ਆਈਐਸ ਨੇ ਲਈ ਅਫਗਾਨਿਸਤਾਨ ਆਤਮਘਾਤੀ ਹਮਲੇ ਦੀ ਜਿੰਮੇਵਾਰੀ

IS, Afghanistan, Suicide, Attack, Responsibility

ਪਿਛਲੇ ਦਿਨੀ ਹੋਈ ਧਮਾਕੇ ‘ਚ 39 ਨਾਗਰਿਕਾਂ ਦੀ ਮੌਤ

ਕਾਹਿਰਾ, ਏਜੰਸੀ।

ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਸਟੇਟ) ਨੇ ਅਫਗਾਨਿਸਤਾਨ (Afghanistan) ਦੀ ਸ਼ਿਆ ਮਸਜਿਦ ‘ਚ ਹੋਏ ਆਤਮਘਾਮੀ ਹਮਲੇ ਦੀ ਜਿੰਮੇਵਾਰੀ ਲਈ ਹੈ। ਆਈਐਸ ਲਈ ਕੰਮ ਕਰਨ ਵਾਲੀ ਸਮਾਚਾਰ ਏਜੰਸੀ ਅਮਾਕ ਨੇ ਇਕ ਬਿਆਨ ਜਾਰੀ ਕੀਤਾ ਹੈ ਜਿਸ ਵਿਚ ਆਈਐਸ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਪਕਤਿਆ ਦੇ ਗਾਰਦੇਜ਼ ਸ਼ਹਿਰ ‘ਚ ਸ਼ਿਆ ਮਸਜਿਦ ‘ਤੇ ਕੀਤੇ ਗਏ ਹਮਲੇ ‘ਚ ਤਕਰੀਬਨ 150 ਲੋਕ ਜਾਂ ਤਾਂ ਮਾਰੇ ਗਏ ਜਾਂ ਜਖਮੀ ਹੋ ਗਏ। ਬਿਆਨ ‘ਚ ਇਹ ਨਹੀਂ ਦੱਸਿਆ ਗਿਆ ਕਿ ਹਮਲੇ ਨੂੰ ਕਿਸ ਤਰ੍ਹਾਂ ਨਾਲ ਅੰਜਾਮ ਦਿੱਤਾ ਗਿਆ।

ਅਫਗਾਨਿਸਤਾਨ (Afghanistan) ਦੇ ਸਾਬਕਾ ਪ੍ਰਾਂਤ ਪਕਤਿਆ ਦੇ ਗਾਰਦੇਜ ਸ਼ਹਿਰ ‘ਚ ਸ਼ਿਆ ਮਸਜਿਦ ‘ਚ ਸ਼ੁੱਕਰਵਾਰ ਨੂੰ ਜੁਮੇ ਦੀ ਨਮਾਜ ਦੌਰਾਨ ਆਮਤਘਾਤੀ ਬੰਬ ਧਮਾਕੇ ‘ਚ 39 ਨਾਗਰਿਕਾਂ ਦੀ ਮੌਤ ਹੋ ਗਈ ਜਦੋਂ ਕਿ ਘੱਟੋ-ਘੱਟ 80 ਗੰਭੀਰ ਰੂਪ ਵਿਚ ਜਖਮੀ ਹੋ ਗਏ। ਪਕਤਿਆ ਪ੍ਰਾਂਤ ਦੇ ਪੁਲਿਸ ਪ੍ਰਮੁੱਖ ਮੁਹੱਮਦ ਮੰਦੋਜਈ ਅਨੁਸਾਰ ਦੋ ਅੱਤਵਾਦੀਆਂ ਨੇ ਬੁਰਖਾ ਪਹਿਣ ਕੇ ਖਵਾਜਾ ਹਸਨ ਮਸਜਿਦ ਕੋਲ ਗੋਲੀਬਾਰੀ ਤੋਂ ਬਾਅਦ ਧਮਾਕਾ ਕਰ ਦਿੱਤਾ। ਘਟਨਾ ਸਮੇਂ ਕਰੀਬ 100 ਨਾਗਰਿਕ ਮਸਜਿਦ ‘ਚ ਜੁਮੇ ਦੀ ਨਵਾਜ ਪੜ ਰਹੇ ਸਨ।

ਅੱਖੀ ਦੇਖੀ ਘਟਨਾ ਅਨੁਸਾਰ ਸ਼ਿਆ ਮਸਜਿਦ ਭਾਈਚਾਰੇ ਦੇ ਲੋਕ ਨਵਾਜ ਪੜ੍ਹ ਰਹੇ ਸਨ, ਤਾਂ ਉੱਥੇ ਪਹੁੰਚੇ ਇਕ ਵਿਅਕਤੀ ਨੇ ਖੁਦ ਨੂੰ ਧਮਾਕੇ ਨਾਲ ਉਡਾ ਲਿਆ। ਇਕ ਦੂਜੇ ਹਮਲਾਵਾਰ ਨੇ ਨਮਾਜ ਪੜ੍ਹ ਰਹੇ ਲੋਕਾਂ ‘ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਮਸਜਿਦ ‘ਚ ਤੈਨਾਤ ਸੁਰੱਖਿਆ ਕਰਮਚਾਰੀ ਨੇ ਇੱਕ ਅੱਤਵਾਦੀ ਮਾਰ ਸੁੱਟਿਆ। ਆਈਐਸ ਪਹਿਲਾਂ ਵੀ ਅਫਗਾਨਿਸਤਾਨ (Afghanistan) ਦੀ ਸ਼ਿਆ ਮਸਜਿਦ, ਸੁਰੱਖਿਆ ਬਲਾਂ ਤੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਂਦਾ ਹੈ। ਅਫਗਾਨਿਸਤਾਨ ‘ਚ ਚਾਰ ਦਹਾਕਿਆਂ ਤੋਂ ਯੁੱਧ ਦੀ ਹਾਲਤ ਅਤੇ 17 ਸਾਲ ਅਮਰੀਕੀ ਸਕੈਡਲ ਦੇ ਬਾਵਜੂਦ ਸੁਰੱਖਿਆ ਸਥਿਤੀ ਗੰਭੀਰ ਬਣੀ ਹੋਈ ਹੈ। (Afghanistan)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।