ਨਾਮਲੂਮ ਫੋਨਕਰਤਾ ਨੇ ਫੋਨ ’ਤੇ ਓਟੀਪੀ ਹਾਸਲ਼ ਕਰਕੇ ਮਿੰਟ ’ਚ ਉਡਾਏ 80 ਹਜ਼ਾਰ | Credit Card
ਲੁਧਿਆਣਾ (ਜਸਵੀਰ ਸਿੰਘ ਗਹਿਲ)। Credit Card : ਵਪਾਰਕ ਰਾਜਧਾਨੀ ਦੇ ਇੱਕ ਕਾਰੋਬਾਰੀ ਨੂੰ ਮੁਫ਼ਤ ’ਚ ਕ੍ਰੈਡਿਟ ਕਾਰਡ ਬਣਵਾਉਣ ਵਾਸਤੇ ਆਪਣੇ ਫੋਨ ’ਤੇ ਆਇਆ ਓਟੀਪੀ ਦੇਣਾ ਮਹਿੰਗਾ ਪੈ ਗਿਆ। ਅਣਪਛਾਤੇ ਫੋਨਕਰਤਾ ਨੇ ਮਿੰਟ ਵਿੱਚ ਹੀ ਕਾਰੋਬਾਰੀ ਦੇ ਖਾਤੇ ’ਚੋਂ 80 ਹਜ਼ਾਰ ਰੁਪਏ ਗਾਇਬ ਕਰ ਦਿੱਤੇ। ਆਪਣੇ ਨਾਲ ਧੋਖਾਧੜੀ ਦਾ ਅਹਿਸਾਸ ਹੋਣ ’ਤੇ ਪੀੜਤ ਨੇ ਸਬੰਧਿਤ ਬੈਂਕ ਤੇ ਪੁਲਿਸ ਨੂੰ ਸ਼ਿਕਾਇਤ ਦਿੱਤੀ।
ਪੁਲਿਸ ਨੂੂੰ ਦਿੱਤੀ ਗਈ ਸ਼ਿਕਾਇਤ ’ਚ ਕਾਰੋਬਾਰੀ ਹਰੀਸ਼ ਕੁਮਾਰ ਸਿੰਗਲਾ ਵਾਸੀ ਰਾਜ਼ੀਵ ਇੰਨਕਲੇਵ ਸ਼ਹੀਦ ਭਗਤ ਸਿੰਘ ਨਗਰ ਪੱਖੋਵਾਲ ਰੋਡ ਲੁਧਿਆਣਾ ਨੇ ਦੱਸਿਆ ਕਿ 15 ਜੁਲਾਈ ਨੂੰ ਉਸ ਨੂੰ ਇੱਕ ਨਾਮਲੂਮ ਵਿਅਕਤੀ ਦੀ ਅਣਪਛਾਤੇ ਨੰਬਰ ਤੋਂ ਫੋਨ ਕਾਲ ਆਈ। ਫੋਨਕਰਤਾ ਨੇ ਖੁਦ ਨੂੰ ਐਕਸਿਸ ਬੈਂਕ ਦੇ ਕੈ੍ਰਡਿਟ ਕਾਰਡ ਵਿਭਾਗ ਦਾ ਕਰਮਚਾਰੀ ਦੱਸਿਆ ਅਤੇ ਉਸਨੂੰ ਪੰਜਾਬ ਨੈਸ਼ਨਲ ਬੈਂਕ ਦਾ ਕੈ੍ਰਡਿਟ ਕਾਰਡ ਮੁਫ਼ਤ ’ਚ ਬਣਾ ਕੇ ਦੇਣ ਦੀ ਪੇਸ਼ਕਸ਼ ਕੀਤੀ। ਜਿਸ ’ਤੇ ਉਸਨੇ ਕੈ੍ਰਡਿਟ ਕਾਰਡ ਬਣਾਉਣ ਦੀ ਹਾਮੀ ਭਰ ਦਿੱਤੀ। ਜਿਸ ਪਿੱਛੋਂ ਫੋਨਕਰਤਾ ਨੇ ਉਸ ਨੂੰ ਆਪਣੀਆਂ ’ਚ ਗੱਲਾਂ ’ਚ ਉਲਝਾ ਕੇ ਉਸ ਕੋਲ ਪਹਿਲਾਂ ਹੀ ਮੌਜੂਦ ਐਕਸਿਸ ਬੈਂਕ ਦੇ ਕੈ੍ਰਡਿਟ ਕਾਰਡ ਦੀ ਪੂਰੀ ਡਿਟੇਲ ਹਾਸਲ ਕਰ ਲਈ ਅਤੇ ਇਸ ਦੌਰਾਨ ਹੀ ਫੋਨਕਰਤਾ ਨੇ ਉਸਦੇ ਮੋਬਾਇਲ ’ਤੇ ਆਇਆ ਇੱਕ ਓਟੀਪੀ ਉਸ ਪਾਸੋਂ ਲਿਆ। (Credit Card)
