ਤੈਅ ਨਹੀਂ ਸੀ ਡੂ ਪਲੇਸਿਸ ਦਾ ਖੇਡਣਾ

ਬਿਲਿੰਗਜ਼ ਦੇ ਜਖ਼ਮੀ ਹੋਣ ਕਾਰਨ ਮਿਲਿਆ ਮੌਕਾ | Cricket

ਨਵੀਂ ਦਿੱਲੀ (ਏਜੰਸੀ)। ਦੋ ਸਾਲ ਦੀ ਪਾਬੰਦੀ ਦੇ ਬਾਅਦ ਸਨਰਾਈਜ਼ਰਸ ਹੈਦਰਾਬਾਦ ਨੂੰ ਪਹਿਲੇ ਕੁਆਲੀਫਾਇਰ ‘ਚ ਦੋ ਵਿਕਟਾਂ ਨਾਲ ਹਰਾ ਕੇ ਸੱਤਵੀਂ ਵਾਰ ਆਈ.ਪੀ.ਐਲ. ਦੇ ਫ਼ਾਈਨਲ ‘ਚ ਪਹੁੰਚਣ ਵਾਲੀ ਟੀਮ ਚੇਨਈ ਸੁਪਰਕਿੰਗਜ਼ ਦੇ ਕੋਚ ਸਟੀਫਨ ਫਲੇਮਿੰਗ ਨੇ ਜਿੱਤ ਤੋਂ ਬਾਅਦ ਕਿਹਾ ਹੈ ਕਿ ਸੀ.ਐਸ.ਕੇ ਨੂੰ ਇਕੱਲੇ ਦਮ ‘ਤੇ ਆਈ.ਪੀ.ਐਲ. ਫ਼ਾਈਨਲ ‘ਚ ਪਹੁੰਚਾਉਣ ਵਾਲੇ ਫਾਫ ਡੁ ਪਲੇਸਿਸ ਨੂੰ ਸੈਮ ਬਿਲਿੰਗਸ ਦੇ ਜਖ਼ਮੀ ਹੋਣ ਕਾਰਨ ਪਹਿਲਾ ਕੁਆਲੀਫਾਇਰ ਖੇਡਣ ਦਾ ਮੌਕਾ ਮਿਲਿਆ ਸੀ ਜਿੱਤ ਲਈ 140 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਚੇਨਈ ਨੇ ਸੱਤ ਵਿਕਟਾਂ 92 ਦੌੜਾਂ ‘ਤੇ ਗੁਆ ਦਿੱਤੀਆਂ ਸਨ ਪਰ ਫਾਫ ਨੇ 42 ਗੇਂਦਾਂ ‘ਚ ਨਾਬਾਦ 67 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ। (Cricket)

ਫਲੇਮਿੰਗ ਨੇ ਕਿਹਾ ਕਿ ਸੈਮ ਪਿਛਲੇ ਮੈਚ ‘ਚ ਜਖ਼੍ਰਮੀ ਹੋ ਗਿਆ ਸੀ ਜੇਕਰ ਉੁਹ ਫਿੱਟ ਹੁੰਦਾ ਤਾਂ ਪਲੇਸਿਸ ਨੂੰ ਸ਼ਾਇਦ ਬਾਹਰ ਬੈਠਣਾ ਪੈਂਦਾ ਅਸੀਂ ਉਸਦੀ ਗੈਰ ਮੌਜ਼ੂਦਗੀ ‘ਚ ਪਲੇਸਿਸ ਨੂੰ ਉਤਾਰਿਆ ਅਤੇ ਸਾਨੂੰ ਖੁਸ਼ੀ ਹੈ ਕਿ ਇਹ ਫੈਸਲਾ ਸਹੀ ਸਾਬਤ ਹੋਇਆ ਅਤੇ ਫਾਫ ਨੇ ਸ਼ਾਨਦਾਰ ਪਾਰੀ ਖੇਡੀ ਉਹਨਾਂ ਕਿਹਾ ਕਿ ਟੂਰਨਾਮੈਂਟ ਦੇ ਲਗਭੱਗ ਅੱਧੇ ਮੈਚਾਂ ‘ਚ ਬਾਹਰ ਰਹਿਣ ਦੇ ਬਾਵਜ਼ੂਦ ਇਸ ਤਰ੍ਹਾਂ ਦੀਜ ਪਾਰੀ ਖੇਡਣਾ ਉਸਦੀ ਦਿਮਾਗੀ ਦ੍ਰਿੜਤਾ ਅਤੇ ਤਕਨੀਕੀ ਮੁਹਾਰਤ ਦਿਖਾਉਂਦਾ ਹੈ, ਅਸੀਂ ਸਹੀ ਸਮੇਂ ‘ਤੇ ਸਹੀ ਖਿਡਾਰੀ ਚੁਣਿਆ ਅਤੇ ਉਸਨੇ ਇਹ ਯਾਦਗਾਰ ਪ੍ਰਦਰਸ਼ਨ ਕੀਤਾ। (Cricket)

ਇਸ ਤਰ੍ਹਾਂ ਖੇਡਣਾ ਸੌਖਾ ਨਹੀਂ: ਧੋਨੀ | Cricket

ਐਨਾ ਹੀ ਨਹੀਂ ਮੈਚ ਤੋਂ ਬਾਅਦ ਖ਼ੁਦ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਡੁ ਪਲੇਸਿਸ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਫਾਫ ਦੀ ਪਾਰੀ ਅਜਿਹੀ ਸੀ ਜਿਸ ਵਿੱਚ ਤਜ਼ਰਬਾ ਮਾਅਨਾ ਰੱਖਦਾ ਹੈ, ਘੱਟ ਮੈਚ ਖੇਡਣ ਦੇ ਬਾਵਜ਼ੂਦ ਇਸ ਤਰ੍ਹਾਂ ਖੇਡਣਾ ਸੌਖਾ ਨਹੀਂ ਹੁੰਦਾ, ਇਸ ਲਈ ਮੈਂ ਹਮੇਸ਼ਾ ਮਾਨਸਿਕ ਤਿਆਰੀ ‘ਤੇ ਜੋਰ ਦਿੰਦਾ ਹਾਂ ਅਤੇ ਇਸ ਵਿੱਚ ਤਜ਼ਰਬੇ ਦੀ ਭੂਮਿਕਾ ਅਹਿਮ ਹੁੰਦੀ ਹੈ। (Cricket)