ਕੀ ਬਹੁਤ ਗੁੱਸਾ ਕਰਦਾ ਹੈ ਤੁਹਾਡਾ ਬੱਚਾ ?
ਅਜਿਹੇ ਬੱਚੇ, ਜੋ ਗੱਲ-ਗੱਲ ’ਤੇ ਹੱਥ ਚੁੱਕਦੇ ਹਨ, ਥੱਪੜ ਮਾਰਦੇ ਹਨ, ਦੰਦੀ ਵੱਢਦੇ ਹਨ ਜਾਂ ਫਿਰ ਖਿਡੌਣੇ ਤੋੜਨ ਲੱਗਦੇ ਹਨ, ਨੂੰ ਅਕਸਰ ਮਾਪੇ ਦੇਖ ਕੇ ਪ੍ਰੇਸ਼ਾਨ ਹੋ ਜਾਂਦੇ ਹਨ ਇਸ ਪਾਸੇ ਤੁਹਾਨੰ ਖਾਸ ਧਿਆਨ ਦੇਣ ਦੀ ਜ਼ਰੂਰਤ ਹੰੁਦੀ ਹੈ ਅਕਸਰ ਬੱਚਿਆਂ ਨੂੰ ਗੁੱਸਾ ਉਦੋਂ ਆਉਂਦਾ ਹੈ, ਜਦੋਂ ਉਨ੍ਹਾਂ ਦੀ ਮੰਗ ਪੂਰੀ ਨਹੀਂ ਕੀਤੀ ਜਾਂਦੀ ਹੈ
ਅਜਿਹੇ ਬੱਚਿਆਂ ਨੂੰ ਸ਼ਾਂਤ ਕਰਨ ਲਈ ਮਾਪੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਲੱਗਦੇ ਹਨ, ਜਿਸ ਨਾਲ ਉਹ ਬੱਚੇ ਜ਼ਿੱਦੀ ਹੋ ਜਾਂਦੇ ਹਨ ਬੱਚਿਆਂ ਲਈ ਉਦਾਹਰਨ ਤੈਅ ਕਰਨਾ ਬੇਹੱਦ ਜ਼ਰੂਰੀ ਹੰੁਦਾ ਹੈ ਮਾਤਾ-ਪਿਤਾ ਨੂੰ ਬੱਚਿਆਂ ਸਾਹਮਣੇ ਆਪਣੇ ਗੁੱਸੇ ਦਾ ਪ੍ਰਦਰਸ਼ਨ ਨਹੀਂ ਕਰਨਾ ਚਾਹੀਦਾ ਬੱਚਿਆਂ ਦੇ ਸਾਹਮਣੇ ਅਜਿਹੇ ਟੀ.ਵੀ. ਚੈਨਲ ਜਾਂ ਪ੍ਰੋਗਰਾਮ ਦੇਖਣੇ, ਜਿਨ੍ਹਾਂ ਵਿੱਚ ਹਿੰਸਾ ਦਿਖਾਈ ਜਾ ਰਹੀ ਹੋਵੇ,
ਗਲਤ ਹੈ ਇਹ ਧਿਆਨ ਰੱਖੋ ਕਿ ਬੱਚੇ ਬਹੁਤ ਜਲਦੀ ਸਿੱਖਦੇ ਹਨ ਆਪਣੇ ਬੱਚਿਆਂ ਨੂੰ ਅਜਿਹੇ ਲੋਕਾਂ ਤੋਂ ਦੂਰ ਰੱਖੋ, ਜੋ ਛੋਟੀ-ਛੋਟੀ ਗੱਲ ’ਤੇ ਗੁੱਸਾ ਹੋ ਜਾਂਦੇ ਹਨ ਜਾਂ ਜਿਨ੍ਹਾਂ ਨੂੰ ਆਪਣੇ ਗੁੱਸੇ ’ਤੇ ਕਾਬੂ ਨਹੀਂ ਕਰਨਾ ਆਉਂਦਾ ਆਪਣੇ ਗੁਸੈਲ ਬੱਚੇ ਨਾਲ ਬੇਅਦਬੀ ਨਾਲ ਪੇਸ਼ ਨਾ ਆਓ ਇਸ ਨਾਲ ਤੁਹਾਡੇ ਬੱਚੇ ਦੇ ਗੁਸੈਲ ਰਵੱਈਏ ਨੂੰ ਵਾਧਾ ਮਿਲ ਸਕਦਾ ਹੈ
ਬੱਚੇ ਨੂੰ ਕਿਸੇ ਤਰ੍ਹਾਂ ਦਾ ਸਰੀਰਕ ਸਜ਼ਾ ਦੇਣ ਤੋਂ ਬਚੋ ਇਹ ਬੱਚੇ ’ਚ ਹਿੰਸਕ ਪ੍ਰਵਿਰਤੀ ਨੂੰ ਉਤਸ਼ਾਹਿਤ ਕਰ ਸਕਦਾ ਹੈ ਬੱਚਿਆਂ ਦੇ ਗੁੱਸੇ ਨੂੰ ਸਮਝੋ ਕਈ ਵਾਰ ਬੱਚੇ ਧਿਆਨ ਖਿੱਚਣ ਲਈ ਵੀ ਆਪਣੇ ਵਿਵਹਾਰ ਨੂੰ ਬਦਲ ਲੈਂਦੇ ਹਨ ਤੁਸੀਂ ਆਪਣੇ ਅਜਿਹੇ ਬੱਚਿਆਂ ਨੂੰ ਕਾਬੂ ਕਰਕੇ ਰੱਖੋ,
ਹੋ ਸਕਦਾ ਹੈ ਕਿ ਉਹ ਆਪਣੇ ਗੁੱਸੇ ਨਾਲ ਕਿਸੇ ਹੋਰ ਵਿਅਕਤੀ ਨੂੰ ਹਾਨੀ ਪਹੰੁਚਾ ਦੇਣ ਬੱਚਿਆਂ ਪ੍ਰਤੀ ਆਪਣੇ ਪਿਆਰ ਨੂੰ ਦਰਸਾਉਣਾ ਬੇਹੱਦ ਜ਼ਰੂਰੀ ਹੰੁਦਾ ਹੈ ਆਪਣੇ ਬੱਚਿਆਂ ਨੂੰ ਇਹ ਜ਼ਰੂਰ ਦੱਸੋ ਕਿ ਤੁਸੀਂ ਉਨ੍ਹਾਂ ਨਾਲ ਬਹੁਤ ਪਿਆਰ ਕਰਦੇ ਹੋ ਅਤੇ ਉਨ੍ਹਾਂ ਨੂੰ ਆਪਣੇ ਮਾਤਾ-ਪਿਤਾ ਦੇ ਨਾਲ ਕਿਹੋ-ਜਿਹਾ ਵਿਵਹਾਰ ਕਰਨਾ ਚਾਹੀਦਾ ਹੈ ਇਸ ਬਾਰੇ ਵੀ ਜਾਣਕਾਰੀ ਦੇਓ ਇਨ੍ਹਾਂ ਕੁਝ ਗੱਲਾਂ ’ਤੇ ਧਿਆਨ ਦੇ ਕੇ ਤੁਸੀਂ ਆਪਣੇ ਬੱਚਿਆਂ ਦੇ ਆਦਰਸ਼ ਬਣ ਸਕਦੇ ਹੋ ਤੇ ਚੰਗੇ ਨਾਗਰਿਕ ਪੈਦਾ ਕਰ ਸਕਦੇ ਹੋ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