ਘਰ ‘ਚੋਂ ਮਿਲੀ ਇਸਰੋ ਵਿਗਿਆਨੀ ਦੀ ਲਾਸ਼

Isro, Scientist Body, Found, Home

ਹੈਦਰਾਬਾਦ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ (ਐੱਨ. ਆਰ. ਐੱਸ. ਸੀ.) ‘ਚ ਕੰਮ ਕਰਨ ਵਾਲੇ ਵਿਗਿਆਨੀ ਐੱਸ. ਆਰ. ਸੁਰੇਸ਼ ਕੁਮਾਰ ਅਮਨਪ੍ਰੀਤ ਸਥਿਤ ਆਪਣੀ ਰਿਹਾਇਸ਼ ‘ਚ ਸ਼ੱਕੀ ਹਲਾਤਾਂ ‘ਚ ਮ੍ਰਿਤਕ ਮਿਲੇ। ਪੁਲਸ ਮੁਤਾਬਕ ਉਨ੍ਹਾਂ ਦੀ ਪਿੱਠ ਅਤੇ ਸਿਰ ‘ਤੇ ਜ਼ਖਮ ਦੇ ਨਿਸ਼ਾਨ ਸਨ। ਇਹ ਘਟਨਾ ਮੰਗਲਵਾਰ ਸ਼ਾਮ ਦੀ ਹੈ। ਪੁਲਿਸ ਇਸ ਨੂੰ ਹੱਤਿਆ ਮੰਨ ਰਹੀ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਅੱਗੇ ਦੀ ਜਾਂਚ ਚੱਲ ਰਹੀ ਹੈ। 56 ਸਾਲ ਦੇ ਸੁਰੇਸ਼ ਕੁਮਾਰ ਐੱਨ. ਆਰ. ਐੱਸ. ਸੀ. ਦੇ ਫੋਟੋ ਸੈਸ਼ਨ ‘ਚ ਅਧਿਕਾਰੀ ਸਨ। ਸ਼ੁਰੂਆਤੀ ਜਾਂਚ ਤੋਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਹੱਤਿਆ ਨਿਜੀ ਕਾਰਨਾਂ ਕਰ ਕੇ ਹੋਈ ਹੈ।

ਇੱਥੇ ਦੱਸ ਦੇਈਏ ਕਿ ਸੁਰੇਸ਼ ਦੀ ਪਤਨੀ ਇੰਦਰਾ, ਇੰਡੀਅਨ ਬੈਂਕ ਦੀ ਚੇਨਈ ਸ਼ਾਖਾ ‘ਚ ਮੈਨੇਜਰ ਦੇ ਤੌਰ ‘ਤੇ ਕੰਮ ਕਰ ਰਹੀ ਹੈ ਅਤੇ ਆਪਣੀ ਬੇਟੀ ਨਾਲ ਰਹਿੰਦੀ ਹੈ। ਉਨ੍ਹਾਂ ਦਾ ਬੇਟਾ ਅਮਰੀਕਾ ਵਿਚ ਹੈ। ਸੁਰੇਸ਼ ਕੁਮਾਰ ਧਰਮ ਰੋਡ ਸਥਿਤ ਅਪਾਰਟਮੈਂਟ ‘ਚ ਇਕੱਲੇ ਰਹਿੰਦੇ ਸਨ। ਸੁਰੇਸ਼ ਇੱਥੇ ਪਿਛਲੇ 20 ਸਾਲਾਂ ਤੋਂ ਰਹਿ ਰਹੇ ਸਨ। ਉਹ ਮੰਗਲਵਾਰ ਨੂੰ ਕੰਮ ‘ਤੇ ਵੀ ਨਹੀਂ ਗਏ। ਉਨ੍ਹਾਂ ਦੇ ਸਾਥੀ ਨੇ ਮੋਬਾਇਲ ਫੋਨ ‘ਤੇ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਸੀ। ਪਰਿਵਾਰ ਦੇ ਮੈਂਬਰਾਂ ਨੂੰ ਉਦੋਂ ਸ਼ੱਕ ਹੋਇਆ, ਜਦੋਂ ਉਨ੍ਹਾਂ ਨੇ ਸਵੇਰੇ ਵਟਸਐਪ ‘ਤੇ ਗੱਲਬਾਤ ਨਹੀਂ ਕੀਤੀ। ਸੁਰੇਸ਼ ਦੇ ਰਿਸ਼ਤੇਦਾਰ ਜੋ ਕਿ ਉਸੇ ਅਪਾਰਟਮੈਂਟ ‘ਚ ਰਹਿੰਦੇ ਹਨ, ਉਨ੍ਹਾਂ ਦੇ ਸਾਥੀ ਨਾਲ ਘਰ ਪੁੱਜੇ। ਉਨ੍ਹਾਂ ਨੂੰ ਘਰ ਅੰਦਰੋਂ ਬੰਦ ਮਿਲਿਆ, ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ।

ਜਾਣਕਾਰੀ ਮਿਲਣ ਮਗਰੋਂ ਪਰਿਵਾਰ ਚੇਨਈ ਤੋਂ ਰਵਾਨਾ ਹੋਇਆ ਅਤੇ ਸ਼ਾਮ ਦੇ ਸਾਢੇ 5 ਵਜੇ ਘਰ ਪੁੱਜੇ। ਪੁਲਿਸ ਨੇ ਪਰਿਵਾਰ ਦੀ ਮੌਜੂਦਗੀ ‘ਚ ਦਰਵਾਜ਼ਾ ਖੋਲ੍ਹਿਆ ਤਾਂ ਸੁਰੇਸ਼ ਮ੍ਰਿਤਕ ਮਿਲੇ। ਪੁਲਿਸ ਨੂੰ ਅਪਾਰਟਮੈਂਟ ‘ਚ ਕੋਈ ਸੀ. ਸੀ. ਟੀ. ਵੀ. ਫੁਟੇਜ ਨਹੀਂ ਮਿਲੀ। ਪੁਲਿਸ ਜਾਂਚ ‘ਚ ਜੁੱਟੀ ਹੋਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here