ਸਾਡੇ ਨਾਲ ਸ਼ਾਮਲ

Follow us

19.2 C
Chandigarh
Friday, February 27, 2026
More
    Home ਰੂਹਾਨੀਅਤ ਅਨਮੋਲ ਬਚਨ ਅਸੂਲਾਂ ’ਤੇ ਚੱ...

    ਅਸੂਲਾਂ ’ਤੇ ਚੱਲਣਾ ਜ਼ਰੂਰੀ : ਪੂਜਨੀਕ ਗੁਰੂ ਜੀ

    Saint Dr MSG

    ਅਸੂਲਾਂ ’ਤੇ ਚੱਲਣਾ ਜ਼ਰੂਰੀ : ਪੂਜਨੀਕ ਗੁਰੂ ਜੀ

    ਸਰਸਾ (ਸੱਚ ਕਹੂੰ ਨਿਊਜ਼) | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮਾਤਮਾ ਦਾ ਜੋ ਧਿਆਨ ਲਾਉਂਦੇ ਹਨ, ਉਹ ਸਾਰੇ ਛਲ ਕਪਟ, ਬੁਰਾਈਆਂ ਤੋਂ ਦੂਰ ਹੋ ਜਾਂਦੇ ਹਨ ਜੇਕਰ ਇਨਸਾਨ ਪਰਮਾਤਮਾ ਦਾ ਧਿਆਨ ਕਰਦਾ ਹੈ ਤਾਂ ਉਹ ਤੁਹਾਡਾ ਧਿਆਨ ਰੱਖਦਾ ਹੈ ਪਰ ਇਹ ਘੋਰ ਕਲਿਯੁਗ ਹੈ, ਇੱਥੇ ਲੋਕ ਬਹੁਤ ਚਲਾਕ ਹਨ, ਜੋ ਪਰਮਾਤਮਾ ਨੂੰ ਖਿਡੌਣਾ ਸਮਝਦੇ ਹਨ ਜੋ ਪਰਮਾਤਮਾ ਨੂੰ ਖਿਡੌਣਾ ਸਮਝਦੇ ਹਨ ਇੱਕ ਦਿਨ ਉਹ ਖੁਦ ਖਿਡੌਣਾ ਬਣ ਜਾਂਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅਸੂਲਾਂ ’ਤੇ ਚੱਲਣਾ ਅਤੀ ਜ਼ਰੂਰੀ ਹੈ, ਜਦੋਂ ਤਕ ਇਨਸਾਨ ਅਸੂਲਾਂ ’ਤੇ ਨਹੀਂ ਚੱਲਦਾ, ਪਰਮਾਤਮਾ ਨੂੰ ਹਾਸਲ ਨਹੀਂ ਕਰ ਸਕਦਾ ਦਿਖਾਵਾ ਕਰਨਾ ਅੱਜ ਦੇ ਇਨਸਾਨ ਦੀ ਫਿਤਰਤ (ਆਦਤ) ਬਣ ਗਈ ਹੈ ਅੱਜ ਦੇ ਘੋਰ ਕਲਿਯੁਗ ’ਚ ਲੋਕ ਦਿਖਾਵਾ ਜ਼ਿਆਦਾ ਕਰਦੇ ਹਨ, ਹਕੀਕਤ ’ਚ ਮਾਲਕ ਦੇ ਨਾਮ ’ਤੇ ਚਲਦੇ ਬਹੁਤ ਘੱਟ ਹਨ ਜਦੋਂ ਤੱਕ ਦਿਖਾਵਾ ਖ਼ਤਮ ਨਹੀਂ ਹੋਵੇਗਾ, ਮਾਲਕ ਦੀਆਂ ਅੰਦਰੂਨੀ ਤੇ ਬਾਹਰੀ ਖੁਸ਼ੀਆਂ ਹਾਸਲ ਨਹੀਂ ਹੁੰਦੀਆਂ

    ਹਰ ਇਨਸਾਨ ਚਾਹੁੰਦਾ ਹੈ ਕਿ ਉਸ ਨੂੰ ਸੁਖ ਸ਼ਾਂਤੀ ਮਿਲੇ ਖਾਣ-ਪੀਣ ’ਚ ਲੋਕ ਇੰਨੇ ਮਸਤ ਹਨ ਕਿ ਉਹ ਅੱਲ੍ਹਾ ਵਾਹਿਗੁਰੂ ਦੀ ਮਸਤੀ ਨੂੰ ਹਾਸਲ ਨਹੀਂ ਕਰ ਸਕਦੇ ਜੋ ਲੋਕ ਵਿਸ਼ੇ ਵਿਕਾਰ, ਕਾਮ-ਵਾਸਨਾ, ਕ੍ਰੋਧ, ਮੋਹ, ਲੋਭ, ਹੰਕਾਰ , ਮਨ ਤੇ ਮਾਇਆ ’ਚ ਮਸਤ ਹਨ, ਉਨ੍ਹਾਂ ਦੇ ਅੰਦਰ ਪਰਮਾਤਮਾ ਦੇ ਪਿਆਰ ਮੁਹੱਬਤ ਦਾ ਅੰਮ੍ਰਿਤ ਨਹੀਂ ਆਉਂਦਾ ਕੁਝ ਲੋਕ ਗੰਦਗੀ ਦੇ ਕੀੜੇ ਵਾਂਗ ਗੰਦਗੀ ’ਚ ਹੀ ਇੰਨਾ ਮਸਤ ਹੋ ਜਾਂਦੇ ਹਨ ਕਿ ਉਨ੍ਹਾਂ ’ਤੇ ਪੀਰ-ਫ਼ਕੀਰ ਦੇ ਬਚਨਾਂ ਦਾ ਕੋਈ ਅਸਰ ਨਹੀਂ ਹੁੰਦਾ ਸੰਤ ਸਮਝਾਉਂਦੇ ਰਹਿੰਦੇ ਹਨ ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਹੀ ਸਹੀ ਹਨ ਆਪ ਜੀ ਨੇ ਫ਼ਰਮਾਇਆ ਕਿ ਅਜਿਹਾ ਨਹੀਂ ਕਰਨਾ ਚਾਹੀਦਾ ਜਦੋਂ ਆਦਮੀ ਇਨਸਾਨੀਅਤ ਤੋਂ ਗਿਰ ਜਾਂਦਾ ਹੈ ਤਾਂ ਸਾਰੀਆਂ ਖੁਸ਼ੀਆਂ ਚਲੀਆਂ ਜਾਂਦੀਆਂ ਹਨ, ਇੱਕ ਦਿਨ ਉਹ ਆਪਣੇ ਲਈ ਦੁੱਖਾਂ ਦਾ ਕਾਰਨ ਬਣ ਜਾਦਾ ਹੈ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