ਸਾਡੇ ਨਾਲ ਸ਼ਾਮਲ

Follow us

13.1 C
Chandigarh
Wednesday, February 11, 2026
More
    Home Breaking News Israel Iran C...

    Israel Iran Conflict 2025: ਇਜ਼ਰਾਈਲ ਨਾਲ ਟਕਰਾਅ ਦੌਰਾਨ ਫਸੇ 1500 ਵਿਦਿਆਰਥੀ

    Israel Iran Conflict 2025
    Israel Iran Conflict 2025: ਇਜ਼ਰਾਈਲ ਨਾਲ ਟਕਰਾਅ ਦੌਰਾਨ ਫਸੇ 1500 ਵਿਦਿਆਰਥੀ

    ਈਰਾਨ ਤੋਂ ਅਰਮੀਨੀਆਂ ਰਾਹੀਂ ਆਉਣਗੇ ਵਾਪਸ

    ਤਹਿਰਾਨ (ਏਜੰਸੀ)। Israel Iran Conflict 2025: ਈਰਾਨ ਨੇ ਸੋਮਵਾਰ ਨੂੰ ਇਜ਼ਰਾਈਲ ਨਾਲ ਲਗਾਤਾਰ ਚੌਥੇ ਦਿਨ ਚੱਲ ਰਹੀ ਲੜਾਈ ਦੌਰਾਨ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਛੱਡਣ ਦੀ ਇਜਾਜ਼ਤ ਦੇ ਦਿੱਤੀ। ਹਾਸਲ ਹੋਏ ਵੇਰਵਿਆਂ ਮੁਤਾਬਕ ਭਾਰਤ ਨੇ ਈਰਾਨ ’ਚ ਅਰਮੇਨੀਆ ਦੇ ਰਾਜਦੂਤ ਨਾਲ ਆਪਣੇ ਵਿਦਿਆਰਥੀਆਂ ਨੂੰ ਕੱਢਣ ਲਈ ਗੱਲ ਕੀਤੀ ਹੈ। ਵਿਦਿਆਰਥੀਆਂ ਨੂੰ ਅਰਮੇਨੀਆ ਸਰਹੱਦ ’ਤੇ ਨੋਰਦੁਜ਼ ਚੌਕੀ ਤੋਂ ਬੱਸਾਂ ਰਾਹੀਂ ਕੱਢਿਆ ਜਾਵੇਗਾ। 1,500 ਵਿਦਿਆਰਥੀਆਂ ਸਮੇਤ ਲਗਭਗ 10,000 ਭਾਰਤੀ ਈਰਾਨ ’ਚ ਫਸੇ ਹੋਏ ਹਨ। Israel Iran Conflict 2025

    ਇਹ ਖਬਰ ਵੀ ਪੜ੍ਹੋ : Cricket News Today: ਇਸ ਦਿਨ ਤੋਂ ਸ਼੍ਰੀਲੰਕਾ-ਬੰਗਲਾਦੇਸ਼ ਵਿਚਕਾਰ ਟੈਸਟ ਸੀਰੀਜ਼, ਐਂਜਲੋ ਮੈਥਿਊਜ਼ ਲਈ ਬਹੁਤ ਖਾਸ ਹੋਵੇਗਾ …

    ਈਰਾਨੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਮੌਜ਼ੂਦਾ ਸਥਿਤੀ ’ਚ, ਭਾਵੇਂ ਦੇਸ਼ ਦੇ ਹਵਾਈ ਅੱਡੇ ਬੰਦ ਹਨ, ਪਰ ਜ਼ਮੀਨੀ ਸਰਹੱਦਾਂ ਖੁੱਲ੍ਹੀਆਂ ਹਨ। ਈਰਾਨ ਛੱਡਣ ਤੋਂ ਪਹਿਲਾਂ, ਵਿਦੇਸ਼ੀ ਨਾਗਰਿਕਾਂ ਨੂੰ ਡਿਪਲੋਮੈਟਿਕ ਮਿਸ਼ਨਾਂ ਰਾਹੀਂ ਈਰਾਨ ਦੇ ਜਨਰਲ ਪ੍ਰੋਟੋਕੋਲ ਵਿਭਾਗ ਨੂੰ ਆਪਣਾ ਨਾਂਅ, ਪਾਸਪੋਰਟ ਨੰਬਰ, ਵਾਹਨ ਵੇਰਵੇ, ਦੇਸ਼ ਤੋਂ ਜਾਣ ਦਾ ਸਮਾਂ ਤੇ ਉਸ ਸਰਹੱਦ ਬਾਰੇ ਸੂਚਿਤ ਕਰਨਾ ਹੋਵੇਗਾ ਜਿਸ ਤੋਂ ਉਹ ਲੰਘਣਾ ਚਾਹੁੰਦੇ ਹਨ। Israel Iran Conflict 2025

    ਇਰਾਨ ਹਮਲੇ ’ਚ ਅੱਜ 8 ਇਜ਼ਰਾਈਲੀ ਲੋਕਾਂ ਦੀ ਮੌਤ

    ਦੂਜੇ ਪਾਸੇ, ਈਰਾਨੀ ਫੌਜ ਨੇ ਮੱਧ ਇਜ਼ਰਾਈਲ ’ਚ ਕਈ ਥਾਵਾਂ ’ਤੇ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ। ਇਸ ’ਚ 8 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 200 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ। ਇਹ ਪਿਛਲੇ 4 ਦਿਨਾਂ ਦੌਰਾਨ ਇਜ਼ਰਾਈਲ ’ਚ ਈਰਾਨ ਵੱਲੋਂ ਕੀਤਾ ਗਿਆ ਸਭ ਤੋਂ ਵੱਡਾ ਹਮਲਾ ਹੈ। ਈਰਾਨੀ ਹਮਲਿਆਂ ਕਾਰਨ ਇਜ਼ਰਾਈਲ ’ਚ ਹੁਣ ਤੱਕ 24 ਲੋਕ ਮਾਰੇ ਗਏ ਹਨ, ਜਦੋਂ ਕਿ 600 ਤੋਂ ਵੱਧ ਜ਼ਖਮੀ ਹੋਏ ਹਨ। ਈਰਾਨ ’ਚ 224 ਲੋਕ ਮਾਰੇ ਗਏ ਹਨ, ਜਦੋਂ ਕਿ 1,277 ਤੋਂ ਜ਼ਿਆਦਾ ਜ਼ਖਮੀ ਹੋਏ ਹਨ।

    ਇਸ ਦੇ ਨਾਲ ਹੀ, ਅਮਰੀਕਾ ਸਥਿਤ ਮਨੁੱਖੀ ਅਧਿਕਾਰ ਕਾਰਕੁਨ ਸਮੂਹ ਨੇ ਦਾਅਵਾ ਕੀਤਾ ਹੈ ਕਿ ਈਰਾਨ ’ਚ 406 ਲੋਕ ਮਾਰੇ ਗਏ ਹਨ। 13 ਜੂਨ ਦੀ ਰਾਤ ਤੋਂ ਹੀ ਇਜ਼ਰਾਈਲ ਤੇ ਈਰਾਨ ਵਿਚਕਾਰ ਟਕਰਾਅ ਚੱਲ ਰਿਹਾ ਹੈ। ਇਜ਼ਰਾਈਲ ਨੇ ਐਤਵਾਰ ਰਾਤ ਨੂੰ ਈਰਾਨ ਦੇ ਵਿਦੇਸ਼ ਮੰਤਰਾਲੇ ’ਤੇ ਹਮਲਾ ਕੀਤਾ। ਇਸ ’ਚ 100 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ। ਸ਼ਨਿੱਚਰਵਾਰ ਨੂੰ ਇਜ਼ਰਾਈਲੀ ਫੌਜ ਨੇ ਈਰਾਨੀ ਰੱਖਿਆ ਮੰਤਰਾਲੇ ’ਤੇ ਵੀ ਹਮਲਾ ਕੀਤਾ। Israel Iran Conflict 2025