਕ ਹੋਰ ਮੌਕਾ ਦੇਣ ਲਈ ਨਾਮਜ਼ਦ ਕੀਤਾ ਸੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਰੂਪ ’ਚ ਜਦੋਂ ਉਹ ਚੋਣ ਮੈਦਾਨ ’ਚ ਉੱਤਰੇ ਸਨ ਤਾਂ ਬਹੁਤ ਘੱਟ ਲੋਕਾਂ ਨੂੰ ਇਹ ਅੰਦਾਜ਼ਾ ਸੀ ਕਿ ਉਹ ਬਾਇਡੇਨ ਦੀ ਪਾਰਟੀ ਨੂੰ ਸੱਤਾ ’ਚੋਂ ਰੁਖਸਤ ਕਰਨ ’ਚ ਸਫਲ ਹੋ ਸਕਣਗੇ ਅਰਥਵਿਵਸਥਾ ’ਚ ਸੁਧਾਰ ਦਾ ਵਾਅਦਾ, ਇਮੀਗ੍ਰੇਸ਼ਨ ਨੀਤੀ, ਅਮਰੀਕੀ ਫਸਟ, ਯੂਕਰੇਨ ਜੰਗ, ਇਜ਼ਰਾਈਲ ਸੰਘਰਸ਼, ਟ੍ਰੇਡਵਾਰ ਆਦਿ ਮੁੱਦਿਆਂ ਨੇ ਟਰੰਪ ਲਈ ਵਾਧੇ ਦਾ ਕੰਮ ਕੀਤਾ। India-US Relation

ਅਰਥਵਿਵਸਥਾ ਅਤੇ ਇਮੀਗ੍ਰੇਸ਼ਨ ਦੇ ਮੁੱਦੇ ’ਤੇ ‘ਸਵਿੰਗ ਸਟੇਟਸ’ ਦੇ ਵੋਟਰਾਂ ਨੇ ਟਰੰਪ ’ਤੇ ਭਰੋਸਾ ਜਤਾਇਆ ਅਤੇ ਖੁੱਲ੍ਹ ਕੇ ਉਨ੍ਹਾਂ ਦੇ ਪੱਖ ’ਚ ਵੋਟਾਂ ਪਾਈਆਂ ਹਾਲਾਂਕਿ, ਕਮਲਾ ਨੇ ਵੰਡ ਨੂੰ ਦੂਰ ਕਰਨ ਅਤੇ ਰਿਪਬਲਿਕਨ ਅਤੇ ਡੈਮੋਕੇ੍ਰਟਸ ਨੂੰ ਫਿਰ ਤੋਂ ਇਕੱਠੇ ਕੰਮ ਕਰਨ ਲਈ ਪ੍ਰੇਰਿਤ ਕਰਨ ਦਾ ਸੰਕਲਪ ਲਿਆ ਸੀ ਉਨ੍ਹਾਂ ਨੇ ਗਰਭਪਾਤ ਅਧਿਕਾਰ ਅਤੇ ਜਣੇਪਾ ਸਿਹਤ ਸੇਵਾਵਾਂ ਸਬੰਧੀ ਵੱਡਾ ਵਾਅਦਾ ਕੀਤਾ ਸੀ ਜਣੇਪਾ ਅਧਿਕਾਰਾਂ ਦੇ ਮਾਮਲੇ ’ਚ ਅਮਰੀਕੀ ਵੋਟਰ ਕਮਲਾ ਨਾਲ ਖੜ੍ਹੇ ਦਿਸੇ ਅਮਰੀਕੀ ਲੋਕਤੰਤਰ ਦਾ ਭਵਿੱਖ ਵੀ ਇਸ ਵਾਰੀ ਚੋਣਾਂ ’ਚ ਵੱਡਾ ਮੁੱਦਾ ਬਣ ਕੇ ਉੱਭਰਿਆ ਸਰਵੇਖਣ ’ਚ ਅੱਧੇ ਤੋਂ ਜਿਆਦਾ ਵੋਟਰਾਂ ਦਾ ਮੰਨਣਾ ਸੀ ਕਿ ਟਰੰਪ ਅਮਰੀਕੀ ਲੋਕਤੰਤਰ ਲਈ ਖ਼ਤਰਾ ਹੋ ਸਕਦੇ ਹਨ ਪਰ ਤਮਾਮ ਧਾਰਨਾਵਾਂ ਦੇ ਬਾਵਜੂਦ ਟਰੰਪ ਦੂਜੀ ਵਾਰੀ ਵਾਈਟ ਹਾਊਸ ਪਹੁੰਚਣ ’ਚ ਸਫਲ ਰਹੇ।

