ਸੰਤ ਪੀਰ-ਫਕੀਰ ਦੇ ਬਚਨਾਂ ’ਤੇ ਚੱਲਣਾ ਜ਼ਰੂਰੀ: ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮਾਤਮਾ ਦਾ ਜੋ ਧਿਆਨ ਲਾਉਂਦੇ ਹਨ, ਉਹ ਸਾਰੇ ਛਲ ਕਪਟ, ਬੁਰਾਈਆਂ ਤੋਂ ਦੂਰ ਹੋ ਜਾਂਦੇ ਹਨ ਜੇਕਰ ਇਨਸਾਨ ਪਰਮਾਤਮਾ ਦਾ ਧਿਆਨ ਕਰਦਾ ਹੈ ਤਾਂ ਉਹ ਤੁਹਾਡਾ ਧਿਆਨ ਰੱਖਦਾ ਹੈ ਪਰ ਇਹ ਘੋਰ ਕਲਿਯੁਗ ਹੈ, ਇੱਥੇ ਲੋਕ ਬਹੁਤ ਚਲਾਕ ਹਨ, ਜੋ ਪਰਮਾਤਮਾ ਨੂੰ ਖਿਡੌਣਾ ਸਮਝਦੇ ਹਨ ਜੋ ਪਰਮਾਤਮਾ ਨੂੰ ਖਿਡੌਣਾ ਸਮਝਦੇ ਹਨ ਇੱਕ ਦਿਨ ਉਹ ਖੁਦ ਖਿਡੌਣਾ ਬਣ ਜਾਂਦੇ ਹਨ
ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਅਸੂਲਾਂ ’ਤੇ ਚੱਲਣਾ ਅਤੀ ਜ਼ਰੂਰੀ ਹੈ, ਜਦੋਂ ਤਕ ਇਨਸਾਨ ਅਸੂਲਾਂ ’ਤੇ ਨਹੀਂ ਚਲਦਾ, ਪਰਮਾਤਮਾ ਨੂੰ ਹਾਸਲ ਨਹੀਂ ਕਰ ਸਕਦਾ ਦਿਖਾਵਾ ਕਰਨਾ ਅੱਜ ਦੇ ਇਨਸਾਨ ਦੀ ਫਿਤਰਤ (ਆਦਤ) ਬਣ ਗਈ ਹੈ ਅੱਜ ਦੇ ਘੋਰ ਕਲਿਯੁਗ ’ਚ ਲੋਕ ਦਿਖਾਵਾ ਜ਼ਿਆਦਾ ਕਰਦੇ ਹਨ, ਹਕੀਕਤ ’ਚ ਮਾਲਕ ਦੇ ਨਾਮ ’ਤੇ ਚਲਦੇ ਬਹੁਤ ਘੱਟ ਹਨ ਜਦੋਂ ਤੱਕ ਉਹ ਦਿਖਾਵਾ ਖ਼ਤਮ ਨਹੀਂ ਹੋਵੇਗਾ, ਮਾਲਕ ਦੀਆਂ ਅੰਦਰੂਨੀ ਤੇ ਬਾਹਰੀ ਖੁਸ਼ੀਆਂ ਹਾਸਲ ਨਹੀਂ ਹੁੰਦੀਆਂ ਹਰ ਇਨਸਾਨ ਚਾਹੁੰਦਾ ਹੈ ਕਿ ਉਸ ਨੂੰ ਸੁਖ-ਸ਼ਾਂਤੀ ਮਿਲੇ ਖਾਣ ਪੀਣ ’ਚ ਲੋਕ ਇੰਨੇ ਮਸਤ ਹਨ ਕਿ ਉਹ ਅੱਲ੍ਹਾ ਵਾਹਿਗੁਰੂ ਦੀ ਮਸਤੀ ਨੂੰ ਹਾਸਲ ਨਹੀਂ ਕਰ ਸਕਦੇ
ਜੋ ਲੋਕ ਵਿਸ਼ੇ ਵਿਕਾਰ, ਕਾਮ-ਵਾਸਨਾ, ਕ੍ਰੋਧ, ਮੋਹ, ਲੋਭ, ਹੰਕਾਰ , ਮਨ ਤੇ ਮਾਇਆ ’ਚ ਮਸਤ ਹਨ, ਉਨ੍ਹਾਂ ਦੇ ਅੰਦਰ ਪਰਮਾਤਮਾ ਦੇ ਪਿਆਰ ਮੁਹੱਬਤ ਦਾ ਅੰਮ੍ਰਿਤ ਨਹੀਂ ਆਉਂਦਾ ਕੁਝ ਲੋਕ ਗੰਦਗੀ ਦੇ ਕੀੜੇ ਵਾਂਗ ਗੰਦਗੀ ’ਚ ਹੀ ਇੰਨਾ ਮਸਤ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਪੀਰ-ਫ਼ਕੀਰ ਦੇ ਬਚਨਾਂ ਦਾ ਕੋਈ ਅਸਰ ਨਹੀਂ ਹੁੰਦਾ ਸੰਤ ਸਮਝਾਉਂਦੇ ਰਹਿੰਦੇ ਹਨ
