Israel-Palestine War: ਇਜ਼ਰਾਈਲ-ਫਿਲੀਸਤੀਨ ਜੰਗ ’ਚ ਭਾਰਤ ਦੀ ਸਥਿਤੀ ਦਾ ਮੁਲਾਂਕਣ

Israel-Palestine War

ਇਜ਼ਰਾਈਲ-ਫਿਲੀਸਤੀਨ ਜੰਗ ਆਪਣੇ ਭਿਆਨਕ ਨਤੀਜਿਆਂ ਨਾਲ ਅੱਗੇ ਵਧ ਰਹੀ ਹੈ

ਇਜ਼ਰਾਈਲ-ਫਿਲੀਸਤੀਨ ਜੰਗ ਆਪਣੇ ਭਿਆਨਕ ਨਤੀਜਿਆਂ ਨਾਲ ਅੱਗੇ ਵਧ ਰਹੀ ਹੈ ਸੰਸਾਰ ਦੇ ਵੱਖ-ਵੱਖ ਦੇਸ਼ ਇਸ ਜੰਗ ਬਾਰੇ ਅਤੇ ਆਪਣੇ ਰਾਸ਼ਟਰੀ ਹਿੱਤਾਂ ਅਨੁਸਾਰ ਪ੍ਰਤੀਕਿਰਿਆ ਪ੍ਰਗਟ ਕਰ ਰਹੇ ਹਨ ਇਸ ਜੰਗ ਬਾਰੇ ਤਿੱਖੀ ਪ੍ਰਤੀਕਿਰਿਆ ਅਤੇ ਘਟਨਾਕ੍ਰਮ ਦੇਖਣ ਨੂੰ ਮਿਲ ਰਹੇ ਹਨ ਅੰਤਰਰਾਸ਼ਟਰੀ ਅਪਰਾਧ ਕੋਰਟ ਨੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਅਤੇ ਰੱਖਿਆ ਮੰਤਰੀ ਖਿਲਾਫ਼ ਜੰਗੀ ਅਪਰਾਧਾਂ ਅਤੇ ਮਨੁੱਖਤਾ ਖਿਲਾਫ ਅਪਰਾਧਾਂ ਲਈ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ ਅਤੇ ਇਸ ਤਰ੍ਹਾਂ ਹਮਾਸ ਦੇ ਤਿੰਨ ਅੱਤਵਾਦੀਆਂ ਖਿਲਾਫ ਵੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਅੰਤਰਰਾਸ਼ਟਰੀ ਕੋਰਟ ਨੇ ਜੰਗ ’ਚ ਸ਼ਾਮਲ ਦੇਸ਼ਾਂ ਨੂੰ ਅਪੀਲ ਕੀਤੀ ਹੈ। (Israel-Palestine War)

ਕਿ ਉਹ ਜੰਗ ਰੋਕਣ ਯੂਰਪ ਦੇ ਤਿੰਨ ਦੇਸ਼ਾਂ ਸਪੇਨ, ਆਇਰਲੈਂਡ ਅਤੇ ਨਾਰਵੇ ਨੇ ਜੰਗ ਵਿਚਕਾਰ ਫਿਲੀਸਤੀਨ ਰਾਜ ਨੂੰ ਮਾਨਤਾ ਦਿੱਤੀ ਹੈ ਅਤੇ ਇਸ ’ਤੇ ਇਜ਼ਰਾਇਲ ਨੇ ਸਖ਼ਤ ਨਰਾਜ਼ਗੀ ਪ੍ਰਗਟ ਕਰਦਿਆਂ ਰਾਜਦੂਤਾਂ ਨੂੰ ਇਨ੍ਹਾਂ ਦੇਸ਼ਾਂ ਤੋਂ ਵਾਪਸ ਬੁਲਾਇਆ ਹੈ ਇਜ਼ਰਾਇਲ ਨੇ 25-26 ਮਈ ਨੂੰ ਰਾਫਾ ਸ਼ਹਿਰ ਦੇ ਇੱਕ ਹਿੱਸੇ ’ਤੇ ਹਮਲਾ ਕੀਤਾ ਜਿੱਥੋਂ ਅੱਗ ਦੀਆਂ ਲਪਟਾਂ ’ਚ 45 ਤੋਂ ਜਿਆਦਾ ਲੋਕ ਮਾਰੇ ਗਏ ਤੇ ਕਈ ਲੋਕ ਜ਼ਖ਼ਮੀ ਹੋਏ ਮ੍ਰਿਤਕ ਅਤੇ ਜ਼ਖ਼ਮੀਆਂ ਦੀ ਗਿਣਤੀ ਦਾ ਮੁਲਾਂਕਣ ਕਰਨਾ ਮੁਸ਼ਕਿਲ ਹੈ ਜਰਮਨੀ ਨੇ ਆਪਣੇ ਵਿਦੇਸ਼ ਮੰਤਰੀ ਅੰਨਾਲੇਨਾ ਬੋਇਰਬੋਕ ਦੇ ਜ਼ਰੀਏ ਯੂਰਪੀ ਸੰਘ ਦੀ ਵਿਦੇਸ਼ ਨੀਤੀ ਦੇ ਮੁੱਖ ਜੋਸੇਫ ਓਰਵੇਲ ਦੀ ਹਮਾਇਤ ਕੀਤੀ। (Israel-Palestine War)

