ਆਈਐਸਆਈਐਸ ਨੇ ਸੀਰੀਆ ‘ਚ 700 ਲੋਕਾਂ ਨੂੰ ਬੰਦੀ ਬਣਾਇਆ: ਪੁਤਿਨ

Iran, Joins, Nuclear, Deal, Putin

ਬੰਦੀਆਂ ‘ਚ ਕਈ ਅਮਰੀਕੀ ਅਤੇ ਯੂਰਪੀ ਨਾਗਰਿਕ ਸ਼ਾਮਲ

ਮਾਸਕੋ, ਏਜੰਸੀ। ਰੂਸੀ ਰਾਸ਼ਟਰਪਤੀ ਵਾਲਦੀਮੀਰ ਪੁਤਿਨ ਨੇ ਵੀਰਵਾਰ ਨੂੰ ਕਿਹਾ ਕਿ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐਸਆਈਐਸ) ਨੇ ਅਮਰੀਕਾ ਸਮਰਥਿਤ ਫੌਜ ਦੁਆਰਾ ਕੰਟਰੋਲਡ ਸੀਰੀਆ ਦੇ ਹਿੱਸੇ ‘ਚ ਕਰੀਬ 700 ਲੋਕਾਂ ਨੂੰ ਬੰਦੀ ਬਣਾ ਲਿਆ ਅਤੇ ਉਹਨਾਂ ‘ਚੋਂ ਕੁਝ ਦੀ ਹੱਤਿਆ ਕਰ ਦਿੱਤੀ ਅਤੇ ਕੁਝ ਹੋਰ ਨੂੰ ਮਾਰਨ ਦੀ ਧਮਕੀ ਦਿੱਤੀ। ਸ੍ਰੀ ਪੁਤਿਨ ਨੇ ਸੋਚੀ ਸ਼ਹਿਰ ‘ਚ ਬਲੈਕ ਸੀ ਰਿਜਾਰਟ ‘ਚ ਕਿਹਾ ਕਿ ਬੰਦਕਾਂ ‘ਚ ਕਈ ਅਮਰੀਕੀ ਅਤੇ ਯੂਰਪੀ ਨਾਗਰਿਕ ਸ਼ਾਮਲ ਹਨ। ਉਹਨਾ ਕਿਹਾ ਕਿ ਆਈਐਸਆਈਐਸ ਯੂਫ੍ਰੇਟਸ ਨਦੀ ਦੇ ਖੱਬੇ ਕਿਨਾਰੇ ‘ਚ ਅਮਰੀਕਾ ਅਤੇ ਅਮਰੀਕਾ ਸੈਨਾ ਸਮਰਥਿਤ ਬਲਾਂ ਦੇ ਕੰਟਰੋਲ ਵਾਲੇ ਖੇਤਰ ‘ਚ ਆਪਣਾ ਕੰਟਰੋਲ ਵਧਾ ਰਿਹਾ ਹੈ। ਸ੍ਰੀ ਪੁਤਿਨ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਅੱਤਵਾਦੀ ਕੀ ਚਾਹੁੰਦੇ ਹਨ।

ਤੁਰਕੀ ਦੈਨਿਕ ਯੇਨੀਸਫਾਕ ਨੇ ਰੂਸੀ ਸੰਵਾਦ ਏਜੰਸੀ ਤਾਸ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਜਿਸ ਵਿੱਚ ਸ੍ਰੀ ਪੁਤਿਨ ਨੇ ਸੋਚੀ ‘ਚ ਵਾਲਦਾਈ ਵਾਰਤਾ ‘ਚ ਕਿਹਾ ਕਿ ਆਈਐਸਆਈਐਸ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਤਾਂ ਉਹ ਰੋਜ਼ਾਨਾ 10 ਲੋਕਾਂ ਨੂੰ ਫਾਂਸੀ ਦੇਣਗੇ। ਉਹਨਾਂ ਲੋਕਾਂ ਨੇ ਦੋ ਦਿਨ ਪਹਿਲਾਂ 10 ਲੋਕਾਂ ਨੂੰ ਫਾਂਸੀ ਦਿੱਤੀ। ਅੱਤਵਾਦੀਆਂ ਨੇ ਲਗਭਗ 130 ਪਰਿਵਾਰਾਂ ਨੂੰ ਅਗਵਾ ਕਰ ਲਿਆ ਅਤੇ ਉਹਨਾਂ ਨੂੰ ਹਾਜਿਨ ਸ਼ਹਿਰ ਲਿਜਾਇਆ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।