ਰਾਜਸਥਾਨ ਨੇ ਬਣਾਈਆਂ 193 ਦੌੜਾਂ
ਮੁੰਬਈ। ਆਈਪੀਐਲ ਵਿੱਚ ਅੱਜ ਡਬਲ ਹੈਡਰ ਦੇ ਪਹਿਲੇ ਮੈਚ ਵਿੱਚ ਰਾਜਸਥਾਨ ਰਾਇਲ ਨੇ ਮੁੰਬਈ ਇੰਡੀਅਨਜ਼ ਨੂੰ ਹਰਾ ਦਿੱਤਾ। ਮੁੰਬਈ ਨੇ ਰਾਜਸਥਾਨ ਰਾਇਲਜ਼ (Mumbai v Rajasthan) ਵਿਰੁੱਧ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਨੇ 20 ਓਵਰਾਂ ਵਿੱਚ 194 ਦੌੜਾਂ ਬਣਾਈਆਂ। ਜਵਾਬ ’ਚ ਮੁੰਬਈ ਇੰਡੀਅਨ 20 ਓਵਰਾਂ ’ਚ 178 ਦੌਰਾਂ ਹੀ ਬਣਾ ਸਕੀ।
ਇਸ ਤੋਂ ਪਹਿਲਾਂ ਮੁੰਬਈ ਦੀ ਸ਼ੁਰੂਆਤ ਖਰਾਬ ਰਹੀ। ਟੀਮ ਨੇ 4 ਓਵਰਾਂ ਦੇ ਅੰਦਰ ਹੀ ਰੋਹਿਤ ਸ਼ਰਮਾ ਅਤੇ ਅਨਮੋਲ ਪ੍ਰੀਤ ਦੀਆਂ ਵਿਕਟਾਂ ਗੁਆ ਦਿੱਤੀਆਂ ਸਨ। ਜਿਸ ਤੋਂ ਬਾਅਦ ਇਸ਼ਾਨ ਕਿਸ਼ਨ ਤੇ ਤਿਲਕ ਵਰਮਾ ਨੇ ਪਾਰੀ ਨੂੰ ਸੰਭਾਇਆ। ਇਸ਼ਾਨ ਕਿਸ਼ਨ 54 ਦੌੜਾਂ ਬਣਾ ਕੇ ਆਊਟ ਹੋਏ।
ਇਸ ਤੋਂ ਪਹਿਲਾਂ ਰਰਾਜਸਥਾਨ ਰਾਇਲਜ਼ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਉਸਦੀ ਸ਼ੁਰੂਆਤ ਖਰਾਬ ਰਹੀ ਉਸ ਨੇ 48 ਦੌੜਾਂ ‘ਤੇ ਪਹਿਲੀਆਂ ਦੋ ਵਿਕਟਾਂ ਗੁਆ ਦਿੱਤੀਆਂ। ਇਸ ਤੋਂ ਬਾਅਦ ਜੋਸ ਬਟਲਰ ਅਤੇ ਕਪਤਾਨ ਸੰਜੂ ਸੈਮਸਨ ਨੇ ਰਾਇਲਜ਼ ਦੀ ਪਾਰੀ ਨੂੰ ਸੰਭਾਲਿਆ। ਤੀਜੇ ਵਿਕਟ ਲਈ ਇਸ ਜੋੜੀ ਨੇ 50 ਗੇਂਦਾਂ ਵਿੱਚ 82 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਸਾਂਝੇਦਾਰੀ ਨੂੰ ਕੀਰੋਨ ਪੋਲਾਰਡ ਨੇ ਸੈਮਸਨ (30) ਨੂੰ ਆਊਟ ਕਰਕੇ ਤੋੜਿਆ।
ਜੋਸ ਬਟਲਰ (100) ਅਤੇ ਹੇਟਮਾਇਰ (35) ਦੀ ਪਾਰੀ ਤੋਂ ਲੱਗ ਰਿਹਾ ਸੀ ਕਿ ਟੀਮ 200 ਤੱਕ ਪਹੁੰਚ ਜਾਵੇਗੀ ਪਰ 19ਵੇਂ ਓਵਰ ਵਿੱਚ ਬੁਮਰਾਹ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਬੁਮਰਾਹ ਨੇ ਰਾਜਸਥਾਨ ਨੂੰ 2 ਝਟਕੇ ਦਿੱਤੇ ਅਤੇ ਉਸੇ ਓਵਰ ਵਿੱਚ ਇੱਕ ਰਨ ਆਊਟ ਵੀ ਹੋਇਆ। ਆਰਆਰ ਦੀ ਪਾਰੀ ਦੇ ਚੌਥੇ ਓਵਰ ਵਿੱਚ ਜੋਸ਼ ਬਟਲਰ ਨੇ ਬਾਸਿਲ ਥੰਪੀ ਦੇ ਇੱਕ ਓਵਰ ਵਿੱਚ 26 ਦੌੜਾਂ ਬਣਾਈਆਂ। ਬਟਲਰ ਨੇ ਇਸ ਓਵਰ ‘ਚ ਆਖਰੀ 5 ਗੇਂਦਾਂ ‘ਤੇ 3 ਛੱਕੇ ਅਤੇ 2 ਚੌਕੇ ਲਗਾਏ।
ਹੇਟਮਾਇਰ ਨੇ ਖੇਡੀ ਧਮਾਕੇਦਾਰ ਪਾਰੀ
ਸ਼ਿਮਰੋਨ ਹੇਟਮਾਇਰ 14 ਗੇਂਦਾਂ ‘ਤੇ 35 ਦੌੜਾਂ ਦੀ ਤੂਫਾਨੀ ਪਾਰੀ ਖੇਡਣ ਤੋਂ ਬਾਅਦ ਆਊਟ ਹੋ ਗਿਆ। ਉਨ੍ਹਾਂ ਨੇ ਆਪਣੀ ਪਾਰੀ ‘ਚ 3 ਚੌਕੇ ਅਤੇ 3 ਛੱਕੇ ਲਗਾਏ। ਉਸ ਦਾ ਸਟ੍ਰਾਈਕ ਰੇਟ 250 ਸੀ। ਆਊਟ ਹੋਣ ਤੋਂ ਪਹਿਲਾਂ ਹੇਟਮਾਇਰ ਨੇ ਪੋਲਾਰਡ ਦੇ ਇੱਕ ਓਵਰ ਵਿੱਚ ਲਗਾਤਾਰ ਦੋ ਛੱਕੇ ਅਤੇ ਦੋ ਚੌਕੇ ਜੜੇ ਸਨ। ਬਟਲਰ ਦੇ ਨਾਲ ਉਸ ਨੇ 24 ਗੇਂਦਾਂ ਵਿੱਚ 53 ਦੌੜਾਂ ਜੋੜੀਆਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