ਕ੍ਰੈਡਿਟ ਬੰਦ ਕਰਵਾਇਆ
ਜਿਸ ਤੋਂ ਤੁਰੰਤ ਬਾਅਦ ਹੀ ਉਸਨੂੰ ਮੋਬਾਇਲ ’ਤੇ ਸੁਨੇਹਾ ਪ੍ਰਾਪਤ ਹੋਇਆ ਕਿ ਉਸਦੇ ਬੈਂਕ ਖਾਤੇ ਵਿੱਚੋਂ 79, 734.6 ਹਜ਼ਾਰ ਰੁਪਏ ਨਿਕਲ ਗਏ ਹਨ। ਇਸ ਪਿੱਛੋਂ ਉਸਨੂੰ ਆਪਣੇ ਨਾਲ ਵੱਜੀ ਠੱਗੀ ਦਾ ਅਹਿਸਾਸ ਹੋਇਆ ਤਾਂ ਉਸਨੇ ਤੁਰੰਤ ਐਕਸਿਸ ਬੈਂਕ ’ਚ ਫੋਨ ਕਰਕੇ ਐਕਸਿਸ ਬੈਂਕ ਦਾ ਕ੍ਰੈਡਿਟ ਬੰਦ ਕਰਵਾਇਆ ਅਤੇ 1930 ’ਤੇ ਆਪਣੇ ਨਾਲ ਹੋਈ ਸਾਈਬਰ ਧੋਖਾਧੜੀ ਸਬੰਧੀ ਸ਼ਿਕਾਇਤ ਦਰਜ਼ ਕਰਵਾਈ।
Also Read : Microsoft Server: ਵੱਡੀ ਖਬਰ, ਮਾਈਕ੍ਰੋਸਾਫਟ ਦਾ ਸਰਵਰ ਠੱਪ, ਦੁਨੀਆ ’ਤੇ ਅਸਰ, ਇਹ ਸੇਵਾਵਾਂ ਪ੍ਰਭਾਵਿਤ
ਮਾਮਲੇ ਸਬੰਧੀ ਥਾਣਾ ਸਾਈਬਰ ਕਰਾਇਮ ਦੇ ਐਸਆਈ ਮਮਤਾ ਮਿਨਹਾਸ ਨੇ ਦੱਸਿਆ ਕਿ ਹਰੀਸ਼ ਕੁਮਾਰ ਸਿੰਗਲਾ ਦੇ ਬਿਆਨਾਂ ’ਤੇ ਨਾਮਲੂਮ ਵਿਅਕਤੀ ਖਿਲਾਫ਼ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਈਬਰ ਠੱਗ ਮੁਫਤ ’ਚ ਕੈ੍ਰਡਿਟ ਕਾਰਡ ਬਣਾ ਕੇ ਦੇਣ ਦਾ ਲਾਲਚ ਦਿੰਦੇ ਹਨ, ਜਿਸ ਕਰਕੇ ਲੋਕ ਸਹਿਜੇ ਹੀ ਉਨ੍ਹਾਂ ਦੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਣਪਛਾਤੀਆਂ ਫੋਨ ਕਾਲਾਂ ’ਤੇ ਕਦੇ ਵੀ ਕਿਸੇ ਨੂੰ ਓਟੀਪੀ ਨਹੀਂ ਦਿੱਤਾ ਜਾਣਾ ਚਾਹੀਦਾ।