ਇਹ ਵੀ ਪੜ੍ਹੋ : ਪੰਜਾਬ ਸਰਕਾਰ ਜਲਦ ਕਰੇਗੀ 300 ਵੈਟਰਨਰੀ ਅਫ਼ਸਰਾਂ ਦੀ ਭਰਤੀ

ਜਿਨ੍ਹਾਂ ਨੇ ਇਜ਼ਰਾਇਲ ਨੂੰ ਅਪੀਲ ਕੀਤੀ ਕਿ ਅੰਤਰਰਾਸ਼ਟਰੀ ਕੋਰਟ ਦੇ ਫੈਸਲੇ ਦੇ ਸਨਮਾਨ ’ਚ ਅਜਿਹੇ ਹਮਲਿਆਂ ’ਤੇ ਰੋਕ ਲਾ ਦਿੱਤੀ ਜਾਣੀ ਚਾਹੀਦੀ ਹੈ ਸਾਊਦੀ ਅਰਬ ਨੇ ਵੀ ਇਜ਼ਰਾਇਲ ਦੇ ਹਮਲਿਆਂ ਦੀ ਨਿੰਦਾ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਰਾਫਾ ’ਤੇ ਹਮਲੇ ਨਾਲ ਜੰਗ ਰੋਕਣ ’ਚ ਵਿਚੋਲਗੀ ਦੇ ਯਤਨਾਂ ਅਤੇ ਰੁਕਾਵਟਾਂ ਦੇ ਅਦਾਨ-ਪ੍ਰਦਾਨ ’ਚ ਰੁਕਾਵਟ ਪੈਦਾ ਹੋ ਸਕਦੀ ਹੈ ਕਤਰ ਜੋ ਇਜ਼ਰਾਇਲ ਅਤੇ ਹਮਾਸ ਵਿਚਕਾਰ ਸ਼ਾਂਤੀ ਗੱਲਬਾਤ ਦੀ ਮੇਜ਼ਬਾਨੀ ਕਰਦਾ ਹੈ, ਉਸ ਨੇ ਵੀ ਇਸ ਹਮਲੇ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਕਤਰ ਇਸ ਹਮਲੇ ਨੂੰ ਅੰਤਰਰਾਸ਼ਟਰੀ ਕਾਨੂੰਨਾਂ ਦਾ ਗੰਭੀਰ ਉਲੰਘਣ ਅਤੇ ਇਸ ਵਿਚ ਘਿਰੇ ਹੋਏ ਖੇਤਰ ’ਚ ਮਨੁੱਖੀ ਸੰਕਟ ਨੂੰ ਵਧਾਉਣ ਦੀ ਕਾਰਵਾਈ ਮੰਨਦਾ ਹੈ ਅਮਰੀਕਾ ਨੇ ਇਸ ਹਮਲੇ ਤੋਂ ਪਹਿਲਾਂ ਚਿਤਾਵਨੀ ਦਿੱਤੀ ਸੀ। (Israel-Palestine War)