ਚੋਣ ’ਚ ਧਰਮ ਦੀ ਐਂਟਰੀ ਵੀ ਹੋਈ ਟਰੰਪ ਨੇ ਬੜੀ ਹੁਸ਼ਿਆਰੀ ਨਾਲ ਬੰਗਲਾਦੇਸ਼ ਦਾ ਮੁੱਦਾ ਚੁੱਕ ਕੇ ਭਾਰਤੀ ਵੋਟਰਾਂ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਹਿੰਦੂ ਹਿੱਤਾਂ ਵਾਲਾ ਉਨ੍ਹਾਂ ਦਾ ਬਿਆਨ ਕਾਫੀ ਅਸਰਦਾਰ ਸਿੱਧ ਹੋਇਆ ਚੋਣਾਂ ’ਚ ਇਹ ਟਰੰਪ ਦਾ ਸਭ ਤੋਂ ਵੱਡਾ ਸਿਆਸੀ ਦਾਅ ਸਾਬਤ ਹੋਇਆ ਹਾਲਾਂਕਿ, ਕਮਲਾ ਨੇ ਵੀ ਭਾਰਤੀ ਮੂਲ ਦੇ ਲੋਕਾਂ ਨੂੰ ਲੁਭਾਉਣ ਲਈ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ ਉਨ੍ਹਾਂ ਨੇ ਅਪ੍ਰਵਾਸੀਆਂ ਲਈ ਸੌਖੀਆਂ ਨੀਤੀਆਂ ਬਣਾਉਣ, ਭਾਰਤੀ ਕਾਮਿਆਂ ਅਤੇ ਵਿਦਿਆਰਥੀਆਂ ਲਈ ਅਮਰੀਕੀ ਦਰਵਾਜ਼ੇ ਖੋਲ੍ਹਣ ਅਤੇ ਵੀਜ਼ਾ ਨਿਯਮਾਂ ਨੂੰ ਸੌਖਾ ਬਣਾਉਣ ਦਾ ਵਾਅਦਾ ਕੀਤਾ ਭਾਰਤੀ ਵੋਟਰਾਂ ਦਾ ਰੁਖ ਦੱਸਦਾ ਹੈ ਕਿ ਕਮਲਾ ਭਾਰਤੀਆਂ ਦੇ ਹਰਮਨਪਿਆਰੇ ਹਨ, ਪਰ ਅਮਰੀਕਾ ਦੇ ਦੂਜੇ ਵੱਡੇ ਭਾਈਚਾਰਿਆਂ ’ਚ ਉਹ ਸ਼ਾਇਦ ਆਪਣੀ ਪਕੜ ਮਜ਼ਬੂਤ ਨਹੀਂ ਕਰ ਸਕੇ। India-US Relation

