ਆਈਪੀਐਲ CSK vs GT : ਚੇਨਈ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਕੀਤਾ ਫੈਸਲਾ

CSK vs GT
ਟਾਸ ਦੌਰਾਨ ਗੱਲਬਾਤ ਕਰਦੇ ਹੋਏ ਚੇਨਈ ਦੇ ਕਪਤਾਨ ਧੋਨੀ ਤੇ ਹਰਾਦਿਕ ਪਾਂਡਿਆ।

ਗੁਜਰਾਤ। ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਅੱਜ ਰਿਜ਼ਰਵ ਡੇਅ ‘ਤੇ ਫਾਈਨਲ ਮੈਚ ਚੇਨਈ ਸੁਪਰ ਕਿੰਗਜ਼ (CSK) ਅਤੇ ਗੁਜਰਾਤ ਟਾਈਟਨਸ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦੋਵਾਂ ਟੀਮਾਂ ਨੇ ਆਪਣੇ ਪਲੇਇੰਗ-11 ‘ਚ ਕੋਈ ਬਦਲਾਅ ਨਹੀਂ ਕੀਤਾ ਹੈ। (CSK vs GT)

ਇਹ ਵੀ ਪੜ੍ਹੋ : IPL FINAL 2023 : ਅਹਿਮਦਾਬਾਦ ’ਚ ਅੱਜ ਫਿਰ ਮੀਂਹ ਦੀ ਸੰਭਾਵਨਾ

ਆਈਪੀਐੱਲ ਫਾਈਨਲ ਮੈਚ ਦਰਮਿਆਨ (TATA IPL 2023) ਅਹਿਮਦਾਬਾਦ ਦੇ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਮੁਤਾਬਕ ਅੱਜ ਸ਼ਾਮ 5 ਵਜੇ ਦੇ ਕਰੀਬ ਗਰਜ ਅਤੇ ਬਿਜਲੀ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਬੀਬੀਸੀ ਮੌਸਮ ਮੁਤਾਬਕ ਸ਼ਾਮ ਕਰੀਬ 6 ਵਜੇ ਤੋਂ ਰਾਤ 9.30 ਵਜੇ ਤੱਕ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਜੇਕਰ ਇਸ ਤਰ੍ਹਾਂ ਦੇਖਿਆ ਜਾਵੇ ਤਾਂ ਅੱਜ ਵੀ ਮੈਚ ਕੁਝ ਸਮੇਂ ਲਈ ਰੋਕਿਆ ਜਾ ਸਕਦਾ ਹੈ। ਚੈੱਨਈ 10ਵੀਂ ਵਾਰ ਫਾਈਨਲ ਖੇਡੇਗੀ, ਟੀਮ 4 ਵਾਰ ਖਿਤਾਬ ਜਿੱਤ ਚੁੱਕੀ ਹੈ। ਗੁਜਰਾਤ ਜਿੱਥੇ ਲਗਾਤਾਰ ਦੂਜੇ ਸਾਲ ਫਾਈਨਲ ’ਚ ਪਹੁੰਚਿਆ ਹੈ, ਉੱਥੇ ਹੀ ਟੀਮ ਪਿਛਲੇ ਸਾਲ ਵੀ ਚੈਂਪੀਅਨ ਬਣੀ ਸੀ।

ਆਓ ਜਾਣਦੇ ਹਾਂ ਅੱਜ ਮੀਂਹ ਪਿਆ ਤਾਂ ਕੀ ਹੋਵੇਗਾ? | TATA IPL 2023 (CSK vs GT)

  1. ਰਾਤ 9.35 ਵਜੇ ਤੱਕ ਵੀ ਜੇਕਰ ਮੈਚ ਸ਼ੁਰੂ ਹੋਇਆ (TATA IPL 2023) ਤਾਂ ਪੂਰੇ 20 ਓਵਰਾਂ ਦਾ ਮੈਚ ਖੇਡਿਆ ਜਾਵੇਗਾ।
  2. 9.35 ਤੋਂ ਬਾਅਦ ਮੈਚ ਸ਼ੁਰੂ ਹੋਣ ’ਤੇ ਓਵਰ ਘੱਟ ਕੀਤੇ ਜਾਣਗੇ।
  3. 9.45 ਵਜੇ ਮੈਚ ਸ਼ੁਰੂ ਹੋਣ ’ਤੇ 19 ਓਵਰ, 10 ਵਜੇ 17 ਓਵਰ ਅਤੇ 10.30 ਵਜੇ ਸ਼ੁਰੂ ਹੋਣ ’ਤੇ 15-15 ਓਵਰਾਂ ਦਾ ਖੇਡ ਹੋਵੇਗਾ।
  4. ਰਾਤ 12:06 ਵਜੇ ਤੱਕ ਕੱਟ-ਆਉਟ ਸਮਾਂ ਰਹੇਗਾ, ਜੇਕਰ ਉਦੋਂ ਤੱਕ ਵੀ 5-5 ਓਵਰਾਂ ਦਾ ਖੇਡ ਸ਼ੁਰੂ ਨਹੀਂ ਹੋਇਆ ਤਾਂ ਮੈਚ ਰੱਦ ਕਰਾਰ ਦਿੱਤਾ ਜਾਵੇਗਾ।

ਜੇਕਰ ਫਾਈਨਲ ਰੱਦ ਹੁੰਦਾ ਹੈ ਤਾਂ ਕੀ ਹੋਵੇਗਾ? | TATA IPL 2023

ਆਈਸੀਸੀ ਟੂਰਨਾਮੈਂਟ ’ਚ ਫਾਈਨਲ (TATA IPL 2023) ਰੱਦ ਹੋਣ ’ਤੇ ਟਰਾਫੀ ਸ਼ੇਅਰ ਕੀਤੀ ਜਾਂਦੀ ਹੈ, ਪਰ ਆਈਪੀਐੱਲ ਨੂੰ ਲੈ ਕੇ ਅਜੇ ਇਸ ਤਰ੍ਹਾਂ ਦੀ ਕੋਈ ਵੀ ਸੂਚਨਾਂ ਸਾਹਮਣੇ ਨਹੀਂ ਆਈ ਹੈ। ਜੇਕਰ ਪਲੇਆਫ ਦਾ ਹੋਰ ਕੋਈ ਮੁਕਾਬਲਾ ਰੱਦ ਹੁੰਦਾ ਹੈ ਤਾਂ ਪੁਆਂਇੰਟਸ ਟੇਬਲ ’ਤੇ ਟਾਪ ’ਚ ਰਹਿਣ ਵਾਲੀ ਟੀਮ ਨੂੰ ਜੇਤੂ ਮੰਨਿਆ ਜਾਂਦਾ ਹੈ, ਪਰ ਫਾਈਨਲ ਲਈ ਅਜਿਹਾ ਕੁਝ ਨਹੀਂ ਕਿਹਾ ਗਿਆ ਹੈ। ਪਰ ਸੰਭਵ ਹੈ ਕਿ ਫਾਈਨਲ ਰੱਦ ਹੋਣ ’ਤੇ ਆਈਪੀਐੱਲ ’ਚ ਵੀ ਟਰਾਫੀ ਸ਼ੇਅਰ ਹੀ ਕੀਤੀ ਜਾਵੇਗੀ।