13 ਸਾਲਾਂ ਦੇ ਖਿਡਾਰੀ ਨੂੰ ਰਾਜਸਥਾਨ ਨੇ ਖਰੀਦਿਆ | IPL Auction 2025
IPL Auction 2025: ਸਪੋਰਟਸ ਡੈਸਕ। ਸਾਊਦੀ ਅਰਬ ਦੇ ਜੇਦਾਹ ’ਚ ਆਈਪੀਐਲ ਦੀ ਮੈਗਾ ਨਿਲਾਮੀ ਦੇ ਦੂਜੇ ਦਿਨ ਚੱਲ ਰਹੀ ਹੈ। ਅੱਜ ਸਭ ਤੋਂ ਵੱਡੀ ਬੋਲੀ ਹੈਦਰਾਬਾਦ ਦੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ’ਤੇ ਲਾਈ ਗਈ। ਉਨ੍ਹਾਂ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਨੇ 10.75 ਕਰੋੜ ਰੁਪਏ ’ਚ ਖਰੀਦਿਆ। ਅੱਜ ਭੁਵਨੇਸ਼ਵਰ ਵੀ 10 ਕਰੋੜ ਰੁਪਏ ਦਾ ਅੰਕੜਾ ਪਾਰ ਕਰਨ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ। ਰਾਜਸਥਾਨ ਨੇ 13 ਸਾਲ ਦੇ ਵੈਭਵ ਸੂਰਯਵੰਸ਼ੀ ਨੂੰ 1.10 ਕਰੋੜ ਦੀ ਕੀਮਤ ’ਚ ਖਰੀਦਿਆ ਹੈ।
ਇਹ ਖਬਰ ਵੀ ਪੜ੍ਹੋ : ‘IPL-2025’ ਵਿੱਚ ‘Punjab Kings’ ਲਈ ਖੇਡੇਗਾ ਲੁਧਿਆਣਾ ਦਾ ਨਿਹਾਲ ਵਡੇਰਾ | Nehal Wadhera
ਵੈਭਵ ਬਿਹਾਰ ਦੇ ਸਮਸਤੀਪੁਰ ਦਾ ਰਹਿਣ ਵਾਲਾ ਹੈ। ਉਨ੍ਹਾਂ ਨੇ ਦੋ ਮਹੀਨੇ ਪਹਿਲਾਂ ਅੰਡਰ-19 ਟੈਸਟ ’ਚ ਅਸਟਰੇਲੀਆ ਖਿਲਾਫ ਸੈਂਕੜਾ ਲਗਾਇਆ ਸੀ। ਸਚਿਨ ਤੇਂਦੁਲਕਰ ਦਾ ਬੇਟਾ ਅਰਜੁਨ ਨਾ ਵਿਕਿਆ, ਉਸ ਦੀ ਬੇਸ ਪ੍ਰਾਈਸ 30 ਲੱਖ ਰੁਪਏ ਸੀ। ਦਿੱਲੀ ਦੇ ਬੱਲੇਬਾਜ਼ ਪ੍ਰਿਅੰਸ਼ ਆਰੀਆ ਨੂੰ ਪੰਜਾਬ ਨੇ ਬੇਸ ਪ੍ਰਾਈਸ ਤੋਂ ਲਗਭਗ 13 ਗੁਣਾ ਭਾਵ 3.80 ਕਰੋੜ ਰੁਪਏ ’ਚ ਖਰੀਦਿਆ। ਉਸ ਦੀ ਮੂਲ ਕੀਮਤ 30 ਲੱਖ ਰੁਪਏ ਸੀ। ਇਹ ਉਸ ਦਾ ਆਈਪੀਐਲ ਡੈਬਿਊ ਹੋਵੇਗਾ। ਪ੍ਰਿਯਾਂਸ਼ ਨੇ ਦਿੱਲੀ ਪ੍ਰੀਮੀਅਰ ਲੀਗ ’ਚ 6 ਗੇਂਦਾਂ ’ਤੇ 6 ਛੱਕੇ ਲਾਏ ਸਨ। IPL Auction 2025
13 ਸਾਲ ਦਾ ਵੈਭਵ ਸੂਰਿਆਵੰਸ਼ੀ ਆਈਪੀਐਲ ਇਤਿਹਾਸ ਦਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣਿਆ | IPL Auction 2025
ਰਾਜਸਥਾਨ ਨੇ 13 ਸਾਲ ਦੇ ਵੈਭਵ ਸੂਰਿਆਵੰਸ਼ੀ ਨੂੰ 1.10 ਕਰੋੜ ਰੁਪਏ ’ਚ ਖਰੀਦਿਆ। ਉਸ ਦੀ ਮੂਲ ਕੀਮਤ 30 ਲੱਖ ਰੁਪਏ ਸੀ। ਇਸ ਦੇ ਨਾਲ ਹੀ ਉਹ ਆਈਪੀਐਲ ਦੇ ਇਤਿਹਾਸ ’ਚ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ ਹੈ। ਬਿਹਾਰ ਦੇ ਇਸ ਖਿਡਾਰੀ ਨੇ ਇਸ ਸੀਜ਼ਨ ’ਚ ਆਪਣਾ ਡੈਬਿਊ ਕੀਤਾ ਸੀ, ਵੈਭਵ ਨੇ ਅੰਡਰ-19 ’ਚ ਅਸਟਰੇਲੀਆ ਖਿਲਾਫ ਸੈਂਕੜਾ ਲਾਇਆ ਸੀ। ਵੈਭਵ ਨੇ 12 ਸਾਲ ਦੀ ਉਮਰ ’ਚ ਪਹਿਲੀ ਸ਼੍ਰੇਣੀ ’ਚ ਆਪਣੀ ਸ਼ੁਰੂਆਤ ਕੀਤੀ ਸੀ। ਉਸ ਨੇ ਚਾਰ ਸਾਲ ਦੀ ਉਮਰ ’ਚ ਕ੍ਰਿਕੇਟ ਖੇਡਣਾ ਸ਼ੁਰੂ ਕਰ ਦਿੱਤਾ ਸੀ। ਉਸਦੇ ਪਿਤਾ ਸੰਜੀਵ ਸੂਰਜਵੰਸ਼ੀ ਇੱਕ ਕਿਸਾਨ ਹਨ। ਵੈਭਵ ਦੇ ਬਚਪਨ ’ਚ ਕ੍ਰਿਕਟ ਪ੍ਰਤੀ ਜਨੂੰਨ ਨੂੰ ਵੇਖਦੇ ਹੋਏ ਵੈਭਵ ਦੇ ਪਿਤਾ ਨੇ ਆਪਣੇ ਘਰ ਦੇ ਪਿੱਛੇ ਇਕ ਛੋਟਾ ਜਿਹਾ ਖੇਡ ਮੈਦਾਨ ਬਣਵਾਇਆ ਸੀ। ਜਦੋਂ ਵੈਭਵ 9 ਸਾਲ ਦਾ ਹੋਇਆ ਤਾਂ ਸੰਜੀਵ ਨੇ ਉਸ ਨੂੰ ਨੇੜਲੇ ਕਸਬੇ ਸਮਸਤੀਪੁਰ ’ਚ ਇੱਕ ਕ੍ਰਿਕੇਟ ਅਕੈਡਮੀ ’ਚ ਦਾਖਲ ਕਰਵਾਇਆ।