ਰਾਸ਼ਟਰੀ ਸਮੱਸਿਆਵਾਂ ਬਣਨ ਮੁੱਦਾ

Issue, National, Problems, Kaziranga Park, Assam, Rain

ਰਾਜਨੇਤਾ ਸਿਰਫ਼ ਧਰਮ ਤੇ ਜਾਤੀ ਅਧਾਰਤ ਹੀ ਕਰ ਰਹੇ ਹਨ ਰਾਜਨੀਤੀ | National Problems

ਦੇਸ਼ ਦੇ ਪੂਰਬੀ-ਉੱਤਰੀ ਰਾਜਾਂ ‘ਚ ਹੜ੍ਹਾਂ ਨਾਲ 26  ਜ਼ਿਲ੍ਹਿਆਂ ਦੇ ਲੱਖਾਂ ਲੋਕ ਪ੍ਰਭਾਵਿਤ ਹਨ ਭਾਰੀ ਮੀਂਹ ਕਾਰਨ ਜਾਨ-ਮਾਲ ਦੋਵਾਂ ਦਾ ਵੱਡੇ ਪੱਧਰ ‘ਤੇ ਨੁਕਸਾਨ ਹੋ ਰਿਹਾ ਹੈ ਕਾਜੀਰੰਗਾ ਨੈਸ਼ਨਲ ਪਾਰਕ ਦੇ ਜੀਵ-ਜੰਤੂਆਂ ਦਾ ਜੀਵਨ ਖਤਰੇ ‘ਚ ਪਿਆ ਹੋਇਆ ਹੈ ਸੰਸਦ ‘ਚ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਹੜ੍ਹਾਂ ਅਤੇ ਉਨ੍ਹਾਂ ਨਾਲ ਹੋ ਰਹੇ ਨੁਕਸਾਨ ਨੂੰ ਲੈ ਕੇ ਆਪਣੀ ਚੁੱਪ ਨਹੀਂ ਤੋੜੀ ਕਿਉਂਕਿ ਸਾਂਸਦ ਅਜੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੀਆਂ ਚੋਣਾਂ ‘ਚ ਰੁੱਝੇ ਹਨ ਰਾਜਨੇਤਾ ਸਿਰਫ਼ ਧਰਮ ਤੇ ਜਾਤੀ ਅਧਾਰਤ ਰਾਜਨੀਤੀ ਹੀ ਕਰ ਰਹੇ ਹਨ।

ਕਿਸੇ ਵੀ ਪਾਰਟੀ ਦੀਆਂ ਰਾਜਨੀਤਕ ਸਭਾਵਾਂ ‘ਚ ਹੜ੍ਹਾਂ ਜਾਂ ਕੁਦਰਤੀ ਆਫ਼ਤਾਂ ਦਾ ਕੋਈ ਜ਼ਿਕਰ ਨਹੀਂ ਹੁੰਦਾ ਆਸਾਮ ਅੰਦਰ ਹੜ੍ਹਾਂ ਕਾਰਨ ਕਈ ਥਾਵਾਂ ‘ਤੇ ਪੀਣ ਵਾਲੇ ਪਾਣੀ ਦੀ ਕਿੱਲਤ ਖੜ੍ਹੀ ਹੋ ਗਈ ਹੈ ਅਜੇ ਰਾਜਨੀਤਕ ਲੋਕ ਖਾਣ-ਪੀਣ ਵਾਲੀਆਂ ਚੀਜਾਂ ‘ਤੇ ਮਹਿੰਗਾਈ ਦੀ ਗੱਲ ਤਾਂ ਕਰ ਰਹੇ ਹਨ, ਪਰੰਤੂ ਉਹ ਵੀ ਸਮੱਸਿਆ ਦੇ ਮੁਕੰਮਲ ਹੱਲ ਦੇ ਇੱਛੁਕ ਨਹੀਂ ਹਨ ਮਨੁੱਖੀ ਮੁੱਦੇ ਸਿਰਫ਼ ਵੋਟਾਂ ਬਟੋਰਨ ਤੱਕ ਸਿਮਟ ਕੇ ਰਹਿ ਗਏ ਹਨ ਵੋਟਾਂ ਨਹੀਂ ਮਿਲਦੀਆਂ ਤਾਂ ਕੋਈ ਪਰਵਾਹ ਨਹੀਂ ਕੀਤੀ ਜਾਂਦੀ। (National Problems)

