ਆਈਪੀਐਲ : ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਪੰਜਾਬ ਨੂੰ 24 ਦੌੜਾਂ ਨਾਲ ਹਰਾਇਆ

ਮੁਹੰਮਦ ਸਿਰਾਜ ਨੇ 4 ਵਿਕਟਾਂ ਲਈਆਂ (PBKS vs RCB)

(ਸੱਚ ਕਹੂੰ ਨਿਊਜ਼) ਮੁਹਾਲੀ। ਇੰਡੀਅਨ ਪ੍ਰੀਮੀਅਰ ਲੀਗ-2023 ਦੇ 27ਵੇਂ ਮੈਚ ਰਾਇਲ ਚੈਲੰਜਰਜ਼ ਬੇਂਗਲੁਰੂ ਨੇ ਰੋਮਾਂਚਕ ਮੈਚ ’ਚ ਪੰਜਾਬ ਕਿੰਗਜ਼ ਨੂੰ 24 ਦੌੜਾਂ ਨਾਲ ਹਰਾ ਦਿੱਤਾ ਹੈ। ਬੈਂਗਲੁਰੂ ਦੀ ਇਹ ਸੀਜ਼ਨ ਦੀ ਤੀਜੀ ਜਿੱਤ ਹੈ। ਚੰਡੀਗੜ੍ਹ ਦੇ ਪੀਸੀਏ ਆਈਐਸ ਬਿੰਦਰਾ ਸਟੇਡੀਅਮ ਵਿੱਚ ਪੰਜਾਬ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੈਂਗਲੁਰੂ ਨੇ 20 ਓਵਰਾਂ ‘ਚ 4 ਵਿਕਟਾਂ ‘ਤੇ 174 ਦੌੜਾਂ ਬਣਾਈਆਂ। ਜਵਾਬ ‘ਚ ਪੰਜਾਬ ਦੀ ਟੀਮ 18.2 ਓਵਰਾਂ ‘ਚ 150 ਦੌੜਾਂ ‘ਤੇ ਆਲ ਆਊਟ ਹੋ ਗਈ। ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ 4 ਓਵਰਾਂ ’ਚ 21 ਦੌੜਾਂ ਦੇ ਕੇ 4 ਵੱਡੀਆਂ ਲਈਆਂ।

Mohammed Siraj

ਵਿਰਾਟ ਕੋਹਲੀ ਅਤੇ ਫਾਫ ਡੂ ਪਲੇਸਿਸ ਨੇ 137 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਕੀਤੀ

ਪੰਜਾਬ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਜੋ ਗਲਤ ਸਾਬਿਤ ਹੋਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੈਂਗਲੁਰੂ ਨੇ 20 ਓਵਰਾਂ ‘ਚ 4 ਵਿਕਟਾਂ ‘ਤੇ 174 ਦੌੜਾਂ ਬਣਾਈਆਂ। ਵਿਰਾਟ ਕੋਹਲੀ ਅਤੇ ਫਾਫ ਡੂ ਪਲੇਸਿਸ ਨੇ 137 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਕਰਕੇ ਟੀਮ ਨੂੰ ਮਜ਼ਬੂਤ ​​ਸ਼ੁਰੂਆਤ ਦਿਵਾਈ ਪਰ ਪਿਛਲੇ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕੇ ਤੇ ਟੀਮ 200 ਤੋਂ ਪਾਰ ਨਹੀਂ ਪਹੁੰਚ ਸਕੀ। ਇੱਕ ਸਮੇਂ ਲੱਗ ਰਿਹਾ ਸੀ ਕਿ ਬੈਂਗਲੁਰੂ 200 ਤੋਂ ਪਾਰ ਦਾ ਸਕੋਰ ਬਣਾਵੇਗੀ। ਫਾਫ ਡੂ ਪਲੇਸਿਸ ਨੇ 84 ਅਤੇ ਕਪਤਾਨ ਵਿਰਾਟ ਕੋਹਲੀ ਨੇ 59 ਦੌੜਾਂ ਬਣਾਈਆਂ। ਬਾਕੀ ਬੱਲੇਬਾਜ਼ਾਂ ਵਿੱਚੋਂ ਕੋਈ ਵੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ। ਦਿਨੇਸ਼ ਕਾਰਤਿਕ ਇੱਕ ਵਾਰ ਫਿਰ ਕੋਈ ਵੱਡੀ ਪਾਰੀ ਨਹੀਂ ਖੇਡ ਸਕੇ ਉਹ ਸਿਰਫ 7 ਦੌੜਾਂ ਬਣਾ ਕੇ ਆਊਟ ਹੋ ਗਏ।

ਪੁਆਇੰਟ ਟੇਬਲ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