ਜਿਸ ਦਾ ਨੁਕਸਾਨ ਚੋਣਾਂ ’ਚ ਝੱਲਣਾ ਪਿਆ ਸਵਾਲ ਇਹ ਹੈ ਕਿ ਟਰੰਪ ਦੇ ਸੱਤਾ ’ਚ ਆਉਣ ਤੋਂ ਬਾਅਦ ਦੁਨੀਆ ਪ੍ਰਤੀ ਅਮਰੀਕਾ ਦਾ ਨਜ਼ਰੀਆ ਕੀ ਰਹੇਗਾ ਜਿਸ ਬਹੁਧਰੁਵੀ ਵਿਸ਼ਵ ਵਿਵਸਥਾ ਦੀ ਗੱਲ ਦੁਨੀਆ ਦੇ ਵੱਖ-ਵੱਖ ਕੋਨਿਆਂ ’ਚ ਕੀਤੀ ਜਾ ਰਹੀ ਹੈ, ਕੀ ਉਸ ਦੇ ਰੂਪ ’ਚ ਕੋਈ ਬਦਲਾਅ ਆਵੇਗਾ ਕਿਤੇ ਅਜਿਹਾ ਤਾਂ ਨਹੀਂ ਕਿ ਡੋਨਾਲਡ ਟਰੰਪ ਪਿਛਲੇ ਰਿਪਬਲਿਕਨ ਰਾਸ਼ਟਰਪਤੀਆਂ ਵੱਲੋਂ ਸਥਾਪਿਤ ਪਰੰਪਰਾ ’ਤੇ ਹੀ ਅੱਗੇ ਵਧਦੇ ਹੋਏ ਦਿਸਣ ਸਵਾਲ ਭਾਰਤ ਸਬੰਧੀ ਵੀ ਹੈ ਹਾਲਾਂਕਿ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਟਰੰਪ ਦੀ ਬਿਹਤਰ ਕੈਮਿਸਟਰੀ ਹੈ ਉਹ ਅਕਸਰ ਮੋਦੀ ਨਾਲ ਆਪਣੀ ਮਿੱਤਰਤਾ ਦੀ ਚਰਚਾ ਕਰਦੇ ਹਨ ਉਨ੍ਹਾਂ ਨੇ ਚੋਣਾਂ ਦੌਰਾਨ ਵੀ ਭਾਰਤ ਅਮਰੀਕੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਗੱਲ ਕਹੀ ਹੈ।

ਦੋਵੇਂ ਆਗੂ ‘ਇੰਡੀਆ ਫਸਟ’ ਅਤੇ ‘ਅਮਰੀਕਾ ਫਸਟ’ ਦੀ ਨੀਤੀ ’ਤੇ ਅੱਗੇ ਵਧ ਰਹੇ ਹਨ ਪਰ ਧਿਆਨ ਰਹੇ ਅਮਰੀਕਾ ਦੁਨੀਆ ਦੀ ਮਹਾਂਸ਼ਕਤੀ ਹੈ ਉਹ ਹਮੇਸ਼ਾ ਆਪਣੇ ਹਿੱਤਾਂ ਨੂੰ ਧਿਆਨ ’ਚ ਰੱਖਦਾ ਹੈ ਅਜਿਹੇ ’ਚ ਭਾਰਤ ਨੂੰ ਕਿਸੇ ਭੁਲੇਖੇ ’ਚ ਨਹੀਂ ਰਹਿਣਾ ਚਾਹੀਦਾ ਹਿੰਦ ਪ੍ਰਸ਼ਾਂਤ ਤੇ ਉਸ ਦੇ ਬਾਹਰ ਚੀਨ ਦੀ ਫੌਜ ਅਤੇ ਆਰਥਿਕ ਵਿਸਥਾਰ ਨੂੰ ਰੋਕਣਾ ਅਮਰੀਕਾ ਦਾ ਐਲਾਨਿਆ ਟੀਚਾ ਹੈ ਟਰੰਪ ਭਾਰਤ ਨੂੰ ਉਦੋਂ ਤੱਕ ਮਹੱਤਵ ਦੇਣਗੇ ਜਦੋਂ ਤੱਕ ਉਸਨੂੰ ਲੱਗਦਾ ਹੈ ਕਿ ਏਸ਼ੀਆ ’ਚ ਚੀਨ ਨੂੰ ਕਾਊਂਟਰ ਕਰਨ ਲਈ ਭਾਰਤ ਇੱਕ ‘ਵੱਡੀ ਲੋੜ’ ਸਾਬਤ ਹੋ ਸਕਦਾ ਹੈ ਇਸ ਲਈ ਜਦੋਂ ਤੱਕ ਚੀਨ ਨਾਲ ਅਮਰੀਕੀ ਮੁਕਾਬਲਾ ਰਹੇਗਾ ਉਦੋਂ ਤੱਕ ਟਰੰਪ ਹੀ ਨਹੀਂ ਕੋਈ ਵੀ ਅਮਰੀਕੀ ਰਾਸ਼ਟਪਤੀ ਭਾਰਤ ਨਾਲ ਸਬੰਧ ਕਮਜ਼ੋਰ ਕਰਨ ਦਾ ਜੋਖ਼ਿਮ ਨਹੀਂ ਚੁੱਕੇਗਾ। India-US Relation

