ਕ੍ਰਿਸ ਗੇਲ ਦਾ ਬੱਲਾ ਧਮਾਕਾ ਕਰਨ ਲਈ ਤਿਆਰ
ਦੁਬਈ। ਆਈਪੀਐਲ 2020 ਦੇ 13ਵੇਂ ਸੀਜ਼ਨ ਦਾ ਛੇਵਾਂ ਮੈਚ ਕਿੰਗਜ਼ ਇਲੈਵਨ ਪੰਜਾਬ ਤੇ ਰਾਇਲ ਚੈਂਲੇਜਰ ਬੰਗਲੌਰ ਦਰਮਿਆਨ ਖੇਡਿਆ ਜਾਵੇਗਾ। ਉਮੀਦ ਹੈ ਕਿ ਦੋਵਾਂ ਟੀਮਾਂ ਦਰਮਿਆਨ ਜ਼ਬਰਦਸਤ ਟੱਕਰ ਵੇਖਣ ਨੂੰ ਮਿਲੇਗੀ। ਦੋਵੇਂ ਟੀਮਾਂ ਸ਼ਾਨਦਾਰ ਪ੍ਰਦਰਸ਼ਨ ਕਰ ਰਹੀਆਂ ਹਨ। ਪਿਛਲੇ ਚਾਰ ਮੁਕਾਬਲਿਆਂ ‘ਚ ਬੰਗਲੌਰ ਨੇ ਪੰਜਾਬ ਨੂੰ ਹਰਾਇਆ ਹੈ।
ਪੰਜਾਬ ਆਪਣੀ ਹਾਰ ਦਾ ਸਿਲਸਿਲਾ ਤੋੜਨਾ ਚਾਹੇਗਾ। ਇਸ ਸੀਜ਼ਨ ‘ਚ ਪੰਜਾਬ ਨੇ ਪਹਿਲਾ ਮੁਕਾਬਲਾ ਦਿੱਲੀ ਖਿਲਾਫ਼ ਖੇਡਿਆ ਸੀ ਜਿਸ ‘ਚ ਉਸ ਨੂੰ ਸੁਪਰ ਓਵਰ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪੰਜਾਬ ਦੀ ਟੀਮ ਬੰਗਲੌਰ ਖਿਲਾਫ਼ ਟੂਰਨਾਮੈਂਟ ‘ਚ ਪਹਿਲੀ ਜਿੱਤ ਪ੍ਰਾਪਤ ਕਰਨ ਦੇ ਟੀਚੇ ਨਾਲ ਉੱਤਰੇਗੀ। ਪੰਜਾਬ ਟੀਮ ‘ਚ ਕਪਤਾਨ ਲੋਕੇਸ਼ ਰਾਹੁਲ ਦੇ ਨਾਲ ਸਭ ਤੋਂ ਤਜ਼ਰਬੇਕਾਰ ਤੇ ਧਾਕੜ ਬੱਲੇਬਾਜ਼ ਕ੍ਰਿਸ ਗੇਲ ਤੇ ਅਸਟਰੇਲੀਆਈ ਆਲਰਾਊਂਡਰ ਗਲੇਮ ਮੈਕਸਵੇਲ ‘ਤੇ ਜਿੱਤ ਦੀ ਜ਼ਿੰਮੇਵਾਰੀ ਹੋਵੇਗੀ। ਦੂਜੇ ਪਾਸੇ ਆਰਸੀਬੀ ‘ਚ ਵਿਰਾਟ ਕੋਹਲੀ ਤੋਂ ਇਲਾਵਾ ਏਬੀ ਡਿਵੀਲੀਅਰਜ਼ ਤੇ ਏਰਾਨ ਫਿੰਚ ਵਰਗੇ ਦਿੱਗਜ਼ ਬੱਲੇਬਾਜ਼ੀ ਹਨ। ਦੋਵਾਂ ਟੀਮਾਂ ਦਰਮਿਆਨ ਮੁਕਾਬਲਾ ਫਸਵਾਂ ਹੋਣ ਦੀ ਸੰਭਾਵਨਾ ਹੈ। ਦੋਵੇਂ ਟੀਮਾਂ ਮਜ਼ਬੂਤ ਹਨ ਤੇ ਜਿੱਤ ਦੇ ਇਰਾਦੇ ਨਾਲ ਉਤਰਨਗੀਆਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.