ਆਈਐੱਸ ਦੇ ਦੋ ਅੱਤਵਾਦੀ ਗ੍ਰਿਫ਼ਤਾਰ

ISI, Arrested, Two Terrorists

ਹਮਲੇ ਦੀ ਵੱਡੀ ਸਾਜਿਸ਼ ਨਾਕਾਮ

ਨਵੀਂ ਦਿੱਲੀ, ਏਜੰਸੀ

ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਖਤਰਨਾਕ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐਸ) ਦੇ ਦੋ ਅੱਤਵਾਦੀਆਂ ਨੂੰ ਰਾਜਧਾਨੀ ਤੋਂ ਗ੍ਰਿਫ਼ਤਾਰ ਕਰਨ ‘ਚ ਸਫ਼ਲਤਾ ਹਾਸਲ ਕੀਤੀ। ਸਪੈਸ਼ਲ ਸੈੱਲ ਦੇ ਇੱਕ ਅਧਿਕਾਰੀ ਨੇ ਅੱਜ ਦੱਸਿਆ ਕਿ ਸਪੈਸ਼ਲ ਸੈੱਲ ਦੀ ਟੀਮ ਨੇ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਦੋਵੇਂ ਆਈਐਸ ਜੰਮੂ-ਕਸ਼ਮੀਰ ਸੰਗਠਨ ਨਾਲ ਜੁੜੇ ਹਨ ਦਿੱਲੀ ਪੁਲਿਸ ਦੇ ਡੀਸੀਪੀ (ਸਪੈਸ਼ਲ ਸੈੱਲ) ਨੇ ਕਿਹਾ ਦਿੱਲੀ ਪੁਲਿਸ ਸਪੈਸ਼ਲ ਸੈੱਲ ਨੇ ਲਾਲ ਕਿਲ੍ਹਾ ਦੇ ਨੇੜੇ ਸਥਿੱਤ ਜਾਮਾ ਮਸਜਿਦ ਬੱਸ ਸਟੈਂਡ ਤੋਂ ਦੋ ਅੱਤਵਾਦੀਆਂ ਨੂੰ ਦੇਰ ਰਾਤ ਗ੍ਰਿਫ਼ਤਾਰ ਕੀਤਾ ਗਿਆ। ਉਸ ਕੋਲੋਂ ਦੋ ਪਿਸਤੌਲ, 10 ਕਾਰਤੂਸ ਤੇ ਚਾਰ ਮੋਬਾਇਲ ਫੋਨ ਜ਼ਬਤ ਕੀਤੇ ਗਏ ਹਨ। ਦੋਵਾਂ ਨੇ ਹਥਿਆਰ ਉੱਤਰ ਪ੍ਰਦੇਸ਼ ਲਏ ਤੇ ਕਸ਼ਮੀਰ ਜਾ ਰਹੇ ਸਨ।

ਹਥਿਆਰਾਂ ਦੀ ਵਰਤੋਂ ਅੱਤਵਾਦੀ ਗਤੀਵਿਧੀਆਂ ‘ਚ ਕੀਤੀ ਜਾਣੀ ਸੀ। ਇਹ ਗ੍ਰਿਫ਼ਤਾਰੀਆਂ ਚਿੰਤਤ ਕਰਨ ਵਾਲੀਆਂ ਹਨ ਕਿਉਂਕਿ ਦਿੱਲੀ ‘ਚ ਆਈਐਸਆਈਐਸ ਨਾਲ ਜੁੜੇ ਅੱਤਵਾਦੀਆਂ ਦੀ ਗ੍ਰਿਫਤਾਰੀ ਪਹਿਲੀ ਵਾਰ ਹੋਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।