ਇਜ਼ਰਾਇਲ ਵੱਲੋਂ ਰਾਫਾ ’ਤੇ ਹਮਲੇ ਨਾਲ ਖ਼ਤਰੇ ਦੀ ਰੇਖਾ ਪਾਰ ਹੋ ਸਕਦੀ ਹੈ

ਕਿ ਇਜ਼ਰਾਇਲ ਵੱਲੋਂ ਰਾਫਾ ’ਤੇ ਹਮਲੇ ਨਾਲ ਖ਼ਤਰੇ ਦੀ ਰੇਖਾ ਪਾਰ ਹੋ ਸਕਦੀ ਹੈ ਦੋ ਹੋਰ ਦੇਸ਼ਾਂ ਦੀਆਂ ਪ੍ਰਤੀਕਿਰਿਆਵਾਂ ਮਹੱਤਵਪੂਰਨ ਹਨ ਜੋ ਇਜ਼ਰਾਇਲ ਨੂੰ ਨਾਪਸੰਦ ਹਨ ਇਹ ਦੇਸ਼ ਇਰਾਨ ਤੇ ਤੁਰਕੀ ਹਨ ਤੁਰਕੀ ਦੇ ਰਾਸ਼ਟਰਪਤੀ ਰੇਸਪ ਤੈਯਪ ਏਰਦੋਗਨ ਨੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਖਿਲਾਫ਼ ਆਪਣਾ ਗੁੱਸਾ ਪ੍ਰਗਟ ਕਰਦਿਆਂ ਕਿਹਾ ਕਿ ਜੰਗ ’ਚ ਘਿਰੇ ਨੇਤਨਯਾਹੂ ਅਤੇ ਉਨ੍ਹਾਂ ਦਾ ਹਤਿਆਰਾ ਨੈੱਟਵਰਕ ਲੋਕਾਂ ਦੀ ਹੱਤਿਆ ਕਰਕੇ ਸੱਤਾ ’ਤੇ ਆਪਣੀ ਪਕੜ ਮਜ਼ਬੂਤ ਕਰਨਾ ਚਾਹੁੰਦਾ ਹੈ ਇਜ਼ਰਾਇਲ-ਫਿਲੀਸਤੀਨ ਸੰਘਰਸ਼ ਬਾਰੇ ਭਾਰਤ ਦੀ ਦੁਵਿਧਾ ਸਮਝੀ ਜਾ ਸਕਦੀ ਹੈ ਭਾਰਤ ਤੇਲ ਦੀ ਸਪਲਾਈ ਲਈ ਅਰਬ ਦੇਸ਼ਾਂ ’ਤੇ ਨਿਰਭਰ ਹੈ ਅਤੇ ਅੰਤਰਰਾਸ਼ਟਰੀ ਮੰਚਾਂ ’ਤੇ ਅਰਬ ਦੇਸ਼ਾਂ ਦੀ ਗਿਣਤੀ ਕਾਫੀ ਹੈ ਭਾਰਤ ਇਸ ਗੱਲ ਨੂੰ ਵੀ ਜਾਣਦਾ ਹੈ। (Israel-Palestine War)

