ਇਜਰਾਇਲ ਨੇ ਗਾਜਾ ਪੱਟੀ ‘ਤੇ ਕੀਤਾ ਹਵਾਈ ਹਮਲਾ | Airstrike
ਉਤਰੀ ਗਾਜਾ ਪੱਟੀ ‘ਚ ਇੱਕ ਬੁਨਿਆਦੀ ਢਾਂਚੇ ‘ਤੇ ਕੀਤਾ ਹਮਲਾ
ਯੇਰੂਸ਼ਲਮ, ਏਜੰਸੀ। ਇਜਰਾਇਲ ਦੀ ਫੌਜ ਨੇ ਕਿਹਾ ਹੈ ਕਿ ਲਗਾਤਾਰ ਦੂਜੇ ਦਿਨ ਜਾਰੀ ਹਿੰਸਾ ਨੂੰ ਦੇਖਦੇ ਹੋਏ ਫੌਜ ਨੇ ਵੀਰਵਾਰ ਰਾਤ ਗਾਜਾ ਪੱਟੀ ‘ਤੇ ਜਵਾਬੀ ਕਾਰਵਾਈ ਕਰਦੇ ਹੋਏ ਹਵਾਈ ਹਮਲੇ (Airstrike) ਕੀਤੇ ਹਨ। ਇਜਰਾਇਲੀ ਫੌਜ ਦੇ ਬੁਲਾਰੇ ਨੇ ਇੱਕ ਬਿਆਨ ‘ਚ ਕਿਹਾ ਹੈ ਕਿ ਫੌਜ ਨੇ ਹੈਲੀਕਾਪਟਰ ਨਾਲ ਉਤਰੀ ਗਾਜਾ ਪੱਟੀ ‘ਚ ਇੱਕ ਬੁਨਿਆਦੀ ਢਾਂਚੇ ‘ਤੇ ਹਮਲਾ ਕੀਤਾ। ਇਹ ਹਮਲਾ ਹਮਾਸ ‘ਚ ਚੱਲ ਰਹੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਕੀਤਾ ਗਿਆ ਜੋ ਗਾਜਾ ‘ਚ ਇਸਲਾਮਿਕ ਫਿਲਸਤੀਨ ਅੰਦੋਲਨ ਨੂੰ ਅੰਜਾਮ ਦੇ ਰਿਹਾ ਹੈ। ਉਹਨਾਂ ਕਿਹਾ ਕਿ ਇਹ ਹਮਲਾ ਇਜਰਾਇਲੀ ਖੇਤਰ ‘ਚ ਕੱਲ੍ਹ ਫਿਲਸਤੀਨ ਦੇ ਅੰਦਰੂਨੀ ਖੇਤਰ ‘ਚ ਕੀਤੇ ਗਏ ਫਿਸਫੋਟਕ ਗੁਬਾਰਿਆਂ ਦੇ ਹਮਲੇ ਦੇ ਜਵਾਬ ‘ਚ ਕੀਤਾ ਗਿਆ। ਸਥਾਨਕ ਮੀਡੀਆ ਰਿਪੋਰਟ ‘ਚ ਕਿਹਾ ਹੈ ਕਿ ਗੁਬਾਰਿਆਂ ਦੇ ਧਮਾਕੇ ਫੌਜੀ ਗਸ਼ਤੀ ਦਲ ‘ਤੇ ਸੀਮਾ ਦੇ ਕੋਲ ਕੀਤੇ ਗਏ ਸਨ। ਇਸ ‘ਚ ਕਿਸੇ ਦੇ ਜਾਨੀ ਨੁਕਸਾਨ ਅਤੇ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਰਿਪੋਰਟ ਅਜੇ ਸਾਹਮਣੇ ਨਹੀਂ ਆਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।