ਸਾਡੇ ਨਾਲ ਸ਼ਾਮਲ

Follow us

9.6 C
Chandigarh
Saturday, January 24, 2026
More
    Home Breaking News Iran ਨੇ ਅਮਰੀਕ...

    Iran ਨੇ ਅਮਰੀਕੀ ਫੌਜਾਂ ਨੂੰ ਅੱਤਵਾਦੀ ਐਲਾਨਿਆ

    Iran, Declares, US Army, Terrorist

    Iran ਨੇ ਅਮਰੀਕੀ ਫੌਜਾਂ ਨੂੰ ਅੱਤਵਾਦੀ ਐਲਾਨਿਆ
    ਇਰਾਨ ਆਪਣੇ ਆਸਪਾਸ ਮੌਜੂਦ ਅਮਰੀਕੀ ਫੌਜੀਆਂ ‘ਤੇ ਕਰ ਸਕਦੈ ਕਾਰਵਾਈ

    ਤੇਹਰਾਨ, ਏਜੰਸੀ। ਇਰਾਨ ਨੇ ਮੰਗਲਵਾਰ ਨੂੰ ਜਨਰਲ ਕਾਸਿਮ ਸੁਲੇਮਾਨੀ ਦੀ ਹੱਤਿਆ ਕਰਨ ‘ਤੇ ਅਮਰੀਕਾ ਦੀਆਂ ਸਾਰੀਆਂ ਫੌਜਾਂ ਨੂੰ ਅੱਤਵਾਦੀ ਘੋਸ਼ਿਤ ਕਰ ਦਿੱਤਾ। ਇਸ ਤੋਂ ਬਾਅਦ ਹੁਣ ਇਰਾਨ ਆਪਣੇ ਖੇਤਰ ਦੇ ਆਸਪਾਸ ਮੌਜ਼ੂਦ ਅਮਰੀਕੀ ਫੌਜ ‘ਤੇ ਕਾਰਵਾਈ ਕਰ ਸਕਦਾ ਹੈ। ਰੂਹਾਨੀ ਨੇ ਇਹ ਵੀ ਕਿਹਾ ਕਿ ਜੋ ਲੋਕ ਵਾਰ ਵਾਰ 52 ਨੰਬਰ ਯਾਦ ਦਿਵਾਉਂਦੇ ਹਨ, ਉਹਨਾਂ ਨੂੰ 290 ਨੰਬਰ ਵੀ ਯਾਦ ਰੱਖਣਾ ਚਾਹੀਦਾ ਹੈ। ਸੁਲੇਮਾਨੀ ਨੂੰ ਅਮਰੀਕਾ ਨੇ ਬਗਦਾਦ ਏਅਰਪੋਰਟ ‘ਤੇ ਡ੍ਰੋਨ ਹਮਲੇ ‘ਚ ਮਾਰ ਦਿੱਤਾ ਸੀ। Iran

    ਕੀ ਹੈ ਨੰਬਰ 52 ਤੇ 290

    1979 ‘ਚ ਇਰਾਨੀ ਪ੍ਰਦਰਸ਼ਨਕਾਰੀਆਂ ਨੇ ਅਮਰੀਕੀ ਦੂਤਾਵਾਸ ‘ਤੇ ਹਮਲਾ ਕਰਕੇ 52 ਡਿਪਲੋਮੈਟਾਂ ਨੂੰ ਬੰਦੀ ਬਣਾ ਲਿਆ ਸੀ। ਉਹਨਾਂ ਨੂੰ 444 ਦਿਨਾਂ ਤੱਕ ਜੇਲ੍ਹਾਂ ‘ਚ ਰੱਖਿਆ ਗਿਆ ਸੀ। ਟਰੰਪ ਨੇ ਹਾਲ ਹੀ ਵਿੱਚ ਇਸ ਦਾ ਜਿਕਰ ਕਰਦੇ ਹੋਏ ਇਰਾਨ ਦੇ 52 ਟਿਕਾਣਿਆਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਜਿਕਰ ਕੀਤਾ ਸੀ।

    ਅਮਰੀਕੀ ਵਾਰਸ਼ਿਪ ਨੇ 1988 ‘ਚ ਇਰਾਨ ਏਅਰਲਾਇੰਸ ਦੇ ਨਾਗਰਿਕ ਜਹਾਜ਼ ਨੂੰ ਨਿਸ਼ਾਨਾ ਬਣਾਇਆ ਸੀ। ਇਸ ਵਿੱਚ 290 ਲੋਕਾਂ ਦੀ ਮੌਤ ਹੋਈ ਸੀ। ਰੂਹਾਨੀ ਨੇ ਅਮਰੀਕਾ ਦੀ ਖਿਲਾਫਤ ਲਈ ਟਵੀਟ ‘ਚ ਜਿਸ 290 ਨੰਬਰ ਦਾ ਜਿਕਰ ਕੀਤਾ , ਉਹ ਇਸੇ ਘਟਨਾ ਨਾਲ ਜੁੜਿਆ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here