ਇਜ਼ਰਾਈਲ-ਹਮਾਸ ਜੰਗ ਦਾ ਘੇਰਾ ਲਗਾਤਾਰ ਵਧਦਾ ਜਾ ਰਿਹਾ ਹੈ। ਹੁਣ ਇਰਾਨ ਤੇ ਇਜ਼ਰਾਈਲ ਦੀ ਸਿੱਧੀ ਜੰਗ ਦੀਆਂ ਸੰਭਾਵਨਾਵਾਂ ਨੇ ਪੂਰੀ ਦੁਨੀਆ ਲਈ ਬੇਚੈਨੀ ਪੈਦਾ ਕਰ ਦਿੱਤੀ। ਇਰਾਨ ਜਿੱਥੇ ਧਾਰਮਿਕ ਕੱਟੜਤਾ ਲਈ ਮੰਨਿਆ ਜਾਂਦਾ ਹੈ, ਉੱਥੇ ਇਜ਼ਰਾਈਲ ਨਾਲ ਟਕਰਾਅ ਨੂੰ ਧਾਰਮਿਕ ਰੰਗਤ ਵੀ ਦੇ ਰਿਹਾ ਹੈ। ਇਜ਼ਰਾਈਲ-ਫਲਸਤੀਨ ਦੀ ਲੜਾਈ ਦੋ ਮਜ਼ਹਬਾਂ ਦੀ ਲੜਾਈ ਬਣਦੀ ਜਾ ਰਹੀ ਹੈ। ਸੀਰੀਆ, ਯਮਨ, ਲਿਬਨਾਨ ਅਤੇ ਯੂਏਈ ਪਹਿਲਾਂ ਹੀ ਇਜ਼ਰਾਈਲ ਖਿਲਾਫ਼ ਮੈਦਾਨ ’ਚ ਹਨ। (Israel-Iran)
ਜੇਕਰ ਅਮਰੀਕਾ ਇਜ਼ਰਾਈਲ ਦੀ ਹਮਾਇਤ ਕਰ ਰਿਹਾ ਹੈ ਤਾਂ ਚੀਨ ਤੇ ਰੂਸ ਅਮਰੀਕਾ ਦੇ ਵਿਰੁੱਧ ਖੜ੍ਹੇ ਹਨ। ਭਾਰਤ ਨੇ ਤਾਜ਼ਾ ਹਾਲਾਤਾਂ ਨੂੰ ਵੇਖਦਿਆਂ ਆਪਣੇ ਨਾਗਰਿਕਾਂ ਨੂੰ ਇਜ਼ਰਾਈਲ ਨਾ ਜਾਣ ਦੀ ਸਲਾਹ ਦਿੱਤੀ ਹੈ। ਇਸੇ ਤਰ੍ਹਾਂ ਕਈ ਮੁਲਕਾਂ ਨੇ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਭਾਵੇਂ ਇਰਾਨ ਦਾ ਹਮਲਾਵਰ ਰੁਖ ਨਜ਼ਰ ਆ ਰਿਹਾ ਹੈ ਪਰ ਇੱਥੇ ਇਜ਼ਰਾਈਲ ਦੀਆਂ ਕਾਰਵਾਈਆਂ ਵੀ ਜੰਗੀ ਮਾਹੌਲ ਉਸਾਰਨ ਲਈ ਜਿੰਮੇਵਾਰ ਹਨ। (Israel-Iran)
ਅੰਤਰਰਾਸ਼ਟਰੀ ਦਬਾਅ ਦੇ ਬਾਵਜ਼ੂਦ ਇਜ਼ਰਾਈਲ ਲਗਾਤਾਰ ਫਲਸਤੀਨ ’ਤੇ ਹਮਲੇ ਕਰ ਰਿਹਾ ਹੈ। ਇਜ਼ਰਾਈਲ ਦੀ ਹਮਾਸ ਖਿਲਾਫ਼ ਕਾਰਵਾਈ ਤਾਂ ਜੰਗ ਦਾ ਹਿੱਸਾ ਹੋ ਸਕਦੀ ਹੈ ਪਰ ਰਾਹਤ ਸਮੱਗਰੀ ਲੈਣ ਪੁੱਜੇ ਆਮ ਫਲਸਤੀਨੀਆਂ ਅਤੇ ਹਮਲੇ ਤੇ ਰਾਹਤ ਸਮੱਗਰੀ ਵੰਡਣ ਵਾਲੀਆਂ ਏਜੰਸੀਆਂ ਦੇ ਵਰਕਰਾਂ ਦੇ ਮਾਰੇ ਜਾਣ ਨਾਲ ਇਜ਼ਰਾਈਲ ਦੀਆਂ ਕਾਰਵਾਈਆਂ ’ਤੇ ਸਵਾਲ ਖੜ੍ਹੇ ਹੋਏ ਹਨ। ਇੱਥੋਂ ਤੱਕ ਕਿ ਇਜ਼ਰਾਈਲ ਦਾ ਹਮਾਇਤੀ ਅਮਰੀਕਾ ਵੀ ਉਸ ਦੀ ਅਲੋਚਨਾ ਕਰ ਚੁੱਕਾ ਹੈ। ਤਾਕਤਵਰ ਮੁਲਕਾਂ ਨੂੰ ਆਪਣੇ ਹਿੱਤਾਂ ਦੇ ਸਵਾਰਥ ਛੱਡ ਕੇ ਜੰਗ ਰੋਕਣ ਲਈ ਪਹਿਲ ਕਰਨੀ ਚਾਹੀਦੀ ਹੈ। ਜੇਕਰ ਹਾਲਾਤ ਇਸੇ ਤਰ੍ਹਾਂ ਟਕਰਾਅ ਭਰੇ ਰਹੇ ਤਾਂ ਤੀਜ਼ੀ ਸੰਸਾਰ ਜੰਗ ਦੀ ਸੰਭਾਵਨਾ ਤੋਂ ਇਨਕਾਰ ਕਰਨਾ ਔਖਾ ਹੈ
Weather Update: ਹਾੜੀ ਰੁੱਤੇ ਮੀਂਹ ਨੇ ਕਿਸਾਨ ਫਿਕਰਾਂ ‘ਚ ਪਾਏ