ਪਰ ਉਨ੍ਹਾਂ ਨੂੰ ਲਗਦਾ ਹੈ ਕਿ ਉਹ ਹੀ ਸਹੀ ਹਨ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਅਜਿਹਾ ਨਹੀਂ ਕਰਨਾ ਚਾਹੀਦਾ ਜਦੋਂ ਆਦਮੀ ਇਨਸਾਨੀਅਤ ਤੋਂ ਗਿਰ ਜਾਂਦਾ ਹੈ ਤਾਂ ਸਾਰੀਆਂ ਖੁਸ਼ੀਆਂ ਚਲੀਆਂ ਜਾਂਦੀਆਂ ਹਨ, ਇੱਕ ਦਿਨ ਉਹ ਆਪਣੇ ਲਈ ਦੁੱਖਾਂ ਦਾ ਕਾਰਨ ਬਣ ਜਾਦਾ ਹੈ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਮਾਲਕ ਇਸ਼ਾਰਾ ਦਿੰਦਾ ਹੈ ਕਿ ਇਨਸਾਨ ਸੁਧਰ ਜਾਵੇ ਹੁਣ ਤਾਂ ਅਜਿਹਾ ਘੋਰ ਕਲਿਯੁਗ ਆਇਆ ਹੈ ਕਿ ਜਦੋਂ ਬੇਪਰਵਾਹ ਸ਼ਾਹ ਸਤਿਨਾਮ ਜੀ ਮਹਾਰਾਜ ਸਭ ਕੁਝ ਸਿੱਧਾ ਅਖਵਾ Çੰਦੇ ਹਨ ਤਦ ਵੀ ਇਨਸਾਨ ਸੁਧਰਨ ਦਾ ਨਾਂਅ ਨਹੀਂ ਲੈਂਦਾ
ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਜਦੋਂ ਦੁੱਖ ਆਵੇਗਾ ਤਾਂ ਤੜਫ਼ੋਗੇ, ਅਜਿਹੇ-ਅਜਿਹੇ ਜ਼ਖਮ ਲਗਦੇ ਹਨ ਕਿ ਇਨਸਾਨ ਬੇਵੱਸ ਹੋ ਜਾਂਦਾ ਹੈ ਉਹ ਜ਼ਖ਼ਮ ਪਰਮਾਤਮਾ ਨਹੀਂ ਲਾਉਂਦਾ ਸਗੋਂ ਇਨਸਾਨ ਆਪਣੇ ਕਰਮਾਂ ਨਾਲ ਖੁਦ ਲਵਾਉਂਦਾ ਹੈ ਇਸ ਲਈ ਕਦੇ ਬੁਰੇ ਕਰਮ ਨਾ ਕਰੋ, ਬੁਰੇ ਕਰਮ ਕਰ ਚੁੱਕੇ ਹੋ ਤਾਂ ਉਨ੍ਹਾਂ ਲਈ ਤੌਬਾ ਕਰੋ, ਬੁਰਾਈਆਂ ਨੂੰ ਛੱਡ ਦਿਓ ਕਿਉਂਕਿ ਜਦੋਂ ਤੱਕ ਬੁਰਾਈਆਂ ਨਹੀਂ ਛੱਡਦੇ ਮਾਲਕ ਦੇ ਹਰਿਰਸ ਨੂੰ ਤੁਸੀਂ ਹਾਸਲ ਨਹੀਂ ਕਰ ਸਕਦੇ ਆਪਣੇ ਅੰਦਰ ਬਦਲਾਅ ਲਿਆਓ, ਆਪਣੇ ਵਿਚਾਰਾਂ ’ਚ, ਵਿਵਹਾਰ ’ਚ ਬਦਲਾਅ ਲਿਆਓ, ਪੀਰ-ਫ਼ਕੀਰ ਦੇ ਬਚਨਾਂ ’ਤੇ ਅਮਲ ਕਰੋ ਯਕੀਨਨ ਜ਼ਿੰਦਗੀ ’ਚ ਉਹ ਖੁਸ਼ੀਆਂ ਮਿਲਣਗੀਆਂ ਜਿਸ ਦੀ ਤੁਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ
ਸੰਤ ਦਾ ਕੰਮ ਤਾਂ ਸਮਝਾਉਣਾ ਹੈ, ਜੋ ਲੋਕ ਬੁਰੇ ਕੰਮਾਂ ’ਚ ਮਸਤ ਹਨ, ਜਦੋਂ ਉਨ੍ਹਾਂ ਬੁਰੇ ਕਰਮਾਂ ਨੂੰ ਛੱਡ ਕੇ ਅਸਲ ’ਚ ਅੰਦਰ-ਬਾਹਰੋਂ ਇੱਕੋ ਜਿਹੇ ਨਹੀਂ ਹੋ ਜਾਂਦੇ, ਤਦ ਤੱਕ ਮਾਲਕ ਦੀਆਂ ਖੁਸ਼ੀਆਂ ਹਾਸਲ ਨਹੀਂ ਹੋਣਗੀਆਂ ਆਪ ਜੀ ਨੇ ਫ਼ਰਮਾਇਆ ਕਿ ਜੇਕਰ ਤੁਸੀਂ ਗੁਰੂ, ਪੀਰ-ਫ਼ਕੀਰ ਦੇ ਬਚਨਾਂ ’ਤੇ ਯਕੀਨ ਨਹੀਂ ਕਰਦੇ, ਤਾਂ ਆਪਣੇ ਕਰਮਾਂ ਦਾ ਬੋਝ ਤੁਸੀਂ ਉਠਾਉਂਦੇ ਰਹੋਗੇ ਇਸ ਲਈ ਪੀਰ ਫ਼ਕੀਰ ਸਮਝਾਉਂਦੇ ਰਹਿੰਦੇ ਹਨ, ਜੇਕਰ ਤੁਸੀਂ ਬਚਨਾਂ ’ਤੇ ਅਮਲ ਕਰ ਲੈਂਦੇ ਹੋ ਤਾਂ ਕੋਈ ਕਮੀ ਨਹੀਂ ਰਹਿੰਦੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