ਪ੍ਰਾਈਵੇਟ ਵਿਦਿਆਰਥੀਆਂ ਲਈ ਹਲਕੇ ਰੰਗ ਦੇ ਕੱਪੜੇ ਯੋਗ ਹਨ (Cbse Examination)
- ਪ੍ਰਾਈਵੇਟ ਉਮੀਦਵਾਰ ਹਲਕੇ ਰੰਗ ਦੇ ਕੱਪੜੇ ਪਾਉਣਗੇ
(ਸੱਚ ਕਹੂੰ ਨਿਊਜ਼) ਗੁਰੂਗ੍ਰਾਮ। ਕੇਂਦਰੀ ਮਾਧਿਅਮਿਕ ਸਿੱਖਿਆ ਬੋਰਡ (ਸੀਬੀਐਸਈ) (Cbse Examination) ਦੀ 10ਵੀਂ ਅਤੇ 12ਵੀਂ ਜਮਾਤ ਦੀਆਂ ਟਰਮ-2 ਦੀਆਂ ਪ੍ਰੀਖਿਆਵਾਂ 26 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ। ਬੋਰਡ ਦੀ ਪ੍ਰੀਖਿਆ ਦੌਰਾਨ ਰੈਗੂਲਰ ਵਿਦਿਆਰਥੀਆਂ ਨੂੰ ਸਕੂਲੀ ਡਰੈੱਸ ਪਾ ਕੇ ਹੀ ਆਉਣਾ ਪਵੇਗਾ, ਜਦੋਂਕਿ ਪ੍ਰਾਈਵੇਟ ਵਿਦਿਆਰਥੀਆਂ ਨੂੰ ਹਲਕੇ ਰੰਗ ਦੇ ਕੱਪੜੇ ਪਾ ਕੇ ਪ੍ਰੀਖਿਆ ਕੇਂਦਰ ‘ਤੇ ਪਹੁੰਚਣਾ ਹੋਵੇਗਾ।
ਪ੍ਰੀਖਿਆ ਦੇਣ ਆਏ ਵਿਦਿਆਰਥੀ ਭੜਕੀਲੇ ਜਾਂ ਜ਼ਿਆਦਾ ਗੂੜੇ ਰੰਗ ਦੇ ਕੱਪੜੇ ਪਹਿਨ ਕੇ ਆਉਂਦੇ ਹਨ ਤਾਂ ਪਹਿਲੇ ਦਿਨ ਉਨ੍ਹਾਂ ਨੂੰ ਸਿਰਫ ਚਿਤਾਵਨੀ ਦੇ ਕੇ ਪ੍ਰੀਖਿਆ ’ਚ ਬੈਠਣ ਦਿੱਤਾ ਜਾਵੇਗਾ। ਇਸ ਤੋਂ ਬਾਅਦ ਵੀ ਵਿਦਿਆਰਥੀ ਹਲਕੇ ਰੰਗ ਜਾਂ ਸਕੂਲੀ ਡਰੈੱਸ ’ਚ ਨਹੀਂ ਆਉਂਦੇ ਹਨ ਤਾਂ ਸੀਬੀਐਸਈ ਵੱਲੋਂ ਤੈਅ ਕੀਤੇ ਨਿਯਮਾਂ ਅਨੁਸਾਰ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਗੁਰੂਗ੍ਰਾਮ ’ਚ ਦੋਵਾਂ ਜਮਾਤਾਂ ਦੀਆਂ ਪ੍ਰੀਖਿਆਵਾਂ ਲਈ ਗੁਰੂਗ੍ਰਾਮ ਵਿੱਚ 56 ਕੇਂਦਰ ਬਣਾਏ ਗਏ ਹਨ। ਸੀਬੀਐਸਈ ਪ੍ਰੀਖਿਆ ਨੇ ਸਾਰੇ ਕੇਂਦਰਾਂ ਦੇ ਹਰੇਕ ਇੱਕ ਕਮਰੇ ਵਿੱਚ 18 ਉਮੀਦਵਾਰਾਂ ਦੇ ਬੈਠਣ ਦੀ ਵਿਵਸਥਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਜੇਕਰ ਗਿਣਤੀ 18 ਤੋਂ ਵੱਧ ਉਮੀਦਵਾਰਾਂ ਦੀ ਹੁੰਦੀ ਹੈ ਤਾਂ ਸੈਂਟਰ ਸੁਪਰਡੈਂਟ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। CBSE ਨੇ ਬੋਰਡ ਪ੍ਰੀਖਿਆਵਾਂ ਦੌਰਾਨ ਫਰਜ਼ੀ ਉਮੀਦਵਾਰਾਂ ਨੂੰ ਰੋਕਣ ਲਈ ਐਡਮਿਟ ਕਾਰਡ ‘ਤੇ QR ਕੋਡ ਦਿੱਤਾ ਹੈ। ਸੈਂਟਰਾਂ ਵਿੱਚ ਵਿਦਿਆਰਥੀਆਂ ਦੇ ਦਾਖ਼ਲੇ ਸਮੇਂ ਐਡਮਿਟ ਕਾਰਡ ਸਕੈਨ ਕੀਤੇ ਜਾਣਗੇ ਇਸ ਨਾਲ ਪ੍ਰੀਖਿਆ ਦੇਣ ਵਾਲੇ ਉਮੀਦਵਾਰ ਦੀ ਪਛਾਣ ਹੋ ਸਕੇਗੀ।
ਐਡਿਮਟ ਕਾਰਡ ਸਕੈਨ ਕਰਦੇ ਹੀ ਵਿਦਿਆਰਥੀ ਦੀ ਪੂਰੀ ਜਾਣਕਾਰੀ ਫੋਟੋ ਸਮੇਤ ਮੁਹੱਈਆ ਹੋਵੇਗੀ। ਜੇਕਰ ਕਿਸੇ ਵਿਦਿਆਰਥੀ ’ਤੇ ਸ਼ੱਕ ਹੁੰਦਾ ਹੈ ਤਾਂ ਉਸ ਦੇ ਫੋਟੋ ਮਿਲਾਣ ਦੇ ਨਾਲ ਹੀ ਹੋਰ ਜਾਣਕਾਰੀ ਨਾਲ ਫਰਜੀ ਵਿਦਿਆਰਥੀ ਦਾ ਪਤਾ ਗੇਟ ’ਤੇ ਚਲਾ ਜਾਵੇਗਾ। ਸਾਰੇ ਵਿਦਿਆਰਥੀਆਂ ਨੂੰ ਆਪਣਾ ਐਡਮਿਟ ਕਾਰਨ ਨਾਲ ਲਿਆਉਣਾ ਹੋਵੇਗਾ ਨਹੀਂ ਤਾਂ ਪ੍ਰੀਖਿਆ ਕੇਂਦਰ ’ਚ ਐਂਟਰੀ ਨਹੀਂ ਮਿਲੇਗੀ। ਐਡਮਿਟ ਕਾਰਡ ’ਤੇ ਮਾਪਿਆਂ ਤੇ ਸਕੂਲ ਪ੍ਰਿੰਸੀਪਲ ਦੇ ਦਸਤਖਤ ਜ਼ਰੂਰੀ ਹਨ। ਵਿਦਿਆਰਥੀਆਂ ਨੂੰ ਆਪਣਾ ਸਕੂਲ ਦਾ ਆਈਕਾਰ਼ਡ ਵੀ ਨਾਲ ਲੈ ਕੇ ਆਉਣਾ ਪਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