ਕੋਲਕਾਤਾ ਨੇ ਬੈਂਗਲੁਰੂ ਨੂੰ ਦਿੱਤਾ 205 ਦੌੜਾਂ ਦਾ ਟੀਚਾ
ਕੋਲਕੱਤਾ। ਆਈਪੀਐਲ 2023 ਦੇ 16ਵੇਂ ਸੀਜ਼ਨ ‘ਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਮੈਚ ਖੇਡਿਆ ਜਾ ਰਿਹਾ ਹੈ। ਬੈਂਗਲੁਰੂ ਨੇ ਟਾਸ ਜਿੱਤ ਕੇ ਫੀਲਡਿੰਗ ਚੁਣੀ। ਸ਼ਾਰਦੁਲ ਠਾਕੁਰ ਨੇ 68 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਸ਼ਾਰਦੂਲ ਠਾਕੁਰ (Shardul Thakur ) ਨੇ ਹਰ ਇੱਕ ਗੇਂਦਬਾਜ਼ ਦੀਆਂ ਧੱਜੀਆਂ ਉਡਾ ਦਿੱਤੀਆ। ਇਸ ਤੋਂ ਇਲਾਵਾ ਰਹਿਮਾਨਉੱਲ੍ਹਾ ਗੁਰਬਾਜ਼ ਦੇ ਅਰਧ ਸੈਂਕੜੇ ਦੀ ਮਦਦ ਨਾਲ ਕੋਲਕਾਤਾ ਨੇ 20 ਓਵਰਾਂ ‘ਚ 7 ਵਿਕਟਾਂ ‘ਤੇ 204 ਦੌੜਾਂ ਬਣਾਈਆਂ।
ਕੋਲਕਾਤਾ ਨੇ ਇਕ ਸਮੇਂ 89 ਦੌੜਾਂ ਦੇ ਸਕੋਰ ‘ਤੇ 5 ਵਿਕਟਾਂ ਗੁਆ ਦਿੱਤੀਆਂ ਸਨ। ਫਿਰ ਬੱਲੇਬਾਜ਼ੀ ਲਈ ਆਏ ਸ਼ਾਰਦੁਲ ਠਾਕੁਰ ਨੇ ਵੱਡੇ ਸ਼ਾਟ ਖੇਡੇ। 20 ਗੇਂਦਾਂ ‘ਚ ਫਿਫਟੀ ਪੂਰੀ ਕਰਨ ਤੋਂ ਬਾਅਦ ਉਸ ਨੇ ਰਿੰਕੂ ਸਿੰਘ ਨਾਲ 47 ਗੇਂਦਾਂ ‘ਚ 103 ਦੌੜਾਂ ਦੀ ਸਾਂਝੇਦਾਰੀ ਕੀਤੀ। ਰਿੰਕੂ 46 ਦੌੜਾਂ ਅਤੇ ਸ਼ਾਰਦੁਲ 68 ਦੌੜਾਂ ਬਣਾ ਕੇ ਕੈਚ ਆਊਟ ਹੋ ਗਏ। (Shardul Thakur )
ਕੋਲਕਾਤਾ ਵੱਲੋਂ ਵੈਂਕਟੇਸ਼ ਅਈਅਰ 3, ਮਨਦੀਪ ਸਿੰਘ 0, ਨਿਤੀਸ਼ ਰਾਣਾ ਇੱਕ ਅਤੇ ਆਂਦਰੇ ਰਸੇਲ 0 ਦੌੜਾਂ ਬਣਾ ਕੇ ਆਊਟ ਹੋਏ। ਉਮੇਸ਼ ਯਾਦਵ (0) ਅਤੇ ਸੁਨੀਲ ਨਾਰਾਇਣ (0) ਅਜੇਤੂ ਰਹੇ। ਬੈਂਗਲੁਰੂ ਵੱਲੋਂ ਕਰਨ ਸ਼ਰਮਾ ਅਤੇ ਡੇਵਿਡ ਵਿਲੀ ਨੇ 2-2 ਵਿਕਟਾਂ ਲਈਆਂ। ਜਦੋਂ ਕਿ ਮੁਹੰਮਦ ਸਿਰਾਜ ਅਤੇ ਹਰਸ਼ਲ ਪਟੇਲ ਨੂੰ 1-1 ਸਫਲਤਾ ਮਿਲੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