ਲਗਭਗ 70 ਲੱਖ ਭਾਰਤੀ ਅਰਬ ਦੇਸ਼ਾਂ ’ਚ ਕੰਮ ਕਰ ਰਹੇ

ਕਿ ਲਗਭਗ 70 ਲੱਖ ਭਾਰਤੀ ਅਰਬ ਦੇਸ਼ਾਂ ’ਚ ਕੰਮ ਕਰ ਰਹੇ ਹਨ ਅਤੇ ਉਹ ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ ’ਚ ਯੋਗਦਾਨ ਦੇ ਰਹੇ ਹਨ ਭਾਰਤ ਬਸਤੀਵਾਦੀ ਦੌਰ ਤੋਂ ਫਿਲੀਸਤੀਨ ਦਾ ਸਮੱਰਥਕ ਰਿਹਾ ਹੈ ਸਾਲ 1974 ’ਚ ਭਾਰਤ ਪਹਿਲਾ ਗੈਰ-ਅਰਬ ਦੇਸ਼ ਸੀ ਜਿਸ ਨੇ ਫਿਲੀਸਤੀਨੀ ਮੁਕਤੀ ਸੰਗਠਨ ਨੂੰ ਫਿਲੀਸਤੀਨ ਦੇ ਇੱਕੋ-ਇੱਕ ਪ੍ਰਤੀਨਿਧੀ ਦੇ ਰੂਪ ’ਚ ਮਾਨਤਾ ਦਿੱਤੀ ਸੀ 1988 ’ਚ ਭਾਰਤ ਸੰਸਾਰ ਦੇ ਉਨ੍ਹਾਂ ਪਹਿਲੇ ਗਿਣੇ-ਚੁਣੇ ਦੇਸ਼ਾਂ ’ਚੋਂ ਸੀ ਜਿਸ ਨੇ ਫਿਲੀਸਤੀਨ ਰਾਜ ਨੂੰ ਮਾਨਤਾ ਦਿੱਤੀ ਸੀ ਭਾਰਤ ਨੇ ਆਪਣੀ ਮੱਧ ਪੂਰਬ ਨੀਤੀ ’ਚ ਰਣਨੀਤਿਕ ਬਦਲਾਅ ਕੀਤਾ ਹੈ ਅਤੇ ਇਜ਼ਰਾਇਲ ਅਤੇ ਫਿਲੀਸਤੀਨ ਦੇ ਨਾਲ ਸਬੰਧ ਵੱਖ-ਵੱਖ ਨਿਰਧਾਰਿਤ ਕੀਤੇ ਇਸ ਬਦਲਾਅ ਦਾ ਕਾਰਨ ਉਸ ਦੀ ਪਰੰਪਰਾਗਤ ਨੀਤੀ ਹੈ ਸਾਲ 1992 ’ਚ ਭਾਰਤ ਨੇ ਇਜ਼ਰਾਇਲ ਨਾਲ ਰਣਨੀਤਿਕ ਸਬੰਧ ਬਣਾ ਲਏ ਸਨ।

ਇਹ ਵੀ ਪੜ੍ਹੋ : ਦੂਜੇ ਗੇੜ ਤਹਿਤ ਝੋਨੇ ਦੀ ਲਵਾਈ 15 ਜੂਨ ਤੋਂ, ਕਿਸਾਨਾਂ ਵੱਲੋਂ ਤਿਆਰੀਆਂ ਵਿੱਢੀਆਂ

ਆਰਥਿਕ, ਫੌਜੀ, ਖੇਤੀ, ਪੁਲਾੜ ਖੋਜ, ਰਾਜਨੀਤਿਕ ਅਤੇ ਸੁਰੱਖਿਆ ਵਰਗੇ ਵੱਖ-ਵੱਖ ਖੇਤਰਾਂ ’ਚ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਸਬੰਧ ਮਜ਼ਬੂਤ ਹੋਏ ਇਜ਼ਰਾਇਲ ਵਿਸ਼ਵ ਦੇ ਉਨ੍ਹਾਂ ਗਿਣੇ-ਚੁਣੇ ਦੇਸ਼ਾਂ ’ਚ ਸੀ ਜਿਸ ਨੇ ਕਾਰਗਿਲ ਜੰਗ ਦੌਰਾਨ ਭਾਰਤ ਨੂੰ ਪ੍ਰਤੱਖ ਰੂਪ ਨਾਲ ਸਹਾਇਤਾ ਦਿੱਤੀ ਸੀ ਦੂਜਾ, ਭਾਰਤੀ ਸੰਸਦ ’ਤੇ ਹਮਲੇ ਦੇ ਜਵਾਬ ’ਚ ਪਾਕਿਸਤਾਨ ਖਿਲਾਫ ਆਪਰੇਸ਼ਨ ਪਰਾਕ੍ਰਮ ਦੌਰਾਨ ਇਜ਼ਰਾਇਲ ਨੇ ਭਾਰਤ ਦੀ ਮੰਗ ’ਤੇ ਉਸ ਨੂੰ ਭਾਰੀ ਉਪਕਰਨ ਮੁਹੱਈਆ ਕਰਵਾਏ ਅਤੇ ਇਜ਼ਰਾਇਲ ਭਾਰਤ ਦਾ ਸਭ ਤੋਂ ਵੱਡਾ ਰੱਖਿਆ ਭਾਈਵਾਲ ਬਣਿਆ ਅਤੀਤ ’ਚ ਇਜ਼ਰਾਇਲ ਵੀ ਕਿਸੇ ਵੀ ਸੁਰੱਖਿਆ ਖ਼ਤਰੇ ਦੌਰਾਨ ਭਾਰਤ ਨਾਲ ਖੜ੍ਹਾ ਰਿਹਾ। (Israel-Palestine War)

