ਸਪੋਰਟਸ ਡੈਸਕ। IND vs AUS: ਭਾਰਤੀ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਕਪਤਾਨ ਰੋਹਿਤ ਸ਼ਰਮਾ ਅਸਟਰੇਲੀਆ ਖਿਲਾਫ਼ ਸਿਡਨੀ ਟੈਸਟ ਦਾ ਹਿੱਸਾ ਹੋਣਗੇ ਜਾਂ ਨਹੀਂ। ਬਾਰਡਰ-ਗਾਵਸਕਰ ਟਰਾਫੀ ਦਾ ਪੰਜਵਾਂ ਤੇ ਆਖਰੀ ਟੈਸਟ ਮੈਚ ਸ਼ੁੱਕਰਵਾਰ ਤੋਂ ਸਿਡਨੀ ਕ੍ਰਿਕੇਟ ਮੈਦਾਨ ’ਤੇ ਭਾਰਤ ਤੇ ਅਸਟਰੇਲੀਆ ਵਿਚਕਾਰ ਖੇਡਿਆ ਜਾਣਾ ਹੈ। ਰੋਹਿਤ ਦੀ ਫਾਰਮ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਤੇ ਉਹ ਦੌੜਾਂ ਬਣਾਉਣ ਲਈ ਸੰਘਰਸ਼ ਕਰ ਰਹੇ ਹਨ, ਜਿਸ ਨਾਲ ਭਾਰਤੀ ਕਪਤਾਨ ਦੇ ਟੈਸਟ ਭਵਿੱਖ ਬਾਰੇ ਅਟਕਲਾਂ ਨੂੰ ਹਵਾ ਮਿਲੀ ਹੈ। IND vs AUS
ਇਹ ਖਬਰ ਵੀ ਪੜ੍ਹੋ : Farmer Protest: ਡੱਲੇਵਾਲ ਦੇ ਮਰਨ ਵਰਤ ਸਬੰਧੀ ਸੁਪਰੀਮ ਕੋਰਟ ਤੋਂ ਵੱਡੀ ਖਬਰ, ਕਿਸਾਨ ਆਗੂਆਂ ‘ਤੇ ਤਲਖ ਟਿੱਪਣੀ
‘ਪਲੇਇੰਗ-11 ਦਾ ਫੈਸਲਾ ਮੈਚ ਤੋਂ ਪਹਿਲਾਂ ਹੋਵੇਗਾ’ | IND vs AUS
ਗੰਭੀਰ ਨੇ ਸਿਡਨੀ ਟੈਸਟ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਕੀਤੀ, ਜਿਸ ਦੌਰਾਨ ਜਦੋਂ ਉਨ੍ਹਾਂ ਤੋਂ ਰੋਹਿਤ ਨੂੰ ਪਲੇਇੰਗ-11 ’ਚ ਸ਼ਾਮਲ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਸਵਾਲ ਨੂੰ ਟਾਲ ਦਿੱਤਾ। ਰੋਹਿਤ ਨੂੰ ਹਾਲਾਂਕਿ ਆਪਣੇ ਸਾਥੀਆਂ ਨਾਲ ਅਭਿਆਸ ਤੇ ਫੁੱਟਬਾਲ ਖੇਡਦੇ ਵੇਖਿਆ ਗਿਆ। ਰੋਹਿਤ ਬਾਰੇ ’ਚ ਪੁੱਛੇ ਜਾਣ ’ਤੇ ਗੰਭੀਰ ਨੇ ਕਿਹਾ ਕਿ ਅਜੇ ਪਲੇਇੰਗ-11 ਦਾ ਫੈਸਲਾ ਨਹੀਂ ਹੋਇਆ ਹੈ ਤੇ ਇਸ ਦਾ ਫੈਸਲਾ ਕੱਲ੍ਹ ਪਿੱਚ ਵੇਖਣ ਤੋਂ ਬਾਅਦ ਹੀ ਲਿਆ ਜਾਵੇਗਾ।
ਰੋਹਿਤ ਦੇ ਪ੍ਰੈੱਸ ਕਾਨਫਰੰਸ ’ਚ ਨਾ ਆਉਣ ’ਤੇ ਗੰਭੀਰ ਨੇ ਕੀ ਕਿਹਾ?
ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰ ਗੰਭੀਰ ਤੋਂ ਸਵਾਲ ਪੁੱਛਦੇ ਰਹੇ ਕਿ ਪੰਜਵੇਂ ਟੈਸਟ ਤੋਂ ਪਹਿਲਾਂ ਕਪਤਾਨ ਖੁਦ ਪ੍ਰੈਸ ਨਾਲ ਗੱਲ ਕਰਨ ਕਿਉਂ ਨਹੀਂ ਆਏ? ਗੰਭੀਰ ਨੇ ਜਿੱਥੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਤੇਜ਼ ਗੇਂਦਬਾਜ਼ ਆਕਾਸ਼ ਦੀਪ ਪਿੱਠ ਦੀ ਸਮੱਸਿਆ ਕਾਰਨ ਪੰਜਵੇਂ ਟੈਸਟ ਦਾ ਹਿੱਸਾ ਨਹੀਂ ਹੋਣਗੇ, ਉਹ ਰੋਹਿਤ ਬਾਰੇ ਚੁੱਪ ਰਹੇ। ਗੰਭੀਰ ਨੇ ਕਿਹਾ, ਰੋਹਿਤ ਨਾਲ ਸਭ ਕੁਝ ਠੀਕ ਹੈ। ਮੈਨੂੰ ਨਹੀਂ ਲੱਗਦਾ ਕਿ ਮੈਚ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ’ਚ ਸ਼ਾਮਲ ਹੋਣਾ ਕਪਤਾਨ ਲਈ ਪਰੰਪਰਾ ਹੈ। ਮੁੱਖ ਕੋਚ ਤੁਹਾਡੇ ਸਾਹਮਣੇ ਹੈ ਤੇ ਇਹ ਸਹੀ ਹੈ। ਮੈਂ ਕੱਲ੍ਹ ਪਿੱਚ ਵੇਖਾਂਗਾ ਤੇ ਪਲੇਇੰਗ-11 ਨੂੰ ਫਾਈਨਲ ਕਰਾਂਗਾ। ਇਹ ਪੁੱਛੇ ਜਾਣ ’ਤੇ ਕਿ ਕੀ ਰੋਹਿਤ ਭਾਰਤੀ ਟੀਮ ਦੀ ਰਣਨੀਤੀ ਦਾ ਹਿੱਸਾ ਹਨ? ਇਸ ’ਤੇ ਗੰਭੀਰ ਨੇ ਕਿਹਾ, ਜਿਵੇਂ ਮੈਂ ਕਿਹਾ ਸੀ, ਅਸੀਂ ਭਲਕੇ ਪਿੱਚ ਨੂੰ ਵੇਖ ਪਲੇਇੰਗ-11 ਬਾਰੇ ਫੈਸਲਾ ਲਵਾਂਗੇ। ਤੁਸੀਂ ਜਿੰਨੀ ਵਾਰੀ ਵੀ ਪੁੱਛੋ, ਮੇਰਾ ਜਵਾਬ ਇੱਕ ਹੀ ਹੋਵੇਗਾ।
ਰੋਹਿਤ ਦੀ ਕਾਫੀ ਹੋਈ ਸੀ ਆਲੋਚਨਾ | IND vs AUS
ਚੌਥੇ ਟੈਸਟ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਦੀ ਕਾਫੀ ਆਲੋਚਨਾ ਹੋਈ ਕਿਉਂਕਿ ਉਨ੍ਹਾਂ ਨੇ ਆਪਣੇ ਆਪ ਨੂੰ ਸਿਖਰਲੇ ਕ੍ਰਮ ’ਚ ਲਿਆਉਣ ਲਈ ਗਿੱਲ ਨੂੰ ਪਲੇਇੰਗ-11 ਤੋਂ ਬਾਹਰ ਰੱਖਿਆ ਸੀ। ਜੇਕਰ ਭਾਰਤ ਬਾਰਡਰ-ਗਾਵਸਕਰ ਟਰਾਫੀ ਨੂੰ ਬਰਕਰਾਰ ਰੱਖਣਾ ਚਾਹੁੰਦਾ ਹੈ ਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਫਾਈਨਲ ਦੀ ਦੌੜ ’ਚ ਬਣੇ ਰਹਿਣਾ ਚਾਹੁੰਦਾ ਹੈ, ਤਾਂ ਉਸ ਨੂੰ ਟੀਮ ਦੇ ਹਿੱਤ ’ਚ ਕੁਝ ਵਿਕਲਪਾਂ ’ਚੋਂ ਸਭ ਤੋਂ ਵਧੀਆ ਦੀ ਚੋਣ ਕਰਨੀ ਹੋਵੇਗੀ।
ਰੋਹਿਤ ਦੀਆਂ ਲਗਾਤਾਰ ਅਸਫਲਤਾਵਾਂ ਤੋਂ ਬਾਅਦ ਕੁਝ ਸਾਬਕਾ ਕ੍ਰਿਕੇਟਰਾਂ ਸਮੇਤ ਪ੍ਰਸ਼ੰਸਕਾਂ ਨੇ ਟੈਸਟ ਕ੍ਰਿਕੇਟ ’ਚ ਉਸ ਦੇ ਭਵਿੱਖ ’ਤੇ ਸਵਾਲ ਖੜ੍ਹੇ ਕੀਤੇ ਸਨ। ਕੁਝ ਮੀਡੀਆ ਰਿਪੋਰਟਾਂ ’ਚ ਇਹ ਵੀ ਦੱਸਿਆ ਗਿਆ ਸੀ ਕਿ ਰੋਹਿਤ ਸਿਡਨੀ ਟੈਸਟ ਤੋਂ ਬਾਅਦ ਲਾਲ ਗੇਂਦ ਦੇ ਫਾਰਮੈਟ ਤੋਂ ਸੰਨਿਆਸ ਲੈਣ ਦਾ ਐਲਾਨ ਕਰਨਗੇ। ਇਹ ਵੀ ਚਰਚਾ ਹੈ ਕਿ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਉੱਚ ਅਧਿਕਾਰੀ ਤੇ ਚੋਣਕਾਰ ਇਸ ਫੈਸਲੇ ਬਾਰੇ ਪਹਿਲਾਂ ਹੀ ਗੱਲ ਕਰ ਚੁੱਕੇ ਹਨ।