ਇਰਾਨ ਦੇ ਮੋਰਾਦੀ ਨੇ ਤੋੜਿਆ ਵਿਸ਼ਵ ਸਨੈਚ ਰਿਕਾਰਡ

ਮੋਰਾਦੀ ਨੇ 19 ਸਾਲਾ ਪੁਰਾਣਾ ਵਿਸ਼ਵ ਰਿਕਾਰਡ ਤੋੜਿਆ

  • ਭਾਰਤ ਦੇ ਵਿਕਾਸ ਠਾਕੁਰ ਨੌਂ ਖਿਡਾਰੀਆਂ ਦੀ ਫੀਲਡ ‘ਚ ਅੱਠਵੇਂ ਨੰਬਰ ‘ਤੇ

ਜਕਾਰਤਾ, (ਏਜੰਸੀ)। ਭਾਰਤੀ ਖਿਡਾਰੀ ਵਿਕਾਸ ਠਾਕੁਰ ਨੇ ਏਸ਼ੀਆਈ (Asian Games) ਖੇਡਾਂ ਦੀ ਵੇਟਲਿਫਟਿੰਗ ਈਵੇਂਟ ‘ਚ ਪੁਰਸ਼ਾਂ ਦੇ 94 ਕਿਗ੍ਰਾ ਭਾਰ ਵਰਗ ‘ਚ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਅਤੇ ਨੌਂ ਖਿਡਾਰੀਆਂ ਦੀ ਫੀਲਡ ‘ਚ ਅੱਠਵੇਂ ਨੰਬਰ ‘ਤੇ ਰਹੇ। ਇਸ ਈਵੇਂਟ ‘ਚ ਓਲੰਪਿਕ ਚੈਂਪੀਅਨ ਇਰਾਨੀ ਖਿਡਾਰੀ ਸੋਹਰਾਬ ਮੋਰਾਦੀ ਨੇ ਸਨੈਚ ‘ਚ ਵਿਸ਼ਵ ਰਿਕਾਰਡ ਤੋੜਦੇ ਹੋਏ ਸੋਨ ਤਗਮਾ ਜਿੱਤਿਆ ਉਸਨੇ ਕੁੱਲ 410 ਕਿਗ੍ਰਾ ਭਾਰ ਚੁੱਕਿਆ ਮੋਰਾਦੀ ਨੇ ਸਨੈਚ ‘ਚ 189 ਅਤੇ ਕਲੀਨ ਐਂਡ ਜ਼ਰਕ ‘ਚ 221 ਕਿਗ੍ਰਾ ਭਾਰ ਚੁੱਕਿਆ। 24 ਸਾਲ ਦੇ ਭਾਰਤੀ ਖਿਡਾਰੀ ਵਿਕਾਸ ਕੁੱਲ 335 ਕਿਗ੍ਰਾ ਭਾਰ ਚੁੱਕ ਸਕੇ ਉਹਨਾਂ ਸਨੈਚ ‘ਚ 145 ਕਿਗ੍ਰਾ ਭਾਰ ਚੁੱਕਿਆ ਜਿਸ ਵਿੱਚ ਉਹਨਾਂ ਦੀਆਂ ਪਹਿਲੀਆਂ ਦੋ ਕੋਸ਼ਿਸ਼ਾਂ ਅਸਫ਼ਲ ਰਹੀਆਂ ਜਦੋਂਕਿ ਕਲੀਨ ਐਂਡ ਜ਼ਰਕ ‘ਚ ਉਹ 190 ਕਿਗ੍ਰਾ ਭਾਰ ਹੀ ਚੁੱਕ ਸਕੇ ਉਹਨਾਂ ਦੀ ਪਹਿਲੀ ਕੋਸ਼ਿਸ਼ ਹੀ ਸਫਲ ਰਹੀ ਜਦੋਂਕਿ ਬਾਕੀ ਦੋ ਕੋਸ਼ਿਸ਼ਾਂ ਅਸਫ਼ਲ ਰਹੀਆਂ। (Asian Games)

ਦੋ ਸਾਲ ਪਹਿਲਾਂ ਰਿਓ ‘ਚ ਸੋਨ ਤਗਮਾ ਜੇਤੂ ਇਰਾਨੀ ਖਿਡਾਰੀ ਨੇ ਪਿਛਲੇ ਸਾਲ ਅਨਾਹਿਮ ‘ਚ ਵਿਸ਼ਵ ਚੈਂਪੀਅਨਸ਼ਿਪ ‘ਚ ਕਲੀਨ ਐਂਡ ਜ਼ਰਕ ‘ਚ 233 ਕਿਗ੍ਰਾ ਭਾਰ ਚੁੱਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਸੀ 29 ਸਾਲ ਦੇ ਮੋਰਾਦੀ ‘ਤੇ 2013 ‘ਚ ਦੋ ਸਾਲ ਦਾ ਡੋਪਿੰਗ ਬੈਨ ਵੀ ਲੱਗਾ ਸੀ ਪਰ ਇਹਨਾਂ ਖੇਡਾਂ ‘ਚ ਉਸਨੇ ਸਨੈਚ ‘ਚ ਨਵਾਂ ਰਿਕਾਰਡ ਕਾਇਮ ਕਰਕੇ ਸੋਨ ਤਗਮਾ ਜਿੱਤ ਲਿਆ ਇਸ ਤੋਂ ਪਹਿਲਾਂ ਸਾਲ 1999 ‘ਚ ਯੂਨਾਨ ਦੇ ਅਕਾਕਿਓਸ ਨੇ ਸਨੈਚ ‘ਚ 188 ਕਿਗ੍ਰਾ ਭਾਰ ਚੁੱਕਿਆ ਸੀ ਜਦੋਂਕਿ ਮੋਰਾਦੀ ਨੇ ਇੱਕ ਕਿਗ੍ਰਾ ਜ਼ਿਆਦਾ ਚੁੱਕ ਕੇ ਉਸਦਾ 19 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਇਸ ਈਵੇਂਟ ਦਾ ਚਾਂਦੀ ਕਤਰ ਦੇ ਫਾਰੇਸ (381ਕਿਗ੍ਰਾ) ਨੇ ਅਤੇ ਕਾਂਸੀ ਤਗਮਾ ਥਾਈਲੈਂਡ ਦੇ ਸ਼ਰਤ(380) ਨੇ ਜਿੱਤਿਆ। (Asian Games)