ਉਸ ਨੇ 1962 ’ਚ ਚੀਨ ਦੇ ਨਾਲ ਜੰਗ ਦੌਰਾਨ ਭਾਰਤ ਨੂੰ ਹਥਿਆਰਾਂ ਦੀ ਸਪਲਾਈ ਕੀਤੀ ਸੀ ਇਸ ਤੋਂ ਇਲਾਵਾ ਕਸ਼ਮੀਰ ਮੁੱਦੇ ’ਤੇ ਭਾਰਤ ਨੂੰ ਅਰਬ ਦੇਸ਼ਾਂ ਤੋਂ ਕੋਈ ਹਮਾਇਤ ਨਹੀਂ ਮਿਲੀ ਸੀਮਾ ਪਾਰ ਪ੍ਰਾਯੋਜਿਤ ਅੱਤਵਾਦ ਦੇ ਸਬੰਧ ’ਚ ਅਰਬ ਦੇਸ਼ਾਂ ਨੇ ਪਾਕਿਸਤਾਨ ’ਤੇ ਕੋਈ ਰੋਕ ਨਹੀਂ ਲਾਈ ਇਜ਼ਰਾਇਲ ਨੇ ਇਨ੍ਹਾਂ ਦੋਵਾਂ ਮੁੱਦਿਆਂ ’ਤੇ ਭਾਰਤ ਦੀ ਹਮਾਇਤ ਕੀਤੀਦੋਵਾਂ ਦੇਸ਼ਾਂ ਵਿਚਕਾਰ ਪੂਰਨ ਕੂਟਨੀਤਿਕ ਸਬੰਧਾਂ ਦੀ ਸਥਾਪਨਾ ਤੋਂ ਪਹਿਲਾਂ ਵੀ ਭਾਰਤ-ਪਾਕਿ ਜੰਗ ਦੌਰਾਨ ਇਜ਼ਰਾਇਲ ਨੇ ਭਾਰਤ ਦੀ ਹਮਾਇਤ ਕੀਤੀ 1969 ’ਚ ਸਥਾਪਿਤ ਇਸਲਾਮੀ ਸਹਿਯੋਗ ਸੰਗਠਨ ਦੀ ਸਥਾਪਨਾ ਦੇ ਸਮੇਂ ਭਾਰਤ ਨੂੰ ਇਸ ਦੀ ਮੈਂਬਰਸ਼ਿਪ ਨਹੀਂ ਦਿੱਤੀ ਗਈ। (Israel-Palestine War)

ਭਾਰਤ ’ਚ ਮੁਸਲਮਾਨਾਂ ਦੀ ਵੱਡੀ ਅਬਾਦੀ ਹੈ

ਜਦੋਂਕਿ ਭਾਰਤ ’ਚ ਮੁਸਲਮਾਨਾਂ ਦੀ ਵੱਡੀ ਅਬਾਦੀ ਹੈ ਇਸਲਾਮੀ ਸਹਿਯੋਗ ਸੰਗਠਨ ਨੇ ਇਹ ਕੰਮ ਪਾਕਿਸਤਾਨ ਦੇ ਉਕਸਾਵੇ ’ਤੇ ਕੀਤਾ ਅਤੇ ਅੱਜ ਵੀ ਭਾਰਤ ਇਸ ਸੰਗਠਨ ਦਾ ਮੈਂਬਰ ਨਹੀਂ ਹੈ ਸਗੋਂ ਭਾਰਤ ਨੂੰ ਇਜ਼ਰਾਇਲ ਅਤੇ ਅਰਬ ਦੇਸ਼ਾਂ ਵਿਚਕਾਰ ਸੰਤੁਲਨ ਨੂੰ ਬਣਾਈ ਰੱਖਣ ਲਈ ਚੌਕਸ ਰਹਿਣਾ ਚਾਹੀਦਾ ਹੈ ਪਰ ਭਾਰਤ ਵਿਸ਼ਵ ਭਾਈਚਾਰੇ ਦੇ ਸਾਹਮਣੇ ਸਬੂਤਾਂ ਨੂੰ ਪੇਸ਼ ਕਰ ਸਕਦਾ ਹੈ ਤੇ ਆਪਣੇ ਕੂਟਨੀਤਿਕ ਵਸੀਲਿਆਂ ਦੀ ਵਰਤੋਂ ਕਰਕੇ ਇਸ ਸੰਘਰਸ਼ ਦੇ ਹੱਲ ’ਚ ਸਹਾਇਤਾ ਕਰ ਸਕਦਾ ਹੈ ਉਦਾਹਰਨ ਲਈ ਭਾਰਤ ਵਿਸ਼ਵ ਭਾਈਚਾਰੇ ਨੂੰ ਵਰਤਮਾਨ ’ਚ ਚੱਲ ਰਹੀ ਜੰਗ ਦੇ ਕਾਰਨ ਬਾਰੇ ਯਾਦ ਕਰਵਾ ਸਕਦਾ ਹੈ ਕੁਝ ਆਗੂ 7 ਅਕਤੂਬਰ ਨੂੰ ਇਜ਼ਰਾਇਲ ’ਤੇ ਹਮਲੇ ਅਤੇ ਉਸ ਤੋਂ ਬਾਅਦ ਹਮਾਸ ਵੱਲੋਂ ਇਜ਼ਰਾਇਲ ’ਤੇ ਵਾਰ-ਵਾਰ ਮਿਜ਼ਾਇਲ ਹਮਲਿਆਂ ਦੀਆਂ ਗੱਲਾਂ ਕਰ ਰਹੇ ਹਨ। (Israel-Palestine War)

