ਸਮਾਂ ਰਹਿੰਦਿਆਂ ਵਿਉਤਬੰਦੀ ਜ਼ਰੂਰੀ

Time

ਆਉਣ ਵਾਲੇ ਡੇਢ-ਦੋ ਕੁ ਮਹੀਨਿਆਂ ਤੱਕ ਅਗੇਤੀਆਂ ਸਾਉਣੀ ਦੀਆਂ ਫ਼ਸਲਾਂ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋ ਜਾਵੇਗਾ ਤੇ ਉਸ ਦੇ ਨਾਲ ਹੀ ਸ਼ੁਰੂ ਹੋ ਜਾਵੇਗਾ। ਪਰਾਲੀਆਂ ਸਾੜਨ ਦਾ ਸਿਲਸਿਲਾ ਅਤੇ ਪਰਾਲੀ ਸਾੜਨ ਤੋਂ ਰੋਕਣ ਦੇ ਯਤਨ ਸਰਕਾਰਾਂ ਨੂੰ ਵਾਤਾਵਰਨ ਪ੍ਰਦੂਸ਼ਣ ਦੇ ਆਉਣ ਵਾਲੇ ਖ਼ਤਰੇ ਤੋਂ ਬਚਣ ਲਈ ਅਗਾਊਂ ਵਿਉਤਬੰਦੀ ਸ਼ੁਰੂ ਕਰ ਦੇਣੀ ਚਾਹੀਦੀ ਹੈ, ਅਜਿਹਾ ਕਰਨ ਨਾਲ ਸਰਕਾਰਾਂ ਅਤੇ ਕਿਸਾਨਾਂ ਦੋਵਾਂ ਦਾ ਫ਼ਾਇਦਾ ਹੋਵੇਗਾ।

ਅਜਿਹਾ ਕਰਨ ਨਾਲ ਫਾਲਤੂ ਦੇ ਹੋਣ ਵਾਲੇ ਟਕਰਾਅ ਤੋਂ ਬਚਾਅ ਹੋ ਕੇ ਸਰਕਾਰੀ ਮਸ਼ੀਨਰੀ ਅਤੇ ਅਧਿਕਾਰੀਆਂ ਦੇ ਸਮੇਂ ਦੀ ਬੱਚਤ ਹੋਵੇਗੀ ਜੋ ਦੇਸ਼ ਦੇ ਹਿੱਤ ਵਿਚ ਵਰਤੀ ਜਾ ਸਕਦੀ ਅਤੇ ਕਿਸਾਨ ਵੀ ਫਜੂਲ ਦੀਆਂ ਉਲਝਣਾਂ ਤੋਂ ਬਚ ਸਕਣਗੇ ਹੁਣ ਤੋਂ ਹੀ ਸਰਕਾਰ ਵੱਲੋਂ ਪਰਾਲੀ ਨੂੰ ਸਾੜਨ ਤੋਂ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕਰਨ ਅਤੇ ਕਿਸਾਨਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਯਤਨ ਕੀਤੇ ਜਾਣ ਫ਼ਸਲੀ ਸੀਜ਼ਨ ਦੌਰਾਨ ਹਵਾ ਪ੍ਰਦੂਸ਼ਣ ਖ਼ਤਰੇ ਦੇ ਨਿਸ਼ਾਨ ਤੋਂ ਉੱਤੇ ਚਲਿਆ ਜਾਂਦਾ ਹੈ ਅਤੇ ਅਜਿਹੀ ਹਵਾ ਵਿਚ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ।

