ਸਾਡੇ ਨਾਲ ਸ਼ਾਮਲ

Follow us

11.9 C
Chandigarh
Thursday, January 22, 2026
More
    Home Breaking News Hassan Nasral...

    Hassan Nasrallah: ਇਜ਼ਰਾਈਲ ਦੀ ਵੱਡੀ ਕਾਰਵਾਈ

    Hassan Nasrallah
    Hassan Nasrallah: ਇਜ਼ਰਾਈਲ ਦੀ ਵੱਡੀ ਕਾਰਵਾਈ

    Hassan Nasrallah: ਕਦੇ ਅਮਰੀਕਾ ਨੂੰ ਅੱਤਵਾਦ ਖਿਲਾਫ ਸਭ ਤੋਂ ਸਖ਼ਤ ਸਟੈਂਡ ਵਾਲਾ ਦੇਸ਼ ਮੰਨਿਆ ਜਾਂਦਾ ਸੀ ਅਮਰੀਕਾ ਵੱਲੋਂ ਸੰਨ 2001 ’ਚ ਅਫਗਾਨਿਸਤਾਨ ’ਚ ਅਲਕਾਇਦਾ ਖਿਲਾਫ ਕੀਤੀ ਕਾਰਵਾਈ ਵਰਗੀ ਵੱਡੀ ਕਾਰਵਾਈ ਕਰਦਿਆਂ ਇਜ਼ਰਾਈਲ ਨੇ ਲਿਬਨਾਨ ’ਚ ਹਿਜਬੁੱਲਾ ਮੁਖੀ ਨਸਰੁੱਲ੍ਹਾ ਨੂੰ ਮਾਰਿਆ ਹੈ ਇਹ ਬਹੁਤ ਵੱਡੀ ਘਟਨਾ ਹੈ ਇਸ ਹਮਲੇ ਨਾਲ ਇਜ਼ਰਾਈਲ ਨੇ ਆਪਣੇ-ਆਪ ਨੂੰ ਦੁਨੀਆ ਦੀ ਵੱਡੀ ਤਾਕਤ ਦੇ ਰੂਪ ’ਚ ਪੇਸ਼ ਕੀਤਾ ਹੈ ਇਜ਼ਰਾਈਲ ਦਾ ਜੰਗ ਲਈ ਅੜੇ ਰਹਿਣਾ ਇਸ ਗੱਲ ਦਾ ਸਬੂਤ ਹੈ ਕਿ ਇਹ ਮੁਲਕ ਹਿੰਸਾ ਦੇ ਖਤਮੇ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ ਅੱਤਵਾਦ ਖਿਲਾਫ ਫੈਸਲਾਕੁੰਨ ਲੜਾਈ ਲੜਨ ਦੇ ਇਜ਼ਰਾਈਲ ਦੇ ਇਰਾਦਿਆਂ ਨੇ ਇਰਾਨ ਸਮੇਤ ਕਈ ਮੁਲਕਾਂ ਲਈ ਚੁਣੌਤੀਆਂ ਪੈਦਾ ਕਰ ਦਿੱਤੀਆਂ ਹਨ।

    Read This : Straw Pollution: ਪਰਾਲੀ ਦਾ ਫਿਰ ਪ੍ਰਦੂਸ਼ਣ

    ਦੂਜੇ ਪਾਸੇ ਇਰਾਨ ਤੇ ਕਈ ਮੁਲਕ ਇਜ਼ਰਾਈਲ ਵਿਰੋਧੀ ਸੰਗਠਨਾਂ ਦੀ ਹਮਾਇਤ ਕਰ ਰਹੇ ਹਨ ਅਮਰੀਕਾ ਵੀ ਇਜ਼ਰਾਈਲ ਨੂੰ ਸਿਧਾਂਤਕ ਹਮਾਇਤ ਦੇ ਰਿਹਾ ਹੈ ਅਸਲ ’ਚ ਦੁਨੀਆ ਦੀਆਂ ਵੱਡੀਆਂ ਤਾਕਤਾਂ ਹੀ ਟਕਰਾ ਰਹੀਆਂ ਹਨ ਫਿਰ ਵੀ ਇਸ ਵਾਰ ਇਜ਼ਰਾਈਲ ਨੇ ਹਿੰਸਾ ਦਾ ਜਵਾਬ ਤਾਕਤ ਨਾਲ ਦੇਣ ਦਾ ਸੰਦੇਸ਼ ਦਿੱਤਾ ਸਮੱਸਿਆ ਹੁਣ ਇਹ ਹੈ ਕਿ ਸਾਰੇ ਤਾਕਤਵਰ ਮੁਲਕ ਹਿੰਸਕ ਸੰਗਠਨਾਂ ਨੂੰ ਹੱਲਾਸ਼ੇਰੀ ਦੇਣ ਦੀ ਬਜਾਇ ਅਮਨ-ਅਮਾਨ ’ਤੇ ਜ਼ੋਰ ਦੇਣ ਜੇਕਰ ਇਜ਼ਰਾਈਲ ਵਿਰੋਧੀ ਗੁੱਟਾਂ ਨੂੰ ਅੰਦਰੂਨੀ ਜਾਂ ਬਾਹਰੀ ਮੱਦਦ ਮਿਲੀ ਤਾਂ ਤਬਾਹੀ ਦੇ ਹੋਰ ਭਿਆਨਕ ਮੰਜਰ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਚੰਗਾ ਹੋਵੇ ਜੇਕਰ ਤਾਕਤਵਰ ਮੁਲਕ ਆਪਣੇ ਹਿੱਤ ਸਾਧਣ ਦੀ ਬਜਾਇ ਸ਼ਾਂਤੀ ਲਈ ਅੱਗੇ ਆਉਣ। Hassan Nasrallah

    LEAVE A REPLY

    Please enter your comment!
    Please enter your name here