Bank Holiday: ਨਵੀਂ ਦਿੱਲੀ (ਏਜੰਸੀ)। ਭਾਰਤੀ ਰਿਜ਼ਰਵ ਬੈਂਕ ਦੇ ਨਿਰਧਾਰਿਤ ਛੁੱਟੀ ਵਾਲੇ ਕੈਲੰਡਰ ਅਨੁਸਾਰ ਭਾਰਤ ਭਰ ਦੇ ਬੈਂਕ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨਿੱਚਰਵਾਰ ਨੂੰ ਬੰਦ ਰਹਿੰਦੇ ਹਨ, ਪਰ ਅੱਜ ਮਹੀਨੇ ਦਾ ਤੀਜਾ ਸ਼ਨੀਵਾਰ ਹੋਣ ਕਾਰਨ ਬੈਂਕ ਬੰਦ ਨਹੀਂ ਹਨ, ਅੱਜ ਕੰਮਕਾਜੀ ਦਿਨ ਹੈ। ਬੈਂਕ ਹਰ ਮਹੀਨੇ ਦੇ ਐਤਵਾਰ ਅਤੇ ਦੂਜੇ ਅਤੇ ਚੌਥੇ ਸ਼ਨਿੱਚਰਵਾਰ ਨੂੰ ਹੀ ਬੰਦ ਰਹਿੰਦੇ ਹਨ। ਅੱਜ 16 ਨਵੰਬਰ ਤੀਸਰਾ ਸ਼ਨੀਵਾਰ ਹੋਣ ਕਾਰਨ ਬੈਂਕ ਰੁਟੀਨ ਅਨੁਸਾਰ ਕੰਮ ਕਰਨ ਲਈ ਖੁੱਲ੍ਹੇ ਰਹਿਣਗੇ।
Read Also : Punjab Declares Health Emergency: ਲਹਿੰਦੇ ਪੰਜਾਬ ’ਚ ਸਿਹਤ ਐਮਰਜੈਂਸੀ ਐਲਾਨੀ, ਸਕੂਲ ਵੀ ਕਰ ਦਿੱਤੇ ਬੰਦ
ਕੱਲ੍ਹ 17 ਨਵੰਬਰ ਨੂੰ ਬੈਂਕ ਬੰਦ ਰਹਿਣਗੇ। | Bank Holiday
ਕਣਕਦਾਸ ਜਯੰਤੀ ’ਤੇ 18 ਨਵੰਬਰ ਸੋਮਵਾਰ ਨੂੰ ਕਰਨਾਟਕ ’ਚ ਸਾਰੇ ਬੈਂਕ ਬੰਦ ਰਹਿਣਗੇ।
ਇਸੇ ਤਰ੍ਹਾਂ 23 ਨਵੰਬਰ ਦਿਨ ਸ਼ਨਿੱਚਰਵਾਰ ਨੂੰ ਮੇਘਾਲਿਆ ’ਚ ਸੇਂਗ ਕੁਟਸਨੇਮ ਦੇ ਮੌਕੇ ’ਤੇ ਬੈਂਕ ਛੁੱਟੀ ਰਹੇਗੀ। ਨਾਲ ਹੀ 23 ਨਵੰਬਰ ਨੂੰ ਵੀ ਚੌਥਾ ਸ਼ਨਿੱਚਰਵਾਰ ਹੈ, ਜਿਸ ਕਾਰਨ ਬੈਂਕ ਬੰਦ ਰਹਿਣਗੇ।
ਇਸ ਤੋਂ ਬਾਅਦ 24 ਨਵੰਬਰ ਨੂੰ ਐਤਵਾਰ ਹੋਣ ਕਾਰਨ ਬੈਂਕ ਛੁੱਟੀ ਰਹੇਗੀ।