ਅਜਿਹਾ ਨਹੀਂ ਹੈ ਕਿ ਹਵਾ ਪ੍ਰਦੂਸ਼ਣ ਵਿਚ ਇਕੱਲਾ ਪਰਾਲੀ ਦਾ ਧੂੰਆਂ ਹੀ ਜਿੰਮੇਵਾਰ ਹੈ ਬਹੁਤ ਸਾਰੇ ਅਜਿਹੇ ਹੋਰ ਵੀ ਕਾਰਨ ਹਨ ਜਿਨ੍ਹਾਂ ਕਰਕੇ ਹਵਾ ਵਿਚ ਪ੍ਰਦੂਸ਼ਣ ਦੀ ਮਾਤਰਾ ਵਧਦੀ ਹੈ। ਬੱਸ ਲੋੜ ਥੋੜ੍ਹੀ ਜਿਹੀ ਜਾਗਰੂਕਤਾ ਅਤੇ ਸਾਵਧਾਨੀ ਹੈ। ਜਿਸ ਨਾਲ ਅਸੀਂ ਖੁਦ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸ਼ੁੱਧ ਹਵਾ ਵਿਚ ਸਾਹ ਲੈ ਸਕਣਗੀਆਂ। ਵਧਦੇ ਪ੍ਰਦੂਸ਼ਣ ਲਈ ਸਿਰਫ਼ ਫਸਲਾਂ ਦੇ ਨਾੜ ਸਾੜਨ ਨੂੰ ਜਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਹੁਣੇ-ਹੁਣੇ ਨੋਇਡਾ ਸਥਿਤ ਟਵਿਨ ਟਾਵਰ ਦਾ ਮੁੱਦਾ ਵੀ ਬਹੁਤ ਚਰਚਾ ਦਾ ਵਿਸ਼ਾ ਬਣਿਆ ਜੋ ਕਈ ਸਵਾਲ ਖੜ੍ਹੇ ਕਰਦਾ ਹੈ। ਕੀ ਇਹ ਟਵਿਨ ਟਾਵਰ ਇੱਕ ਦਿਨ ਵਿਚ ਬਣ ਕੇ ਤਿਆਰ ਹੋ ਗਿਆ।

ਇਸ ਨੂੰ ਬਣਾਉਣ ਸਮੇਂ ਜੋ ਗ੍ਰੀਨ ਬੈਲਟ ਦਾ ਨੁਕਸਾਨ ਹੋਇਆ ਅਤੇ ਮੁੜ ਡੇਗਣ ਲਈ ਜੋ ਪ੍ਰਦੂਸ਼ਣ ਵਧਿਆ। ਇਸ ’ਤੇ ਵਿਚਾਰ ਹੋਣਾ ਚਾਹੀਦਾ ਹੈ ਤਾਂ ਜੋ ਮੁੜ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨ ਦੀ ਨੌਬਤ ਨਾ ਆਵੇ ਆਵਾਜਾਈ ਦੇ ਸਾਧਨਾਂ ਦੇ ਪ੍ਰਦੂਸ਼ਣ ਦੀ ਜਾਂਚ, ਉਦਯੋਗਾਂ ਵਿੱਚੋਂ ਨਿੱਕਲਦੇ ਧੂੰਏਂ ਦੇ ਲੇਵਲ ਦੀ ਜਾਂਚ ਸਮੇਂ ਸਿਰ ਹੋਵੇ। ਇਸ ਤਰ੍ਹਾਂ ਦੇਸ਼ ਵਿਚ ਕਈ ਸਮੱਸਿਆਵਾਂ ਅਜਿਹੀਆਂ ਹਨ। ਜਿਨ੍ਹਾਂ ਦਾ ਹੱਲ ਸਮੇਂ ਸਿਰ ਕਾਰਵਾਈ, ਯਤਨਾਂ ਨਾਲ ਕੀਤਾ ਜਾ ਸਕਦਾ ਹੈ। ਬੱਸ ਲੋੜ ਸਿਰਫ਼ ਇੱਛਾ-ਸ਼ਕਤੀ ਅਤੇ ਜਿੰਮੇਵਾਰੀ ਦੇ ਪਾਲਣ ਦੀ ਹੈ। ਦਰਅਸਲ ਸਿਆਸੀ ਇੱਛਾ ਸ਼ਕਤੀ ਦੇ ਨਾਲ-ਨਾਲ ਲੋਕਾਂ ’ਚ ਜਾਗਰੂਕਤਾ ਵੀ ਜ਼ਰੂਰੀ ਹੈ ਜ਼ਿੰਦਗੀ ਤੋਂ?ਵੱਧ ਕੁਝ ਵੀ ਨਹੀਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