ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home Breaking News Israel Iran C...

    Israel Iran Conflict: ਇਜ਼ਰਾਈਲ ਨੇ ਈਰਾਨ ’ਤੇ ਫਿਰ ਕੀਤੇ ਹਵਾਈ ਹਮਲੇ, ਨਿਊਜ਼ ਚੈਨਲ ’ਤੇ ਸੁੱਟੇ ਬੰਬ

    Israel Iran Conflict
    Israel Iran Conflict: ਇਜ਼ਰਾਈਲ ਨੇ ਈਰਾਨ ’ਤੇ ਫਿਰ ਕੀਤੇ ਹਵਾਈ ਹਮਲੇ, ਨਿਊਜ਼ ਚੈਨਲ ’ਤੇ ਸੁੱਟੇ ਬੰਬ

    ਲਾਈਵ ਸ਼ੋਅ ਕਰ ਰਹੀ ਐਂਕਰ ਵਾਲ-ਵਾਲ ਬਚੀ

    ਤਹਿਰਾਨ (ਏਜੰਸੀ)। Israel Iran Conflict: ਇਜ਼ਰਾਈਲ ਤੇ ਈਰਾਨ ਵਿਚਕਾਰ ਟਕਰਾਅ ਲਗਾਤਾਰ ਚੌਥੇ ਦਿਨ ਵੀ ਜਾਰੀ ਹੈ। ਇਜ਼ਰਾਈਲ ਨੇ ਸੋਮਵਾਰ ਸ਼ਾਮ ਨੂੰ ਫਿਰ ਕੇਂਦਰੀ ਈਰਾਨ ’ਤੇ ਹਵਾਈ ਹਮਲੇ ਕੀਤੇ। ਇਜ਼ਰਾਈਲ ਦੀ ਹਵਾਈ ਸੈਨਾ ਨੇ ਈਰਾਨ ਦੀ ਰਾਜਧਾਨੀ ਤਹਿਰਾਨ ’ਚ ਰਾਸ਼ਟਰੀ ਟੀਵੀ ਨਿਊਜ਼ ਚੈਨਲ ਇਸਲਾਮਿਕ ਰਿਪਬਲਿਕ ਆਫ ਈਰਾਨ ਬ੍ਰਾਡਕਾਸਟਿੰਗ ਦੀ ਇਮਾਰਤ ’ਤੇ ਬੰਬ ਸੁੱਟੇ। ਘਟਨਾ ਸਮੇਂ, ਟੀਵੀ ਐਂਕਰ ਇੱਕ ਲਾਈਵ ਸ਼ੋਅ ਦੀ ਮੇਜ਼ਬਾਨੀ ਕਰ ਰਹੀ ਸੀ। ਉਹ ਬੰਬ ਧਮਾਕੇ ਤੋਂ ਵਾਲ-ਵਾਲ ਬਚ ਗਈ।

    ਇਹ ਖਬਰ ਵੀ ਪੜ੍ਹੋ : Today Gold Price In India: ਅੱਜ ਇਨ੍ਹਾਂ ਮਹਿੰਗਾ ਹੋਇਆ ਸੋਨਾ, ਚਾਂਦੀ ਵੀ ਚਮਕੀ, ਜਾਣੋ

    ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ, ਜਿਸ ’ਚ ਐਂਕਰ ਸਟੂਡੀਓ ਤੋਂ ਭੱਜਦੀ ਹੋਈ ਦਿਖਾਈ ਦੇ ਰਹੀ ਹੈ। ਉਸਦੇ ਪਿੱਛੇ ਦੀ ਸਕਰੀਨ ਕਾਲੀ ਹੋ ਗਈ। ਸਟੂਡੀਓ ਮਲਬੇ ਤੇ ਧੂੰਏਂ ਨਾਲ ਭਰਿਆ ਹੋਇਆ ਸੀ। ਇੱਕ ਵਿਅਕਤੀ ਨੂੰ ਅੱਲ੍ਹਾ ਹੂ ਅਕਬਰ ਕਹਿੰਦੇ ਸੁਣਿਆ ਗਿਆ। ਇਜ਼ਰਾਈਲ ਡਿਫੈਂਸ ਫੋਰਸ ਨੇ ਟਵਿੱਟਰ ’ਤੇ ਈਰਾਨ ’ਤੇ ਹਮਲੇ ਦਾ ਇੱਕ ਹੋਰ ਵੀਡੀਓ ਜਾਰੀ ਕੀਤਾ। ਕੈਪਸ਼ਨ ’ਚ ਕਿਹਾ ਗਿਆ ਹੈ ਕਿ ਅੱਜ ਸਵੇਰ ਤੋਂ ਹੀ ਇਜ਼ਰਾਈਲ ਦੀ ਹਵਾਈ ਸੈਨਾ ਨੇ ਮਿਜ਼ਾਈਲ ਲਾਂਚਰਾਂ ਨਾਲ ਭਰੇ ਕਈ ਟਰੱਕਾਂ ਨੂੰ ਨਿਸ਼ਾਨਾ ਬਣਾਇਆ।

    ਜੋ ਤਹਿਰਾਨ ਵੱਲ ਜਾ ਰਹੇ ਸਨ। ਇਜ਼ਰਾਈਲ ਨੇ ਐਤਵਾਰ ਰਾਤ ਨੂੰ ਈਰਾਨ ਦੇ ਵਿਦੇਸ਼ ਮੰਤਰਾਲੇ ’ਤੇ ਹਮਲਾ ਕੀਤਾ। ਇਸ ’ਚ 100 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ। 14 ਜੂਨ ਨੂੰ ਇਜ਼ਰਾਈਲੀ ਫੌਜ ਨੇ ਰੱਖਿਆ ਮੰਤਰਾਲੇ ’ਤੇ ਵੀ ਹਮਲਾ ਕੀਤਾ। ਪਿਛਲੇ ਚਾਰ ਦਿਨਾਂ ਦੌਰਾਨ, ਇਜ਼ਰਾਈਲੀ ਹਮਲਿਆਂ ਕਾਰਨ ਈਰਾਨ ’ਚ 224 ਲੋਕ ਮਾਰੇ ਗਏ ਹਨ। 1,277 ਤੋਂ ਵੱਧ ਜ਼ਖਮੀ ਹਨ। ਅਮਰੀਕਾ ਸਥਿਤ ਮਨੁੱਖੀ ਅਧਿਕਾਰ ਕਾਰਕੁਨ ਸਮੂਹ ਨੇ ਈਰਾਨ ’ਚ 406 ਲੋਕਾਂ ਦੀ ਮੌਤ ਦਾ ਦਾਅਵਾ ਕੀਤਾ ਹੈ। Israel Iran Conflict