ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News Israel Iran C...

    Israel Iran Conflict 2025: ਇਜ਼ਰਾਈਲ ਦਾ ਈਰਾਨ ਦੇ ਪ੍ਰਮਾਣੂ ਰਿਐਕਟਰ ’ਤੇ ਹਮਲਾ, ਸ਼ਹਿਰ ਖਾਲੀ ਕਰਨ ਦੀ ਚਿਤਾਵਨੀ

    Israel Iran Conflict 2025
    Israel Iran Conflict 2025: ਇਜ਼ਰਾਈਲ ਦਾ ਈਰਾਨ ਦੇ ਪ੍ਰਮਾਣੂ ਰਿਐਕਟਰ ’ਤੇ ਹਮਲਾ, ਸ਼ਹਿਰ ਖਾਲੀ ਕਰਨ ਦੀ ਚਿਤਾਵਨੀ

    ਹੁਣ ਤੱਕ 639 ਈਰਾਨੀ ਲੋਕਾਂ ਦੀ ਮੌਤ | Israel Iran Conflict 2025

    ਤਹਿਰਾਨ (ਏਜੰਸੀ)। Israel Iran Conflict 2025: ਇਜ਼ਰਾਈਲ ਨੇ ਈਰਾਨ ’ਚ ਅਰਕ ਹੈਵੀ ਵਾਟਰ ਰਿਐਕਟਰ ’ਤੇ ਹਮਲਾ ਕੀਤਾ ਹੈ। ਹਮਲੇ ਤੋਂ ਬਾਅਦ ਹੋਏ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਹੈ। ਕੁਝ ਘੰਟੇ ਪਹਿਲਾਂ, ਇਜ਼ਰਾਈਲੀ ਫੌਜ ਨੇ ਅਰਕ ਤੇ ਖੋਂਡੂਬ ਸ਼ਹਿਰਾਂ ਦੇ ਲੋਕਾਂ ਨੂੰ ਇਲਾਕਾ ਖਾਲੀ ਕਰਨ ਦੀ ਚੇਤਾਵਨੀ ਦਿੱਤੀ ਸੀ। ਅਰਕ ’ਚ ਇੱਕ ਭਾਰੀ ਪਾਣੀ ਰਿਐਕਟਰ ਹੈ। ਇਹ ਸਹੂਲਤ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਇਸ ਦੇ ਨਾਲ ਹੀ, ਅਰਕ ’ਚ ਵੱਡੇ ਪੱਧਰ ’ਤੇ ਹਥਿਆਰ ਤਿਆਰ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ, ਖੋਂਡੂਬ ’ਚ ਇੱਕ ਆਈਆਰ-40 ਭਾਰੀ ਪਾਣੀ ਰਿਐਕਟਰ ਵੀ ਹੈ। Israel Iran Conflict 2025

    ਇਹ ਖਬਰ ਵੀ ਪੜ੍ਹੋ : IND vs ENG: ਕੋਹਲੀ ਦੇ ਸੰਨਿਆਸ ਤੋਂ ਬਾਅਦ ਨੰਬਰ-4 ’ਤੇ ਕੌਣ ਖੇਡੇਗਾ, ਰਿਸ਼ਭ ਪੰਤ ਨੇ ਕੀਤੀ ਪੁਸ਼ਟੀ, ਜਾਣੋ

    ਜੋ ਕਿ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਦਾ ਇੱਕ ਹੋਰ ਮਹੱਤਵਪੂਰਨ ਹਿੱਸਾ ਹੈ। ਇਹ ਸਹੂਲਤ ਅਰਕ ਤੋਂ ਲਗਭਗ 40 ਕਿਲੋਮੀਟਰ ਦੂਰ ਹੈ। ਅਰਕ ਵਾਂਗ, ਇਸ ਨੂੰ ਵੀ ਅੰਤਰਰਾਸ਼ਟਰੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਈਰਾਨ ਤੇ ਇਜ਼ਰਾਈਲ ਵਿਚਕਾਰ ਜੰਗ ਸੱਤਵੇਂ ਦਿਨ ’ਚ ਪਹੁੰਚ ਗਈ ਹੈ। ਹੁਣ ਤੱਕ ਇਜ਼ਰਾਈਲ ਦੇ 24 ਲੋਕ ਮਾਰੇ ਗਏ ਹਨ। ਇਸ ਦੇ ਨਾਲ ਹੀ, ਵਾਸ਼ਿੰਗਟਨ ਸਥਿਤ ਇੱਕ ਮਨੁੱਖੀ ਅਧਿਕਾਰ ਸਮੂਹ ਨੇ ਦਾਅਵਾ ਕੀਤਾ ਹੈ ਕਿ ਈਰਾਨ ’ਚ ਮਰਨ ਵਾਲਿਆਂ ਦੀ ਗਿਣਤੀ ਹੁਣ 639 ਤੱਕ ਪਹੁੰਚ ਗਈ ਹੈ ਤੇ 1329 ਲੋਕ ਜ਼ਖਮੀ ਹੋਏ ਹਨ। Israel Iran Conflict 2025

    ਇਜ਼ਰਾਈਲੀ ਹੈਕਰਾਂ ਨੇ ਈਰਾਨੀ ਨਿਊਜ਼ ਚੈਨਲਾਂ ਨੂੰ ਕੀਤਾ ਹੈਕ

    ਇਜ਼ਰਾਈਲੀ ਹੈਕਰਾਂ ਨੇ ਬੁੱਧਵਾਰ ਦੇਰ ਰਾਤ ਈਰਾਨ ਦੇ ਸਰਕਾਰੀ ਆਈਆਰਆਈਬੀ ਟੀਵੀ ਸਮੇਤ ਕਈ ਨਿਊਜ਼ ਚੈਨਲਾਂ ਨੂੰ ਹੈਕ ਕੀਤਾ। ਇਸ ਦੌਰਾਨ ਲੋਕਾਂ ਨੂੰ ਬਗਾਵਤ ਕਰਨ ਦੀ ਅਪੀਲ ਕੀਤੀ ਗਈ। ਇਨ੍ਹਾਂ ਹੈਕਰਾਂ ਨੇ ਸਾਲ 2022 ’ਚ ਈਰਾਨ ’ਚ ਹੋਏ ਵਿਰੋਧ ਪ੍ਰਦਰਸ਼ਨਾਂ ਦੀਆਂ ਵੀਡੀਓਜ਼ ਚਲਾਈਆਂ, ਜਿਸ ’ਚ ਔਰਤਾਂ ਆਪਣੇ ਵਾਲ ਕੱਟ ਰਹੀਆਂ ਹਨ।