ਵੋਟਾਂ ਮਿਲ ਜਾਂਦੀਆਂ ਹਨ ਤਾਂ ਆਪਣਿਆਂ-ਪਰਾਇਆਂ ‘ਚ ਸੱਤਾ ਸੁਖ ਵੰਡਿਆ ਜਾਂਦਾ ਹੈ ਜੋ ਸਰਕਾਰ ਦੇ ਚਹੇਤੇ ਹਨ ਉਨ੍ਹਾਂ ਦੀਆਂ ਮੌਜਾਂ, ਬਾਕੀ ਸਭ ਪਰੇਸ਼ਾਨ ਰਹਿੰਦੇ ਹਨ ਅਜੇ ਹੜ੍ਹਾਂ ਦੀ ਹਾਲਤ ‘ਚ ਸਭ ਤੋਂ ਪਹਿਲਾਂ ਪੀੜਤਾਂ ਲਈ ਸੁਰੱਖਿਅਤ ਆਸਰਾ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ ਉਸ ਤੋਂ ਬਾਦ ਭੋਜਨ ਤੇ ਦਵਾਈਆਂ ਦਾ ਪ੍ਰਬੰਧ ਕੀਤਾ ਜਾਣਾ ਬੇਹੱਦ ਮਹੱਤਵਪੂਰਨ ਹੈ ਇਹ ਗੱਲ ਵੀ ਵਿਚਾਰਨ ਵਾਲੀ ਹੈ ਕਿ ਅਜ਼ਾਦੀ ਦੇ 71 ਵਰ੍ਹਿਆਂ ਬਾਦ ਵੀ ਹੜ੍ਹਾਂ ਦੀ ਰੋਕਥਾਮ ਲਈ ਕੋਈ ਨੀਤੀ ਤੇ ਪ੍ਰੋਗਰਾਮ ਨਹੀਂ ਬਣ ਸਕਿਆ। (National Problems)

ਪਾਣੀ ਦੀ ਘਾਟ ਤੇ ਬਹੁਤਾਤ ਸੰਕਟ ਬਣੇ | National Problems

ਪਾਣੀ ਦੀ ਘਾਟ ਤੇ ਬਹੁਤਾਤ ਇੱਕੋ ਵੇਲੇ ਸੰਕਟ ਬਣੇ ਹੋਏ ਹਨ ਪਰੰਤੂ ਰਾਜਨੀਤੀ ਜਾਤੀ ਤੇ ਧਰਮ ਦੇ ਰਾਗ ਅਲਾਪ ਰਹੀ ਹੈ ਵਾਰ-ਵਾਰ ਮੀਡੀਆ ਵੀ ਇਨ੍ਹਾਂ ਦੋ ਗੱਲਾਂ ਦਾ ਰੌਲ਼ਾ ਪਾ ਰਿਹਾ ਹੈ ਭਾਰਤੀ ਰਾਜਨੀਤੀ ਦਾ ਚਰਿੱਤਰ ਬੇਹੱਦ ਪੱਧਰਾ ਹੋ ਚੱਲਿਆ ਹੈ, ਇਸ ਅੰਦਰ ਆਮ ਜਨਤਾ ਦੀਆਂ ਮੁਸੀਬਤਾਂ ਤੇ ਉਨ੍ਹਾਂ ਦੀ ਮੱਦਦ ਦੀ ਕਿਤੇ ਕੋਈ ਚਾਹਤ ਨਹੀਂ ਹੈ ਰਾਜਨੀਤੀ ਦਲਾਲਾਂ, ਠੇਕੇਦਾਰਾਂ, ਮਾਫ਼ੀਆ, ਫ਼ਿਰਕਿਆਂ ਤੇ ਜਾਤੀ ਦੇ ਪੈਰੋਕਾਰਾਂ ਦੀ ਗੁਲਾਮ ਬਣ ਕੇ ਰਹਿ ਗਈ ਹੈ।

ਦੇਸ਼ ਅੰਦਰ ਹੁਣ ਹਾਲਾਤ ਅਜਿਹੇ ਹਨ ਕਿ ਰਾਜਨੀਤੀ ਆਪਣਾ ਚਰਿੱਤਰ ਬਦਲ ਵੀ ਸਕਦੀ ਹੈ ਗਰੀਬਾਂ, ਹਿੰਸਾਗ੍ਰਸਤ ਲੋਕਾਂ ਦੀ ਬਿਨਾ ਸਵਾਰਥ ਮੱਦਦ ਕੀਤੀ ਜਾਵੇ ਰਾਸ਼ਟਰੀ ਮੁੱਦਿਆਂ ‘ਚ ਕਲਿਆਣਕਾਰੀ ਮੁੱਦਿਆਂ ਨੂੰ ਪਹਿਲ ਦਿੱਤੀ ਜਾਵੇ ਭ੍ਰਿਸ਼ਟਾਚਾਰ ਤੇ ਸੱਤਾ ਦੀ ਭੁੱਖ ਵਾਲੀ ਰਾਜਨੀਤੀ ਦਾ ਦਮਨ ਕੀਤਾ ਜਾਵੇ ਸੰਵੇਦਨਸ਼ੀਲ ਆਗੂ ਪੈਦਾ ਕੀਤੇ ਜਾਣ ਕਾਰੋਬਾਰੀ ਤੇ ਰਾਜਸੀ ਸੋਚ ਰੱਖਣ ਵਾਲੇ ਆਗੂਆਂ ਤੋਂ ਕਿਨਾਰਾ ਕੀਤਾ ਜਾਵੇ ਤਾਂ ਹੀ ਦੇਸ਼ ‘ਚ ਸਮੁੱਚੇ ਵਿਕਾਸ ਦਾ ਸੁਫ਼ਨਾ ਪੂਰਾ ਹੋਵੇਗਾ।

LEAVE A REPLY

Please enter your comment!
Please enter your name here