ਆਈਐਸ ਨੇ ਲਈ ਅਫਗਾਨਿਸਤਾਨ ਹਮਲੇ ਦੀ ਜਿੰਮੇਵਾਰੀ

IS, Responsibility, Afghanistan, Attack

ਦਾਅਵੇ ਨੂੰ ਪੁਖਤਾ ਕਰਨ ਲਈ ਨਹੀਂ ਦਿੱਤਾ ਕੋਈ ਸਬੂਤ

ਕਾਹਿਰਾ, ਏਜੰਸੀ।

ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐਸ) ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਹੋਏ ਆਤਮਘਾਤੀ ਹਮਲੇ ਦੀ ਜਿੰਮੇਵਾਰੀ ਲਈ ਹੈ। ਆਈਐਸ ਦੀ ਸਮਾਚਾਰ ਏਜੰਸੀ ਅਮਾਕ ਨੇ ਇਹ ਜਾਣਕਾਰੀ ਦਿੱਤੀ। ਆਈਐਸ ਨੇ ਹਾਲਾਂਕਿ ਆਪਣੇ ਦਾਅਵੇ ਨੂੰ ਪੁਖਤਾ ਕਰਨ ਲਈ ਕੋਈ ਸਬੂਤ ਨਹੀਂ ਦਿੱਤਾ। ਐਤਵਾਰ ਨੂੰ ਅਫਗਾਨਿਸਤਾਨ ਦੇ ਕਾਬੁਲ ਕੋਲ ਇੱਕ ਆਤਮਘਾਤੀ ਹਮਲੇ ‘ਚ ਘੱਟੋ ਘੱਟ ਸੱਤ ਲੋਕ ਮਾਰੇ ਗਏ ਸਨ ਅਤੇ 25 ਹੋਰ ਜ਼ਖਮੀ ਹੋ ਗਏ ਸਨ। ਸਰਕਾਰ ਦੇ ਬੁਲਾਰੇ ਵਾਹਿਦ ਮਜਰੋਹ ਨੇ ਦੱਸਿਆ ਕਿ ਆਤਮਘਾਤੀ ਹਮਲੇ ਤੋਂ ਬਾਅਦ ਸੱਤ ਲਾਸ਼ਾਂ ਅਤੇ 25 ਜ਼ਖਮੀਆਂ ਨੂੰ ਹਮਲੇ ਵਾਲੀ ਥਾਂ ਤੋਂ ਹਸਪਤਾਲ ਲਿਆਂਦਾ ਗਿਆ।

ਸ੍ਰੀ ਮਜਰੋਹ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਆਤਮਘਾਤੀ ਹਮਲਾਵਰ ਨੇ ਰਾਜਨੀਤਿਕ ਅਤੇ ਫੌਜੀ ਨੇਤਾ ਅਹਿਮਦ ਸ਼ਾਹ ਮਸੂਦ ਦੀ ਬਰਸੀ ‘ਤੇ ਕੱਢੇ ਗਏ ਜਲੂਸ ਕੋਲ ਇਸ ਧਮਾਕੇ ਨੂੰ ਅੰਜਾਮ ਦਿੱਤਾ। ਪੁਲਿਸ ਨੇ ਇੱਕ ਹੋਰ ਆਤਮਘਾਤੀ ਹਮਲਾਵਰ ਨੂੰ ਉਸ ਸਮੇਂ ਗੋਲੀ ਮਾਰ ਦਿੱਤੀ ਜਦੋਂ ਉਹ ਖੁਦ ਨੂੰ ਧਮਾਕੇ ਨਾਲ ਉਡਾਉਣ ਵਾਲਾ ਸੀ। ਸ੍ਰੀ ਮਸੂਦ 1989 ਤੱਕ ਅਫਗਾਨਿਸਤਾਨ ‘ਚ ਚੱਲਣ ਵਾਲੇ ਸੋਵੀਅਤ ਯੁੱਧ ਦੌਰਾਨ ਸੋਵੀਅਤ ਸੰਘ ਦੇ ਵਿਰੁੱਧ ਲੜਨ ਵਾਲੇ ਮੁੱਖ ਵਿਅਕਤੀ ਸਨ। ਬਾਅਦ ‘ਚ ਉਹ ਕੱਟੜਪੰਥੀ ਤਾਲਿਬਾਨ ਦੇ ਵਿਰੁੱਧ ਲੜਨ ਵਾਲੇ ਗੁੱਟਾਂ ਦੇ ਵੀ ਸਰਦਾਰ ਰਹੇ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।