ਕੁਝ ਦਾ ਕਹਿਣਾ ਹੈ ਕਿ ਹਮਾਸ ਵੱਲੋਂ ਇਹ ਹਮਲਾ ਇਜ਼ਰਾਇਲ ਦੇ ਕਬਜ਼ੇ ਅਤੇ ਫਿਲੀਸਤੀਨੀ ਲੋਕਾਂ ਦੇ ਦਮਨ ਪ੍ਰਤੀ ਪ੍ਰਤੀਕਿਰਿਆ ਹੈ। ਇਹ ਇੱਕ ਤਰ੍ਹਾਂ ਭਾਨੂਮਤੀ ਦਾ ਪਿਟਾਰਾ ਖੋਲ੍ਹਣ ਵਰਗਾ ਹੈ ਜੇਕਰ ਅਕਤੂਬਰ 7 ਦੀ ਘਟਨਾ ਨੂੰ ਇੱਕ ਅਜ਼ਾਦ ਘਟਨਾ ਦੇ ਰੂਪ ’ਚ ਦੇਖਿਆ ਜਾਵੇ ਜਿਸ ਕਾਰਨ ਵਰਤਮਾਨ ’ਚ ਜੰਗ ਹੋਈ ਫਿਰ ਇਸ ਸੰਘਰਸ਼ ਦਾ ਹੱਲ ਲੱਭਿਆ ਜਾ ਸਕਦਾ ਹੈ ਕਿ ਹਮਾਸ ਬੰਦੀਆਂ ਦੀ ਵਾਪਸੀ ਕਰੇ ਅਤੇ ਆਪਣੇ ਹਥਿਆਰ ਰੱਖ ਦੇਵੇ ਅਤੇ ਫਿਲੀਸਤੀਨ ਦੇ ਸ਼ਾਸਨ ਨੂੰ ਫਿਲੀਸਤੀਨ ਮੁਕਤੀ ਸੰਗਠਨ ਵਰਗੇ ਨਾਗਰਿਕ ਭਾਈਚਾਰੇ ਨੂੰ ਸੌਂਪੇ ਜੰਗ ਰੋਕਣ ਲਈ ਵਰਤਮਾਨ ’ਚ ਚੱਲ ਰਹੀ ਗੱਲਬਾਤ ’ਚ ਭਾਰਤ ਨੂੰ ਇੱਕ ਨਵਾਂ ਦ੍ਰਿਸ਼ਟੀਕੋਣ ਰੱਖਣਾ ਚਾਹੀਦਾ ਹੈ। (Israel-Palestine War)

ਡਾ. ਡੀ. ਕੇ. ਗਿਰੀ
(ਇਹ ਲੇਖਕ ਦੇ ਆਪਣੇ ਵਿਚਾਰ ਹਨ)

LEAVE A REPLY

Please enter your comment!
Please enter your name here