ਪਰ ਟਰੰਪ ਦੀ ਵਪਾਰ ਸੰਤੁਲਨ ਅਤੇ ਇਮੀਗ੍ਰੇਸ਼ਨ ਦੀ ਨੀਤੀ ਭਾਰਤ ਨੂੰ ਪੇ੍ਰਸ਼ਾਨ ਕਰ ਸਕਦੀ ਹੈ ਉਹ ਭਾਰਤ ’ਤੇ ਵਪਾਰ ਰੁਕਾਵਟਾਂ ਨੂੰ ਘੱਟ ਕਰਨ ਅਤੇ ਟੈਰਿਫ ਦਾ ਸਾਹਮਣਾ ਕਰਨ ਦਾ ਦਬਾਅ ਪਾ ਸਕਦੇ ਹਨ ਅਜਿਹੇ ’ਚ ਭਾਰਤ ਦਾ ਆਈਟੀ, ਫਾਰਮਾਸਿਊਟੀਕਲਸ ਅਤੇ ਟੈਕਸਟਾਈਲ ਖੇਤਰ ਦਾ ਬਰਾਮਦ ਵੱਡੇ ਪੱਧਰ ’ਤੇ ਪ੍ਰਭਾਵਿਤ ਹੋ ਸਕਦਾ ਹੈ ਬਰਾਮਦ ਟੈਕਸ ਦੇ ਮਾਮਲੇ ’ਚ ਉਹ ਭਾਰਤ ਨੂੰ ‘ਦੋਹਨ ਕਰਨ ਵਾਲਾ ਰਾਸ਼ਟਰ’ ਦੱਸ ਚੁੱਕੇ ਹਨ ਟਰੰਪ ਦੇ ਪਿਛਲੇ ਕਾਰਜਕਾਲ ’ਚ ਵੀ ਵਪਾਰ ਤੇ ਟੈਕਸਾਂ ਸਬੰਧੀ ਭਾਰਤ-ਅਮਰੀਕੀ ਸਬੰਧਾਂ ’ਚ ਟਕਰਾਅ ਦੀ ਸਥਿਤੀ ਬਣੀ ਸੀ ਸੱਚ ਤਾਂ ਇਹ ਹੈ ਕਿ ਅੱਜ ਭਾਰਤ-ਅਮਰੀਕਾ ਰਿਸ਼ਤੇ ਜਿਸ ਮੁਕਾਮ ’ਤੇ ਹਨ, ਉੱਥੇ ਰਾਸ਼ਟਰ ਮੁਖੀਆਂ ਦੀ ਨਿੱਜੀ ਪਸੰਦ ਜਾਂ ਨਾਪਸੰਦ ਕੋਈ ਮਾਇਨੇ ਨਹੀਂ ਰੱਖਦੀ ਹੈ ਅਜਿਹੇ ’ਚ ਡੋਨਾਲਡ ਟਰੰਪ ਲਈ ਵੀ ਭਾਰਤ ਅਮਰੀਕਾ ਸਬੰਧਾਂ ਨੂੰ ਨਕਾਰਨਾ ਸੌਖਾ ਨਹੀਂ ਹੋਵੇਗਾ। India-US Relation

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਡਾ. ਐੱਨਕੇ. ਸੋਮਾਨੀ

LEAVE A REPLY

Please enter your comment!
Please enter your name here